Home ਯੂਪੀ ਖ਼ਬਰਾਂ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਵੈਸਟ ’ਚ ਸਥਿਤ ਗੌਰ ਸਿਟੀ...

ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਵੈਸਟ ’ਚ ਸਥਿਤ ਗੌਰ ਸਿਟੀ ਮਾਲ ’ਚ ਲੱਗੀ ਭਿਆਨਕ ਅੱਗ

0

ਗ੍ਰੇਟਰ ਨੋਇਡਾ : ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਵੈਸਟ ਵਿੱਚ ਸਥਿਤ ਗੌਰ ਸਿਟੀ ਮਾਲ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚ ਗਈ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਜਾਨੀ ਨੁਕਸਾਨ ਦੀ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਧਨਤੇਰਸ ਦਾ ਦਿਨ ਹੋਣ ਕਾਰਨ ਮਾਲ ‘ਚ ਭਾਰੀ ਭੀੜ ਸੀ।

ਸ਼ੁੱਕਰਵਾਰ ਨੂੰ ਧਨਤੇਰਸ ਹੋਣ ਕਰਕੇ, ਗੌਰ ਸਿਟੀ ਮਾਲ ਵਿਖੇ ਸਵੇਰ ਤੋਂ ਹੀ ਖਰੀਦਦਾਰੀ ਦੇ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ, ਅਚਾਨਕ ਮਾਲ ਵਿੱਚ ਅੱਗ ਲੱਗਣ ਕਾਰਨ ਲੋਕਾਂ ਵਿੱਚ ਹਫੜਾ-ਤਫੜੀ ਦਾ ਮਾਹੌਲ ਬਣ ਗਿਆ। ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਹਾਲਾਂਕਿ, ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਇਸ ਦੌਰਾਨ, ਫਾਇਰ ਬ੍ਰਿਗੇਡ ਅੱਗ ‘ਤੇ ਕਾਬੂ ਪਾਉਣ ਵਿੱਚ ਰੁੱਝੀ ਹੋਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version