Home ਯੂਪੀ ਖ਼ਬਰਾਂ ਉੱਤਰ ਪ੍ਰਦੇਸ਼ ਕਈ ਜ਼ਿਲ੍ਹਿਆਂ ’ਚ ਭਾਰੀਂ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ...

ਉੱਤਰ ਪ੍ਰਦੇਸ਼ ਕਈ ਜ਼ਿਲ੍ਹਿਆਂ ’ਚ ਭਾਰੀਂ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

0

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਵਿੱਚ ਦੁਸਹਿਰੇ ਤੋਂ ਪਹਿਲਾਂ ਮੌਸਮ ਨੇ ਫਿਰ ਤੋਂ ਪਲਟੀ ਮਾਰੀ ਹੈ। ਮੰਗਲਵਾਰ ਨੂੰ ਨੋਇਡਾ, ਗਾਜ਼ੀਆਬਾਦ ਤੋਂ ਲੈ ਕੇ ਮਥੁਰਾ, ਪ੍ਰਯਾਗਰਾਜ ਸਮੇਤ ਕਈ ਜ਼ਿਲ੍ਹਿਆਂ ਵਿੱਚ ਗਰਜ ਚਮਕ ਦੇ ਨਾਲ ਭਾਰੀਂ ਮੀਂਹ ਪਿਆ। ਜਿਸ ਨਾਲ ਮੌਸਮ ਬਦਲ ਗਿਆ। ਮੌਸਮ ਵਿਭਾਗ ਨੇ ਅੱਜ 1 ਅਕਤੂਬਰ ਨੂੰ ਵੀ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। 5 ਅਕਤੂਬਰ ਤੱਕ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ।

ਮੌਸਮ ਵਿਭਾਗ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਅੱਜ ਬੁੱਧਵਾਰ ਨੂੰ ਪੱਛਮੀ ਯੂ.ਪੀ. ਵਿੱਚ ਕਿਤੇ-ਕਿਤੇ ਮੀਂਹ ਦੇ ਛਰਾਟੇ ਪੈਣ ਦੀ ਸੰਭਾਵਨਾ ਹੈ। ਜਦਕਿ ਪੱਛਮੀ ਯੂਪੀ ਕੁਝ ਥਾਵਾਂ ‘ਤੇ ਗਰਜ-ਚਮਕ ਦੇ ਨਾਲ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਪ੍ਰਦੇਸ਼ ਵਿੱਚ ਬੱਦਲ ਗਰਜਨ ਦੇ ਨਾਲ ਬਿਜਲੀ ਡਿੱਗਣ ਅਤੇ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਧੂੜ ਭਰੀ ਹਨੇਰੀ ਦੇ ਨਾਲ ਪਵੇਗਾ ਮੀਂਹ

ਆਗਰਾ, ਫਿਰੋਜ਼ਾਬਾਦ, ਇਟਾਵਾ, ਕੰਨੌਜ, ਹਰਦੋਈ, ਔਰਈਆ, ਜਾਲੌਨ, ਕਾਨਪੁਰ, ਹਮੀਰਪੁਰ, ਮਹੋਬਾ, ਬਾਂਦਾ, ਫਤਿਹਪੁਰ, ਚਿਤਰਕੂਟ, ਕੌਸ਼ਾਂਬੀ, ਉਨਾਓ, ਲਖਨਊ, ਰਾਏਬਰੇਲੀ, ਅਮੇਠੀ, ਪ੍ਰਤਾਪਗੜ੍ਹ, ਕੌਸ਼ਾਂਬੀ, ਪ੍ਰਯਾਗਰਾਜ, ਸੰਤ ਰਵਿਦਾਸ ਨਗਰ, ਮੀਰਜਾਪੁਰ ਅਤੇ ਸੋਨਭੱਦਰ ਵਿੱਚ ਅੱਜ ਕੁਝ ਥਾਵਾਂ ‘ਤੇ ਹਨੇਰੀ ਅਤੇ ਧੂੜ ਭਰੀ ਹਨੇਰੀ ਦੇ ਨਾਲ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ, ਪੀਲੀਭੀਤ, ਸ਼ਾਹਜਹਾਂਪੁਰ, ਫਰੂਖਾਬਾਦ, ਲਖੀਮਪੁਰ ਖੇੜੀ, ਸੀਤਾਪੁਰ, ਬਹਿਰਾਈਚ, ਸ਼੍ਰਾਵਸਤੀ, ਗੋਂਡਾ, ਅਯੁੱਧਿਆ, ਸੁਲਤਾਨਪੁਰ ਅਤੇ ਜੌਨਪੁਰ ਵਿੱਚ ਇੱਕ ਜਾਂ ਦੋ ਥਾਵਾਂ ‘ਤੇ ਮੀਂਹ ਪਵੇਗਾ। ਅੱਜ ਇਨ੍ਹਾਂ ਜ਼ਿਲ੍ਹਿਆਂ ਵਿੱਚ ਧੂੜ ਭਰੀਆਂ ਹਨੇਰੀਆਂ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version