Homeਦੇਸ਼ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇਂ ’ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਸੜਕ...

ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇਂ ’ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ, 3 ਲੋਕਾਂ ਦੀ ਹੋਈ ਮੌਤ

ਮੱਧ ਪ੍ਰਦੇਸ਼ : ਮੁਰੈਨਾ ਵਿੱਚ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ। ਬੀਤੀ ਦੇਰ ਸ਼ਾਮ ਬੱਸ ਦੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਜੌਰਾ ਥਾਣਾ ਖੇਤਰ ਦੇ ਰਾਮਚੰਦ ਕਾ ਪੁਰਾ ਨੇੜੇ ਮੁੱਖ ਸੜਕ ‘ਤੇ ਸਿਕਰਵਾਰ ਟਰੈਵਲਜ਼ ਦੀ ਸਵਾਰੀ ਬੱਸ ਨੇ ਸਾਹਮਣੇ ਤੋਂ ਆ ਰਹੀ ਮੋਟਰਸਾਈਕਲ ਨੂੰ ਖ਼ਤਰਨਾਕ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ‘ਤੇ ਸਵਾਰ ਤਿੰਨਾਂ ਲੋਕਾਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ।

ਹਾਦਸੇ ਵਿੱਚ ਮਰਨ ਵਾਲੇ ਤਿੰਨੋਂ ਆਪਸ ਵਿੱਚ ਰਿਸ਼ਤੇਦਾਰ

ਮਰਨ ਵਾਲੇ ਤਿੰਨੋਂ ਆਪਸ ਵਿੱਚ ਰਿਸ਼ਤੇਦਾਰ ਸਨ ਅਤੇ ਗਵਾਲੀਅਰ ਦੇ ਰਹਿਣ ਵਾਲੇ ਸਨ। ਹਾਦਸੇ ਤੋਂ ਬਾਅਦ ਬੱਸ ਛੱਡ ਕੇ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਕੇਸ ਦਰਜ ਕਰਕੇ ਬੱਸ ਨੂੰ ਜ਼ਬਤ ਕਰ ਲਿਆ ਹੈ। ਪੁਲਿਸ ਦੇ ਅਨੁਸਾਰ ਸਿਕਰਵਾਰ ਟਰੈਵਲਜ਼ ਦੀ ਯਾਤਰੀ ਬੱਸ ਨੰਬਰ ਐਮ.ਪੀ.06-ਪੀ-1054 ਬੀਤੀ ਸ਼ਾਮ ਕਰੀਬ 5 ਵਜੇ ਸਵਾਰੀਆਂ ਲੈ ਕੇ ਮੁਰੈਨਾ ਤੋਂ ਜੌਰਾ ਲਈ ਰਵਾਨਾ ਹੋਈ।

ਸਟੇਟ ਹਾਈਵੇ-544 ‘ਤੇ ਸਵਾਰੀ ਬੱਸ ਫਰਾਟੇ ਭਰਦੀ ਹੋਈ, ਜ਼ੌਰਾ ਥਾਣਾ ਖੇਤਰ ਅੰਦਰ ਰਾਮਚੰਦ ਦੇ ਪੁਰਾ ਨੇੜੇ ਲੰਘ ਰਹੀ ਸੀ, ਉਦੋਂ ਹੀ ਪੈਟਰੋਲ ਪੰਪ ਦੇ ਸਾਹਮਣੇ ਯਾਤਰੀ ਬੱਸ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ।

ਬੱਸ ਦੀ ਟੱਕਰ ਲੱਗਦਿਆਂ ਹੀ ਮੋਟਰਸਾਈਕਲ ਪਹੀਆਂ ਦੇ ਨੀਚੇ

ਟੱਕਰ ਲੱਗਦਿਆਂ ਹੀ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨ ਉਛਲ ਕੇ ਬੱਸ ਦੇ ਪਹੀਏ ਹੇਠਾਂ ਆ ਗਏ। ਤਿੰਨਾਂ ਨੌਜਵਾਨਾਂ ਨੂੰ ਕੁਚਲਣ ਤੋਂ ਬਾਅਦ ਡਰਾਈਵਰ ਲਗਭਗ 100 ਮੀਟਰ ਦੂਰ ਬੱਸ ਨੂੰ ਸੜਕ ਕਿਨਾਰੇ ਖੜ੍ਹਾ ਕਰਕੇ ਭੱਜ ਗਿਆ। ਹਾਦਸੇ ਦੀ ਖ਼ਬਰ ਲੱਗਦਿਆਂ ਹੀ ਜੌਰਾ ਥਾਣਾ ਪੁਲਿਸ ਮੌਕੇ ‘ਤੇ ਪੁੱਜ ਗਈ। ਪੁਲਿਸ ਨੇ ਤਿੰਨਾਂ ਨੌਜਵਾਨਾਂ ਨੂੰ ਗੱਡੀ ‘ਚ ਪਾ ਕੇ ਨੇੜਲੇ ਹਸਪਤਾਲ ਭੇਜ ਦਿੱਤਾ। ਇੱਥੇ ਡਾਕਟਰਾਂ ਨੇ ਦੋ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਇੱਕ ਨੂੰ ਗੰਭੀਰ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਲਈ ਰੈਫ਼ਰ ਕਰ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments