Home ਦੇਸ਼ ਸਲੀਪਰ ਬੱਸ ਤੇ ਲਾਰੀ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ , 4 ਦੀ ਮੌਤ...

ਸਲੀਪਰ ਬੱਸ ਤੇ ਲਾਰੀ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ , 4 ਦੀ ਮੌਤ , 31 ਜ਼ਖਮੀ

0

ਮੈਸੂਰ: ਕਰਨਾਟਕ ਦੇ ਮੈਸੂਰ ਜ਼ਿਲ੍ਹੇ ‘ਚ ਅੱਜ ਤੜਕੇ ਇਕ ਨਿੱਜੀ ਸਲੀਪਰ ਬੱਸ ਅਤੇ ਲਾਰੀ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ 31 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਮੁਤਾਬਕ ਮ੍ਰਿਤਕਾਂ ਵਿੱਚ ਬੱਸ ਡਰਾਈਵਰ ਸੁਨੀਲ, ਕੰਡਕਟਰ ਸੁਨਾਦ ਅਤੇ ਯਾਤਰੀ ਆਫਤਾਬ ਸ਼ਾਮਲ ਹਨ।

ਸੁਨੀਲ ਅਤੇ ਸੁਨਾਦ ਕਰਨਾਟਕ ਦੇ ਰਹਿਣ ਵਾਲੇ ਸਨ, ਜਦੋਂ ਕਿ ਆਫਤਾਬ ਕੇਰਲ ਦੇ ਕੋਝੀਕੋਡ ਦਾ ਰਹਿਣ ਵਾਲਾ ਸੀ। ਚੌਥੇ ਮ੍ਰਿਤਕ ਦੀ ਹਾਲੇੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਮੈਸੂਰ ਜ਼ਿਲ੍ਹੇ ਦੇ ਪੇਰੀਆਪਟਨਾ ਤਾਲੁਕ ‘ਚ ਤੜਕੇ 4.30 ਵਜੇ ਵਾਪਰਿਆ ਜਦੋਂ ਬੈਂਗਲੁਰੂ ਤੋਂ ਕੋਝੀਕੋਡ ਜਾ ਰਹੀ ਬੱਸ ਉਲਟ ਦਿਸ਼ਾ ਤੋਂ ਆ ਰਹੀ ਇਕ ਲਾਰੀ ਨਾਲ ਟਕਰਾ ਗਈ।

ਉਨ੍ਹਾਂ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰਾਂ ਨੂੰ ਹਸਪਤਾਲ ਪਹੁੰਚਣ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀ ਮੁਤਾਬਕ 31 ਜ਼ਖਮੀ ਯਾਤਰੀਆਂ ‘ਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version