Home ਹਰਿਆਣਾ ਹਰਿਆਣਾ ਸਰਕਾਰ ਦੇ ਵੱਡਾ ਐਲਾਨ, ਸ਼ਾਨਦਾਰ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਦਿੱਤਾ...

ਹਰਿਆਣਾ ਸਰਕਾਰ ਦੇ ਵੱਡਾ ਐਲਾਨ, ਸ਼ਾਨਦਾਰ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ ਗੁੱਡ ਗਵਰਨੈਂਸ ਅਵਾਰਡ

0

ਚੰਡੀਗੜ੍ਹ : ਹਰਿਆਣਾ ਸਰਕਾਰ  ਵੱਲੋਂ 25 ਦਸੰਬਰ ਨੂੰ ਸਾਲ 2024 ਅਤੇ 2025 ਵਿੱਚ ਗੁੱਡ ਗਵਰਨੈਂਸ ਨਾਲ ਜੁੜੇ ਸ਼ਾਨਦਾਰ ਇਨੋਵੇਟਿਵ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਗੁੱਡ ਗਵਰਨੈਂਸ ਅਵਾਰਡ ਦਿੱਤੇ ਜਾਣਗੇ। ਇਸਦੇ ਲਈ 13 ਦਸੰਬਰ ਤੱਕ ਅਰਜ਼ੀਆਂ ਭੇਜੀਆਂ ਜਾ ਸਕਦੀਆਂ ਹਨ। ਪ੍ਰਵਕਤਾ ਵੱਲੋਂ ਦੱਸਿਆ ਗਿਆ ਕਿ ਐਡਮਿਨਿਸਟ੍ਰੇਟਿਵ ਸੈਕਟਰੀ, ਵਿਭਾਗ ਮੁਖੀ ਅਤੇ ਆਈ.ਏ.ਐੱਸ. ਅਫ਼ਸਰ ਨੂੰ ਛੱਡ ਕੇ ਸਾਰੇ ਯੋਗ ਕਰਮਚਾਰੀ (ਰੈਗੂਲਰ ਜਾਂ ਕੰਟਰੈਕਟ ਵਾਲੇ) ਆਪਣੇ-ਆਪਣੇ ਆਫ਼ਿਸ- ਹੈੱਡ ਜਾਂ ਵਿਭਾਗ ਮੁਖੀ ਜਾਂ ਸੰਬੰਧਿਤ ਐਡਮਿਨਿਸਟ੍ਰੇਟਿਵ ਸੈਕਟਰੀ ਰਾਹੀਂ ਆਨਲਾਈਨ ਪੋਰਟਲ ‘ਤੇ 13 ਦਸੰਬਰ ਤੱਕ ਅਰਜ਼ੀ ਦੇ ਸਕਦੇ ਹਨ।

ਐਡਮਿਨਿਸਟ੍ਰੇਟਿਵ ਸਕਰਟਰੀ ਅਵਾਰਡ ਕਰਨਗੇ ਅਪਲੋਡ

ਇਸ ਵਿੱਚ ਪ੍ਰੋਜੈਕਟ/ਸਕੀਮ ਪ੍ਰੋਗਰਾਮ ਦੀ ਚੋਣ ਕੀਤੀ ਜਾਵੇਗੀ ਅਤੇ ਨਾਮਜ਼ਦ ਕੀਤਾ ਜਾਵੇਗਾ। ਸਟੇਟ ਫਲੈਗਸ਼ਿਪ ਅਵਾਰਡ ਪੋਰਟਲ ਰਾਹੀਂ ਪ੍ਰਸ਼ਾਸਕੀ ਸਕੱਤਰ ਅਵਾਰਡ ਅਪਲੋਡ ਕਰਨਗੇ। ਸਟੇਟ ਅਵਾਰਡ ਸਾਰੇ ਕਰਮਚਾਰੀਆਂ ਲਈ ਪੋਰਟਲ ‘ਤੇ ਅਪਲੋਡ ਕਰਨ ਲਈ ਖੁੱਲ੍ਹੇ ਹਨ, ਜੋ ਰਾਜ ਪੱਧਰ ‘ਤੇ ਦਿੱਤੇ ਜਾਣਗੇ। ਹਰ ਜ਼ਿਲ੍ਹੇ ਲਈ ਜ਼ਿਲ੍ਹਾ ਪੱਧਰੀ ਅਵਾਰਡ ਜ਼ਿਲ੍ਹਾ ਪੱਧਰ ‘ਤੇ ਦਿੱਤੇ ਜਾਣਗੇ।

ਇਸ ਤਰ੍ਹਾਂ ਕੀਤਾ ਜਾਵੇਗਾ, ਜੇਤੂਆਂ ਨੂੰ ਫਾਈਨਲ

ਕੋਈ ਵੀ ਵਿਭਾਗ ਆਪਣੇ-ਆਪਣੇ ਵਿਭਾਗ ਵਿੱਚ ਇੱਕ ਤੋਂ ਵੱਧ ਸਕੀਮਾਂ ਲਈ ਕਰਮਚਾਰੀ ਦਾ ਨਾਮ ਪ੍ਰਸਤਾਵਿਤ ਕਰ ਸਕਦਾ ਹੈ। ਜਿੰਨੀਆਂ ਵੀ ਅਰਜ਼ੀਆਂ ਮਿਲਣਗੀਆਂ, ਉਨ੍ਹਾਂ ਅਰਜ਼ੀਆਂ ਦੀ ਸਕਰੂਟਨੀ ਅਤੇ ਮੁਲਾਂਕਣ ਸਬੰਧਤ ਐਮਪਾਵਰਡ ਕਮੇਟੀ ਦੁਆਰਾ ਕੀਤੀ ਜਾਵੇਗੀ। ਉਸ ਤੋਂ ਬਾਅਦ, ਜੇਤੂਆਂ ਨੂੰ ਫਾਈਨਲ ਕੀਤਾ ਜਾਵੇਗਾ। ਸਾਰੇ ਜੇਤੂਆਂ ਨੂੰ ਇੱਕ ਟਰਾਫੀ, ਮੁੱਖ ਸਕੱਤਰ ਦੇ ਦਸਤਖਤਾਂ ਵਾਲਾ ਇੱਕ ਅਵਾਰਡ ਸਰਟੀਫਿਕੇਟ ਅਤੇ ਨਕਦ ਇਨਾਮ ਦਿੱਤਾ ਜਾਵੇਗਾ। ਇਸ ਸਬੰਧੀ ਵਿਸਤ੍ਰਿਤ ਨਿਰਦੇਸ਼ ਵੈੱਬਸਾਈਟ ‘ਤੇ ਮੌਜੂਦ ਹਨ। ਜੇਕਰ ਤੁਸੀਂ ਚਾਹੋ ਤਾਂ ਵੈੱਬਸਾਈਟ ‘ਤੇ ਜਾ ਕੇ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

NO COMMENTS

LEAVE A REPLY

Please enter your comment!
Please enter your name here

Exit mobile version