Home ਦੇਸ਼ ਲਗਭਗ 440 ਮੀਟ੍ਰਿਕ ਟਨ ਬਫਰ ਪਿਆਜ਼ ਦੀ ਖੇਪ ਭਲਕੇ ਤੱਕ ਅਗਰਤਲਾ ਪਹੁੰਚਣ...

ਲਗਭਗ 440 ਮੀਟ੍ਰਿਕ ਟਨ ਬਫਰ ਪਿਆਜ਼ ਦੀ ਖੇਪ ਭਲਕੇ ਤੱਕ ਅਗਰਤਲਾ ਪਹੁੰਚਣ ਦੀ ਉਮੀਦ 

0

ਨਵੀਂ ਦਿੱਲੀ : ਖਪਤਕਾਰ ਮਾਮਲਾ ਵਿਭਾਗ ਤਿਉਹਾਰ ਦੇ ਮੌਸਮ ਵਿੱਚ ਪਹਿਲੇ ਪਿਆਜ਼ ਦੀ ਉਪਲਬਧਤਾ ਵਧਾਉਣ ਅਤੇ ਕਿਫਾਇਤੀ ਦਾਮ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਮੁੰਲ ਸਥਿਰੀਕਰਣ ਫੰਡ (ਪੀ.ਐੱਸ.ਐੱਫ.) ਦੇ ਤਹਿਤ ਬਫ਼ਰ ਪਿਆਜ਼ ਦੀ ਵੰਡ ਦਾ ਵਿਸਤਾਰ ਕਰ ਰਿਹਾ ਹੈ। ਇਸ ਹੀ ਲੜੀ ਵਿੱਚ ਪਹਿਲੀ ਵਾਰ ਕਾਂਦਾ ਐਕਸਪ੍ਰੈੱਸ ਰਾਹੀਂ ਤ੍ਰਿਪੁਰਾ ਦੇ ਅਗਰਤਲਾ ਲਈ ਪਿਆਜ਼ ਭੇਜਿਆ ਜਾ ਰਿਹਾ ਹੈ। ਲਗਭਗ 440 ਮੀਟ੍ਰਿਕ ਟਨ ਪਿਆਜ਼ ਨਾਲ ਭਰੀ ਇਹ ਖੇਪ 18 ਅਕਤੂਬਰ 2026 ਤੱਕ ਅਗਰਤਲਾ ਪਹੁੰਚਣ ਦੀ ਉਮੀਦ ਹੈ।

ਇਹ ਪਹਿਲ ਉੱਤਰ-ਪੂਰਬ ਵਿੱਚ ਸਰਕਾਰ ਦੇ ਪਿਆਜ਼ ਵੰਡ ਨੈੱਟਵਰਕ ਦੇ ਵਿਸਤਾਰ ਦਾ ਪ੍ਰਤੀਕ ਹੈ ਜੋ ਕਾਂਦਾ ਐਕਸਪ੍ਰੈੱਸ ਰਾਹੀਂ ਅਸਮ ਨੂੰ ਬਫ਼ਰ ਪਿਆਜ਼ ਦੀ ਸਫਲ ਸਪਲਾਈ ਤੋਂ ਬਾਅਦ ਹੋ ਰਿਹਾ ਹੈ। ਅਗਰਤਲਾ ਨੂੰ ਪਿਆਜ਼ ਦੀ ਸਪਲਾਈ ਸਰਕਾਰ ਦੀ ਆਉਟਰੀਚ ਵਧਾਉਣ, ਆਖਰੀ ਮੀਲ ਤੱਕ ਉਪਲਬਧਤਾ ਵਿੱਚ ਸੁਧਾਰ ਕਰਨ ਅਤੇ ਦੇਸ਼ ਦੇ ਸਾਰੇ ਖੇਤਰਾਂ ਵਿੱਚ ਖਪਤ ਕੇਂਦਰਾ ਤੱਕ ਕਿਫਾਇਤੀ ਪਿਆਜ਼ ਦੀ ਸਮੇਂ ‘ਤੇ ਉਪਲਬਧਤਾ ਯਕੀਨੀ ਬਣਾਉਣ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦੀ ਹੈ।

ਤ੍ਰਿਪੁਰਾ ਵਿੱਚ ਪਿਆਜ਼ ਦੀ ਵੰਡ ਨੂੰ ਮਜ਼ਬੂਤ ਕਰਨ ਲਈ ਕਾਂਦਾ ਐਕਸਪ੍ਰੈੱਸ ਸੇਵਾ ਸ਼ੁਰੂ ਕੀਤੀ ਜਾਵੇਗੀ

ਇਸ ਪਹਿਲਕਦਮੀ ਨਾਲ ਤ੍ਰਿਪੁਰਾ ਦੇ 8 ਜ਼ਿਲ੍ਹਿਆਂ ਵਿੱਚੋਂ 7 ਜ਼ਿਲ੍ਹਿਆਂ- ਧਲਾਈ, ਦੱਖਣ ਤ੍ਰਿਪੁਰਾ, ਖੋਵਾਈ, ਉਨਾਕੋਟੀ, ਪੱਛਮ ਤ੍ਰਿਪੁਰਾ, ਗੋਮਤੀ ਅਤੇ ਸੇਪਾਹੀਜਾਲਾ ਵਿੱਚ ਬਜ਼ਾਰ ਪਹੁੰਚ ਵਧਾਉਣ ਦੀ ਉਮੀਦ ਹੈ।

ਹੁਣ ਤੱਕ ਕਾਂਦਾ ਐਕਸਪ੍ਰੈੱਸ ਦੀਆਂ 2 ਰੈਕਸ (ਜਿਨ੍ਹਾਂ ਵਿੱਚ ਕ੍ਰਮਵਾਰ: 840 ਮੀਟ੍ਰਿਕ ਟਨ ਅਤੇ 452 ਮੀਟ੍ਰਿਕ ਟਨ ਪਿਆਜ਼ ਭਰਿਆ ਗਿਆ ਸੀ) ਅਤੇ 44 ਟਰੱਕਾਂ (ਜਿਨ੍ਹਾਂ ਵਿੱਚ ਕੁੱਲ 1,513.46 ਮੀਟ੍ਰਿਕ ਟਨ ਪਿਆਜ਼ ਸੀ) ਰਾਹੀਂ ਉੱਤਰ-ਪੂਰਬ ਵਿੱਚ ਬਫਰ ਪਿਆਜ਼ ਦੀ ਸਪਲਾਈ ਕੀਤੀ ਜਾ ਚੁੱਕੀ ਹੈ। ਅਸਮ, ਤ੍ਰਿਪੁਰਾ ਅਤੇ ਨਾਗਾਲੈਂਡ ਦੇ ਪ੍ਰਮੁੱਖ ਸਥਾਨਾਂ, ਜਿਨ੍ਹਾਂ ਵਿੱਚ ਕਾਮਰੂਪ, ਗੁਵਾਹਾਟੀ, ਗੋਮਤੀ, ਦੀਮਾਪੁਰ, ਸੇਪਾਹੀਜਾਲਾ, ਕੋਹਿਮਾ, ਨਿਉਲੈਂਡ ਅਤੇ ਚੁਮੌਕੇਦੀਮਾ ਤੱਕ ਪਿਆਜ਼ ਦੀ ਵੰਡ ਹੋ ਚੁੱਕੀ ਹੈ।

ਰੇਲ ਅਤੇ ਸੜਕ ਅਧਾਰਿਤ ਵੰਡ ਦੇ ਵਿਸਤਾਰ ਦਾ ਉਦੇਸ਼ ਬਫ਼ਰ ਸਟੌਕ ਦੀ ਪਹੁੰਚ ਵਿੱਚ ਸੁਧਾਰ ਕਰਨਾ ਅਤੇ ਪੂਰੇ ਖੇਤਰ ਦੇ ਪ੍ਰਮੁੱਖ ਖਪਤਕਾਰ ਕੇਂਦਰਾਂ ਵਿੱਚ ਬਜ਼ਾਰ ਸਪਲਾਈ ਨੂੰ ਪੂਰਕ ਬਣਾਉਣਾ ਹੈ।

ਤਾਜਾ ਸਾਉਣੀ ਦੀ ਆਮਦ ਨਾਲ ਬਜ਼ਾਰ ਵਿੱਚ ਉਪਲਬਧਤਾ ਵਧੀ; ਮੰਡੀਆਂ ਵਿਖੇ ਕੀਮਤਾਂ ਵਿੱਚ ਕਮੀ ਆਈ

ਸਾਉਣੀ ਦੀ ਨਵੀਂ ਫਸਲ ਦੀ ਆਮਦ ਵਧਣ ਨਾਲ ਹੀ ਪ੍ਰਮੁੱਖ ਬਜ਼ਾਰਾਂ ਵਿੱਚ ਪਿਆਜ਼ ਦੀ ਮੰਡੀ ਵਿਖੇ ਕੀਮਤਾਂ ਵਿੱਚ ਕਮੀ ਆਈ ਹੈ। ਆਲ-ਇੰਡੀਆ ਔਸਤਨ ਮੰਡੀ ਵਿਖੇ ਕੀਮਤ ਸਤੰਬਰ ਵਿੱਚ ਲਗਭਗ 3600 ਰੁਪਏ ਪ੍ਰਤੀ ਕੁਇੰਟਲ ਦੇ ਉੱਚ ਪੱਧਰ ਤੋਂ ਹੇਠਾਂ ਡਿੱਗ ਕੇ ਅਕਤੂਬਰ ਵਿੱਚ ਲਗਭਗ 3300 ਰੁਪਏ ਕੁਇੰਟਲ ਹੋ ਗਈ ਹੈ।

ਪਿਆਜ਼ ਦੇ ਭੰਡਾਰ ਨਾਲ ਨਿਯਮਿਤ ਤੌਰ ‘ਤੇ ਪਿਆਜ਼ ਜਾਰੀ ਕੀਤਾ ਜਾ ਰਿਹਾ ਹੈ, ਜਿਸ ਨਾਲ ਬਜ਼ਾਰ ਵਿੱਚ ਸਪਲਾਈ ਵੱਧ ਰਹੀ ਹੈ, ਉਪਲਬਧਤਾ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਪ੍ਰਚੂਨ ਕੀਮਤਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਰਹੀ ਹੈ। ਖਪਤਕਾਰ ਮਾਮਲੇ ਵਿਭਾਗ ਮੌਜੂਦਾ ਬਜ਼ਾਰ ਸਥਿਤੀਆਂ ਦੇ ਮੱਦੇਨਜ਼ਰ ਖਪਤਕਾਰਾਂ ਨੂੰ ਕਿਫਾਇਤੀ ਕੀਮਤਾਂ ‘ਤੇ ਪਿਆਜ਼ ਉਪਲਬਧ ਕਰਵਾਉਣ ਲਈ ਇਹ ਉਪਾਅ ਜਾਰੀ ਰੱਖ ਰਿਹਾ ਹੈ।

211 ਸ਼ਹਿਰਾਂ ਵਿੱਚ ਪ੍ਰਚੂਨ ਪਿਆਜ਼ ਦੀਆਂ ਕੀਮਤਾਂ ਵਿੱਚ ਕਮੀ; ਖੇਤਰੀ ਮੁੱਲ ਅੰਤਰ ਵਿੱਚ ਕਮੀ

ਪਿਛਲੇ ਦੋ ਹਫ਼ਤਿਆਂ ਵਿੱਚ, 211 ਸ਼ਹਿਰਾਂ ਵਿੱਚ ਪ੍ਰਚੂਨ ਪਿਆਜ਼ ਦੀਆਂ ਕੀਮਤਾਂ ਵਿੱਚ 1 ਤੋਂ 13 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਗਿਰਾਵਟ ਆਂਧਰ ਪ੍ਰਦੇਸ਼, ਅਸਮ, ਚੰਡੀਗੜ੍ਹ, ਛੱਤੀਸਗੜ੍ਹ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਉ, ਗੋਆ, ਹਿਮਾਚਲ ਪ੍ਰਦੇਸ਼, ਕਰਨਾਟਕ, ਕੇਰਲ, ਮਹਾਰਾਸ਼ਟਰ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਓਡੀਸ਼ਾ, ਪੰਜਾਬ, ਤਮਿਲ ਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਸਮੇਤ ਪ੍ਰਮੁੱਖ ਖਪਤ ਕਰਨ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਦੇਖੀ ਗਈ ਹੈ।

ਅਸਮ ਵਿੱਚ ਵੀ ਹਾਲ ਦੇ ਹਫਤਿਆਂ ਵਿੱਚ ਪ੍ਰਚੂਨ ਪਿਆਜ਼ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਰਾਜ ਦੇ ਲਗਭਗ 12 ਕੇਂਦਰਾਂ ਵਿੱਚ ਪ੍ਰਤੀ ਕਿਲੋਗ੍ਰਾਮ 1 ਤੋਂ 8 ਰੁਪਏ ਤੱਕ ਦੀ ਕਮੀ ਦਰਜ ਕੀਤੀ ਗਈ ਹੈ।

ਪਿਛਲੇ 2 ਵਰ੍ਹਿਆਂ ਵਿੱਚ ਅਸਮ ਵਿੱਚ ਪਿਆਜ਼ ਦੇ ਔਸਤ ਪ੍ਰਚੂਨ ਕੀਮਤ ਅਤੇ ਆਲ ਇੰਡੀਆ ਔਸਤ ਦੇ ਵਿਚਕਾਰ ਦਾ ਪਾੜਾ ਬਹੁਤ ਘੱਟ ਹੋ ਗਿਆ ਹੈ। 2 ਸਾਲ ਪਹਿਲਾਂ ਅਸਮ ਵਿੱਚ ਔਸਤ ਪ੍ਰਚੂਨ ਕੀਮਤ 61.96 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦੋਂ ਕਿ ਆਲ ਇੰਡੀਆ ਔਸਤ 54.13 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਯਾਨੀ 7.83 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਅੰਤਰ ਸੀ। ਵਰਤਮਾਨ ਵਿੱਚ ਅਸਮ ਵਿੱਚ ਔਸਤ ਪ੍ਰਚੂਨ ਕੀਮਤ 54.30 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਜਦੋਂ ਕਿ ਆਲ ਇੰਡੀਆ ਔਸਤ 53.07 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇਸ ਨਾਲ ਅੰਤਰ ਘਟ ਕੇ 1.23 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਿਆ ਹੈ।

ਇਹ ਕਨਵਰਜੈਂਸ ਖੇਤਰੀ ਕੀਮਤਾਂ ਦੇ ਅੰਤਰ ਵਿੱਚ ਮਹੱਤਵਪੂਰਨ ਕਮੀ ਨੂੰ ਦਰਸਾਉਂਦਾ ਹੈ ਅਤੇ ਅਸਮ ਵਿੱਚ ਪ੍ਰਚੂਨ ਪਿਆਜ਼ ਦੀਆਂ ਕੀਮਤਾਂ ਹੁਣ ਮੋਟੇ ਤੌਰ ‘ਤੇ ਰਾਸ਼ਟਰੀ ਔਸਤ ਦੇ ਅਨੁਸਾਰ ਹਨ।

ਬਜ਼ਾਰ ਦੀਆਂ ਸਥਿਤੀਆਂ ਦੇ ਅਧਾਰ ‘ਤੇ ਪਿਆਜ਼ ਦੇ ਬਫਰ ਦਾ ਨਿਪਟਾਰਾ ਜਾਰੀ ਰਹੇਗਾ

ਸਰਕਾਰ ਦੇਸ਼ ਭਰ ਵਿੱਚ ਪਿਆਜ਼ ਦੀਆਂ ਕੀਮਤਾਂ, ਬਜ਼ਾਰ ਵਿੱਚ ਆਮਦ ਅਤੇ ਸਪਲਾਈ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਮੁੱਲ ਸਥਿਰੀਕਰਣ ਫੰਡ (ਪੀ.ਐੱਸ.ਐੱਫ.) ਦੇ ਬਫਰ ਸਟੌਕ ਨਾਲ ਪਿਆਜ਼ ਦਾ ਨਿਪਟਾਰਾ ਬਜ਼ਾਰ ਦੀ ਮੌਜੂਦਾ ਬਜ਼ਾਰ ਸਥਿਤੀਆਂ, ਕੀਮਤਾਂ ਦੇ ਰੁਝਾਨ ਅਤੇ ਉਪਲਬਧਤਾ ਦੀਆਂ ਜ਼ਰੂਰਤਾਂ ਦੇ ਅਧਾਰ ‘ਤੇ ਕੀਤਾ ਜਾਂਦਾ ਹੈ।

ਬਜ਼ਾਰ ਵਿੱਚ ਢੁਕਵੀਂ ਉਪਲਬਧਤਾ ਯਕੀਨੀ ਬਣਾਉਣ ਅਤੇ ਕੀਮਤਾਂ ਵਿੱਚ ਅਣਉਚਿਤ ਉਤਰਾਅ-ਚੜ੍ਹਾਅ ਨੂੰ ਰੋਕਣ ਵਿੱਚ ਮਦਦ ਕਰਨ ਲਈ, ਪ੍ਰਵਾਨਿਤ ਸੰਚਾਲਨ ਫੈਸਲਿਆਂ ਅਨੁਸਾਰ ਜ਼ਰੂਰਤ ਅਨੁਕੂਲ ਅੱਗੇ ਵੀ ਪਿਆਜ਼ ਦੀ ਸਪਲਾਈ ਜਾਰੀ ਰਹੇਗੀ।

NO COMMENTS

LEAVE A REPLY

Please enter your comment!
Please enter your name here

Exit mobile version