ਚੰਡੀਗੜ੍ਹ : ਹਰਿਆਣਾ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਗਰੁੱਪ ਡੀ ਕਰਮਚਾਰੀਆਂ ਦੇ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਦੱਸ ਦਈਏ ਕਿ ਗਰੁੱਪ ਡੀ ਕਰਮਚਾਰੀਆਂ ਨੂੰ ਜਲਦ ਹੀ ਪ੍ਰਮੋਸ਼ਨ ਮਿਲਣ ਵਾਲਾ ਹੈ। ਮੁੱਖ ਸਕੱਤਰ ਨੇ ਇਸ ਮਾਮਲੇ ਸੰਬੰਧੀ ਜਾਣਕਾਰੀ ਮੰਗੀ ਗਈ ਹੈ। ਜਲਦੀ ਹੀ ਗਰੁੱਪ ਡੀ ਦੇ ਕਰਮਚਾਰੀਆਂ ਨੂੰ ਤਰੱਕੀ ਦਿੱਤੀ ਜਾਵੇਗੀ। ਸਰਕਾਰ ਗਰੁੱਪ ਡੀ ਦੇ ਕਰਮਚਾਰੀਆਂ ਨੂੰ ਇੱਕ ਮਹੱਤਵਪੂਰਨ ਤੋਹਫ਼ਾ ਦੇਣ ਜਾ ਰਹੀ ਹੈ।
ਹਰਿਆਣਾ ਗਰੁੱਪ ਡੀ ਕਰਮਚਾਰੀਆਂ ਦੇ ਲਈ ਵੱਡੀ ਖ਼ਬਰ
ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਗਰੁੱਪ-ਡੀ ਕਰਮਚਾਰੀਆਂ ਦੀ ਤਰੱਕੀ ਨਾਲ ਭਰੇ ਜਾਣ ਵਾਲੇ ਗਰੁੱਪ-ਸੀ ਅਹੁਦਿਆਂ ਨਾਲ ਸਬੰਧਤ ਜਾਣਕਾਰੀ ਤਿੰਨ ਦਿਨਾਂ ਦੇ ਅੰਦਰ ਮੁਹੱਈਆ ਕਰਵਾਉਣ। ਸਾਰੇ ਵਿਭਾਗਾਂ ਨੂੰ 3 ਦਿਨਾਂ ਦੇ ਅੰਦਰ ਇਹ ਜਾਣਕਾਰੀ ਭੇਜਣੀ ਹੈ ਕਿ ਉਨ੍ਹਾਂ ਦੇ ਵਿਭਾਗ ਵਿੱਚ ਗਰੁੱਪ ਸੀ ਦੇ ਅਜਿਹੇ ਕਿੰਨੇ ਅਹੁਦੇ ਖਾਲੀ ਹਨ ਜਿਨ੍ਹਾਂ ਅਹੁਦਿਆਂ ਉੱਤੇ ਗਰੁੱਪ ਡੀ ਦੇ ਕਰਮਚਾਰੀਆਂ ਨੂੰ ਪ੍ਰਮੋਟ ਕੀਤਾ ਜਾਵੇਗਾ। ਸਾਰੇ ਵਿਭਾਗਾਂ ਨੂੰ ਨਿਰਧਾਰਤ ਐਕਸਲ ਫਾਰਮੈਟ ਵਿੱਚ ਈਮੇਲ ਰਾਹੀਂ ਜ਼ਰੂਰੀ ਵੇਰਵੇ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।
ਜਾਣਕਾਰੀ ਵਿੱਚ ਦੇਣਾ ਹੋਵੇਗਾ ਇਹ ਵੇਰਵਾ
ਜੋ ਜਾਣਕਾਰੀ ਮੰਗੀ ਗਈ ਹੈ ਉਨ੍ਹਾਂ ਵਿੱਚ ਅਹੁਦੇ ਦਾ ਨਾਮ, ਵਿਭਾਗੀ ਸੇਵਾ ਨਿਯਮਾਂ ਅਨੁਸਾਰ ਯੋਗਤਾ ਮਾਪਦੰਡ, ਮਨਜ਼ੂਰਸ਼ੁਦਾ ਅਹੁਦਿਆਂ ਦੀ ਗਿਣਤੀ ਅਤੇ ਖਾਲੀ ਅਹੁਦਿਆਂ ਦੀ ਸਥਿਤੀ ਸ਼ਾਮਲ ਹੈ। ਅਜਿਹੀ ਸਥਿਤੀ ਵਿੱਚ, ਜਿਵੇਂ ਹੀ ਇਹ ਵਿਭਾਗ ਜਾਣਕਾਰੀ ਭੇਜਦਾ ਹੈ, ਅਗਲੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
