Homeਪੰਜਾਬਸਿਹਤ ਵਿਭਾਗ ਦੀ ਪੁਲਿਸ ਨਾਲ ਮੈਡੀਕਲ ਸਟੋਰ 'ਤੇ ਛਾਪਾ, ਭਾਰੀ ਮਾਤਰਾ 'ਚ...

ਸਿਹਤ ਵਿਭਾਗ ਦੀ ਪੁਲਿਸ ਨਾਲ ਮੈਡੀਕਲ ਸਟੋਰ ‘ਤੇ ਛਾਪਾ, ਭਾਰੀ ਮਾਤਰਾ ‘ਚ ਦਵਾਈਆਂ ਬਰਾਮਦ

ਚੰਡੀਗੜ੍ਹ : ਇਕ ਮੈਡੀਕਲ ਸਟੋਰ ‘ਤੇ ਛਾਪਾ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਨਸ਼ਾ ਛੁਡਾਊ ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਸੈਕਟਰ 32-ਡੀ ਸਥਿਤ ਪੰਮੀ ਮੈਡੀਕੋਜ਼ ’ਤੇ ਛਾਪਾ ਮਾਰ ਕੇ ਕਰੀਬ 87 ਹਜ਼ਾਰ ਰੁਪਏ ਦੀਆਂ ਦਵਾਈਆਂ ਜ਼ਬਤ ਕੀਤੀਆਂ।

ਹੈਲਪਲਾਈਨ ‘ਤੇ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਜਾਂਚ ਦੌਰਾਨ ਮੈਡੀਕਲ ਸਟੋਰ ਤੋਂ 9 ਤਰ੍ਹਾਂ ਦੀਆਂ ਦਵਾਈਆਂ ਬਰਾਮਦ ਹੋਈਆਂ, ਜਿਨ੍ਹਾਂ ਦੀ ਖਰੀਦ-ਵੇਚ ਦਾ ਕੋਈ ਰਿਕਾਰਡ ਨਹੀਂ ਦਿਖਾਇਆ ਜਾ ਸਕਿਆ। ਜਾਂਚ ਦੌਰਾਨ ਪਾਬੰਦੀਸ਼ੁਦਾ ਦਵਾਈਆਂ ਦੀਆਂ 100 ਗੋਲੀਆਂ ਜਿਨ੍ਹਾਂ ਵਿੱਚ ਟੈਪੇਂਟਾਡੋਲ, ਜ਼ੋਲਪੀਡੇਮ ਅਤੇ ਅਲਪਰਾਜ਼ੋਲਮ ਸ਼ਾਮਲ ਹਨ ਅਤੇ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (ਐਮ.ਟੀ.ਪੀ.) ਦੀਆਂ 2 ਕਿੱਟਾਂ ਵੀ ਬਰਾਮਦ ਕੀਤੀਆਂ ਗਈਆਂ ਹਨ।

ਇਸ ਤੋਂ ਇਲਾਵਾ, ਇਨਸੁਲਿਨ ਦੀਆਂ ਪਹਿਲਾਂ ਤੋਂ ਭਰੀਆਂ 40 ਸਰਿੰਜਾਂ ਨੂੰ ਰੈਫ੍ਰਿਜਰੇਟ ਦੀ ਬਜਾਏ ਆਮ ਕਮਰੇ ਦੇ ਤਾਪਮਾਨ ‘ਤੇ ਰੱਖਿਆ ਗਿਆ ਸੀ, ਜੋ ਸਟੋਰੇਜ ਨਿਯਮਾਂ ਦੀ ਉਲੰਘਣਾ ਹੈ। ਡਰੱਗ ਇੰਸਪੈਕਟਰ ਅਮਿਤ ਲਖਨਪਾਲ ਨੇ ਸੈਕਟਰ 34 ਥਾਣੇ ਦੀ ਪੁਲਿਸ ਟੀਮ ਸਮੇਤ ਇਹ ਕਾਰਵਾਈ ਕੀਤੀ। ਵਿਭਾਗ ਨੇ ਦਵਾਈਆਂ ਨੂੰ ਜ਼ਬਤ ਕਰ ਲਿਆ ਹੈ ਅਤੇ ਮੈਡੀਕਲ ਸਟੋਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments