Home ਦੇਸ਼ ਦੇਸ਼ ਦੇ ਕਈ ਹਿੱਸਿਆਂ ‘ਚ ਭਾਰੀ ਮਾਨਸੂਨ ਮੀਂਹ ਨੇ ਮਚਾਈ ਤਬਾਹੀ ,ਦਿੱਲੀ-NCR...

ਦੇਸ਼ ਦੇ ਕਈ ਹਿੱਸਿਆਂ ‘ਚ ਭਾਰੀ ਮਾਨਸੂਨ ਮੀਂਹ ਨੇ ਮਚਾਈ ਤਬਾਹੀ ,ਦਿੱਲੀ-NCR ‘ਚ ਅੱਜ ਤੋਂ ਮੀਂਹ ਦਾ ਅਲਰਟ ਜਾਰੀ

0

ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮਾਨਸੂਨ ਮੀਂਹ ਨੇ ਤਬਾਹੀ ਮਚਾਈ ਹੈ। ਪਹਾੜੀ ਇਲਾਕਿਆਂ ਵਿੱਚ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ।

ਦਿੱਲੀ-ਐਨ.ਸੀ.ਆਰ. ਵਿੱਚ ਅੱਜ ਤੋਂ ਮੀਂਹ ਸ਼ੁਰੂ , 2 ਜੁਲਾਈ ਤੱਕ ਗਰਜ ਅਤੇ ਬਿਜਲੀ ਨਾਲ ਵਰ੍ਹਣਗੇ ਬੱਦਲ
ਮੌਸਮ ਵਿਭਾਗ ਅਨੁਸਾਰ ਰਾਜਧਾਨੀ ਦਿੱਲੀ ਅਤੇ ਨੋਇਡਾ ਵਿੱਚ ਸ਼ਾਮ ਤੋਂ ਮੌਸਮ ਬਦਲ ਜਾਵੇਗਾ ਅਤੇ ਰਾਤ ਨੂੰ ਹਲਕਾ ਮੀਂਹ ਪੈ ਸਕਦਾ ਹੈ। 2 ਜੁਲਾਈ ਤੱਕ ਤੇਜ਼ ਹਵਾਵਾਂ ਨਾਲ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ।

ਦੇਸ਼ ਭਰ ਵਿੱਚ ਮੀਂਹ ਆਮ ਨਾਲੋਂ 9.1% ਵੱਧ , 26 ਜੂਨ ਤੱਕ 146.6 ਮਿਲੀਮੀਟਰ ਪਿਆ ਮੀਂਹ
ਇਸ ਵਾਰ ਮਾਨਸੂਨ ਆਮ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ, ਜਿਸ ਨਾਲ ਦੇਸ਼ ਦੇ ਕਈ ਖੇਤਰਾਂ ਵਿੱਚ ਗਰਮੀ ਤੋਂ ਰਾਹਤ ਮਿਲੀ ਹੈ, ਜਦੋਂ ਕਿ ਕੁਝ ਖੇਤਰਾਂ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਥਿਤੀ ਪੈਦਾ ਹੋ ਗਈ ਹੈ।

ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਨਾਲ 5 ਲੋਕਾਂ ਦੀ ਮੌਤ, ਕਈ ਘਰ ਅਤੇ ਬਿਜਲੀ ਪ੍ਰੋਜੈਕਟ ਤਬਾਹ
ਕਾਂਗੜਾ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹ ਨੇ ਕਈ ਲੋਕਾਂ ਦੀ ਜਾਨ ਲੈ ਲਈ। ਅੱਜ 27 ਜੂਨ ਤੋਂ 1 ਜੁਲਾਈ ਤੱਕ ਸੂਬੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਜੰਮੂ-ਕਸ਼ਮੀਰ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ , 3 ਬੱਚਿਆਂ ਸਮੇਤ 7 ਮੌਤਾਂ
ਰਾਜੌਰੀ, ਪੁੰਛ, ਡੋਡਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਨਦੀਆਂ ਅਤੇ ਨਾਲੇ ਭਰ ਗਏ ਹਨ। 27 ਜੂਨ ਤੋਂ 29 ਜੁਲਾਈ ਤੱਕ ਲਗਾਤਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਮਾਨਸੂਨ ਸਰਗਰਮ, ਅਗਲੇ 7 ਦਿਨਾਂ ਲਈ ਕਈ ਰਾਜਾਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ
ਰਾਜਸਥਾਨ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਮੱਧ ਭਾਰਤ ਅਤੇ ਉੱਤਰ-ਪੂਰਬ ਦੇ ਕਈ ਹਿੱਸਿਆਂ ਵਿੱਚ ਗਰਜ-ਤੂਫ਼ਾਨ ਦੇ ਨਾਲ ਮੀਂਹ ਪਵੇਗਾ। ਕੋਂਕਣ, ਗੋਆ, ਮਹਾਰਾਸ਼ਟਰ, ਗੁਜਰਾਤ ਵਿੱਚ ਵੀ ਮੀਂਹ ਜਾਰੀ ਰਹੇਗਾ।

NO COMMENTS

LEAVE A REPLY

Please enter your comment!
Please enter your name here

Exit mobile version