Home ਦੇਸ਼ ਦਿਲ ਦਹਿਲਾ ਦੇਣ ਵਾਲੀ ਘਟਨਾ, ਪਾਰਕ ਦੇ ਫੁਹਾਰੇ ’ਚ ਡੁੱਬਣ ਨਾਲ ਮਾਸੂਮ...

ਦਿਲ ਦਹਿਲਾ ਦੇਣ ਵਾਲੀ ਘਟਨਾ, ਪਾਰਕ ਦੇ ਫੁਹਾਰੇ ’ਚ ਡੁੱਬਣ ਨਾਲ ਮਾਸੂਮ ਦੀ ਮੌਤ

0

ਗ੍ਰੇਟਰ ਨੋਇਡਾ : ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਹੈ। ਨੋਇਡਾ ਦੇ ਸੈਕਟਰ ਪੀ-3 ਦੇ ਡੀ ਬਲਾਕ ਵਿੱਚ ਸਥਿਤ ਇੱਕ ਪਾਰਕ ਵਿੱਚ ਫੁਹਾਰੇ ’ਚ ਡੁੱਬਣ ਨਾਲ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਬੱਚੇ ਦੀ ਪਛਾਣ ਪ੍ਰਿਥਵੀ ਵਜੋਂ ਹੋਈ ਹੈ ਜਿਸ ਦੀ ਉਮਰ ਮਹਿਜ 5 ਸਾਲ ਸੀ। ਇਹ ਬੱਚਾ ਪਾਰਕ ਵਿੱਚ ਖੇਡਣ ਗਿਆ ਸੀ ਤੇ ਫਿਰ ਫੁਹਾਰੇ ਕੋਲ ਜਾਣ ਕੇ ਖੇਡਣ ਲੱਗ ਪਿਆ। ਪਤਾ ਨਹੀਂ ਕਿਸ ਤਰ੍ਹਾਂ ਇਹ ਬੱਚਾ ਫੁਹਾਰੇ ’ਚ ਡਿੱਗ ਪਿਆ ਤੇ ਡੁੱਬਣ ਕਾਰਨ ਇਸ ਬੱਚੇ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ, ਪ੍ਰਿਥਵੀ ਆਪਣੇ ਮਾਤਾ-ਪਿਤਾ ਸੁਭਾਸ਼ ਅਤੇ ਰੁਚੀ ਨਾਲ ਡੀ ਬਲਾਕ ਵਿੱਚ ਰਹਿੰਦਾ ਸੀ। ਦੋਵੇਂ ਧੋਬੀ ਦਾ ਕੰਮ ਕਰਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਸਮੇਂ, ਪ੍ਰਿਥਵੀ ਦੇ ਮਾਤਾ-ਪਿਤਾ ਕੰਮ ਵਿੱਚ ਰੁੱਝੇ ਹੋਏ ਸਨ, ਜਦੋਂ ਬੱਚਾ ਪਾਰਕ ਵਿੱਚ ਖੇਡਦੇ ਹੋਏ ਫੁਹਾਰੇ ਦੇ ਕੋਲ ਭਟਕਦਾ ਰਿਹਾ। ਜਦੋਂ ਬੱਚਾ ਕਾਫ਼ੀ ਦੇਰ ਤੱਕ ਦਿਖਾਈ ਨਹੀਂ ਦਿੱਤਾ, ਤਾਂ ਦੋਵਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ, ਬੱਚਾ ਫੁਹਾਰੇ ਵਿੱਚ ਮੂੰਹ ਭਾਰ ਤੈਰਦਾ ਹੋਇਆ ਮਿਲਿਆ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ।

NO COMMENTS

LEAVE A REPLY

Please enter your comment!
Please enter your name here

Exit mobile version