Home ਹਰਿਆਣਾ ਹਰਿਆਣਾ ਰੇਲਵੇ ਨੇ 27 ਜਨਵਰੀ ਤੋਂ 16 ਫਰਵਰੀ ਤੱਕ ਕਈ ਗੱਡੀਆਂ ਨੂੰ...

ਹਰਿਆਣਾ ਰੇਲਵੇ ਨੇ 27 ਜਨਵਰੀ ਤੋਂ 16 ਫਰਵਰੀ ਤੱਕ ਕਈ ਗੱਡੀਆਂ ਨੂੰ ਰੱਦ ਕਰਨ ਦਾ ਲਿਆ ਫ਼ੈਸਲਾ

0

ਭਿਵਾਨੀ : ਹਰਿਆਣਾ ਦੇ ਰੇਲ ਯਾਤਰੀਆਂ ਦੇ ਲਈ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਉੱਤਰ ਪੱਛਮ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਨੇ ਦੱਸਿਆ ਕਿ ਬੀਕਾਨੇਰ ਮੰਡਲ ਦੇ ਅਧੀਨ ਭਿਵਾਨੀ-ਰੋਹਤਕ ਰੇਲਵੇ ਲਾਈਨ ‘ਤੇ ਡੋਭਭਾਲੀ-ਲਾਹਲੀ-ਕਲਾਨੌਰ ਕਲਾਂ ਸਟੇਸ਼ਨਾਂ ਦੇ ਵਿਚਕਾਰ ਦੋਹਰੀਕਰਨ ਦੇ ਕੰਮ ਤਹਿਤ ਆਟੋਮੈਟਿਕ ਬਲਾਕ ਸਿਗਨਲਿੰਗ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਕਾਰਨ 27 ਜਨਵਰੀ ਤੋਂ 16 ਫਰਵਰੀ ਤੱਕ ਕਈ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ਜਦਕਿ ਕੁਝ ਟ੍ਰੇਨਾਂ ਨੂੰ ਰੂਟ ਡਾਇਵਰਸ਼ਨ ਰਾਹੀਂ ਚਲਾਈਆਂ ਜਾਣਗੀਆਂ।

ਕੈਪਟਨ ਸ਼ਸ਼ੀ ਕਿਰਨ ਨੇ ਦੱਸਿਆ ਕਿ ਦੋਹਰਾਕਰਨ ਦੇ ਕੰਮ ਦੇ ਚੱਲਦੇ ਭਿਵਾਨੀ-ਰੋਹਤਕ ਰੇਲਵੇ ਲਾਈਨ ‘ਤੇ ਕੁੱਲ 20 ਦਿਨਾਂ ਤੱਕ ਰੇਲਗੱਡੀਆਂ ਦਾ ਸੰਚਾਲਨ ਪ੍ਰਭਾਵਿਤ ਰਹੇਗਾ। ਇਨ੍ਹਾਂ ਰੇਲਗੱਡੀਆਂ ਵਿੱਚ ਵਿਘਨ ਪੈਣ ਕਾਰਨ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹਰਿਆਣਾ ਤੋਂ ਰੱਦ ਰੇਲਗੱਡੀਆਂ ਦੀ ਸੂਚੀ

ਟ੍ਰੇਨ ਨੰਬਰ 54016, ਭਿਵਾਨੀ-ਰੋਹਤਕ, 27 ਜਨਵਰੀ ਤੋਂ 16 ਫਰਵਰੀ ਤੱਕ ਰੱਦ ਰਹੇਗੀ।

ਟ੍ਰੇਨ ਨੰਬਰ 54013, ਰੋਹਤਕ-ਭਿਵਾਨੀ, 27 ਜਨਵਰੀ ਤੋਂ 16 ਫਰਵਰੀ ਤੱਕ ਰੱਦ ਰਹੇਗੀ।

ਟ੍ਰੇਨ ਨੰਬਰ 54018, ਭਿਵਾਨੀ-ਰੋਹਤਕ, 27 ਜਨਵਰੀ ਤੋਂ 16 ਫਰਵਰੀ ਤੱਕ ਰੱਦ ਰਹੇਗੀ।

ਟ੍ਰੇਨ ਨੰਬਰ 54015, ਰੋਹਤਕ-ਭਿਵਾਨੀ, 26 ਜਨਵਰੀ ਤੋਂ 15 ਫਰਵਰੀ ਤੱਕ ਰੱਦ ਰਹੇਗੀ।

ਟ੍ਰੇਨ ਨੰਬਰ 54014, ਭਿਵਾਨੀ-ਰੋਹਤਕ, 27 ਜਨਵਰੀ ਤੋਂ 16 ਫਰਵਰੀ ਤੱਕ ਰੱਦ ਰਹੇਗੀ।

ਅੰਸ਼ਕ ਤੌਰ ‘ਤੇ ਰੱਦ ਕੀਤੀਆਂ ਟ੍ਰੇਨਾਂ ਦੀ ਸੂਚੀ

ਟ੍ਰੇਨ ਨੰਬਰ 54005, ਦਿੱਲੀ-ਭਿਵਾਨੀ ਟ੍ਰੇਨ, 27 ਜਨਵਰੀ ਤੋਂ 16 ਫਰਵਰੀ ਤੱਕ ਦਿੱਲੀ ਤੋਂ ਰਵਾਨਾ ਹੋਵੇਗੀ ਰੋਹਤਕ ਤੱਕ ਹੀ ਪਹੁੰਚੇਗੀ। ਇਹ ਟ੍ਰੇਨ ਰੋਹਤਕ ਅਤੇ ਭਿਵਾਨੀ ਵਿਚਕਾਰ ਅੰਸ਼ਕ ਤੌਰ ‘ਤੇ ਰੱਦ ਰਹੇਗੀ।

NO COMMENTS

LEAVE A REPLY

Please enter your comment!
Please enter your name here

Exit mobile version