ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਵਾਈਨ ਫਲੂ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਹੈੈ ਉਹਨਾ ਕਿਹਾ ਕਿ ਪੰਜਾਬ ਵਿੱਚ ਸਵਾਈਨ ਫਲੂ (H1N1) ਨੂੰ ਲੈ ਕੇ ਘਬਰਾਉਣ ਦੀ ਕੋਈ ਲੋੜ ਨਹੀਂ, ਸਥਿਤੀ ਕਾਬੂ ਹੇਠ ਹੈ।ਸਵਾਈਨ ਫਲੂ (H1N1) ਦਾ ਕੋਈ ਨਵਾਂ ਵੇਰੀਐਂਟ ਨਹੀਂ, ਪੁਰਾਣਾ ਵੇਰੀਐਂਟ ਹੀ ਹੈ ਅਤੇ ਬਿਮਾਰੀ ਮਾਈਲਡ ਹੈ ਡਾ. ਬਲਬੀਰ ਸਿੰਘ ਨੇ ਕਿਹਾ ਕਿ ਗਰਭਵਤੀ ਔਰਤਾਂ, ਬਜ਼ੁਰਗਾਂ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਲੋਕ ਭੀੜ ਤੋਂ ਬਚਣ ਨਾਲ ਹੀ ਉਹਨਾ ਕਿਹਾ ਕਿ ਸਰਕਾਰ ਵੱਲੋਂ ਟੈਸਟਿੰਗ, ਦਵਾਈਆਂ, ਇਲਾਜ ਅਤੇ ਹਸਪਤਾਲਾਂ ਵਿੱਚ ਬੈੱਡਾਂ ਦਾ ਪੂਰਾ ਪ੍ਰਬੰਧ ਹੈ, ਕਿਸੇ ਨੂੰ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈ।











