Homeਹਰਿਆਣਾਹਰਿਆਣਾ ਸਰਕਾਰ ਨੇ ਸ਼ਹੀਦਾਂ ਹੋਏ ਸੈਨਿਕਾਂ ਦੇ ਬੱਚਿਆ ਲਈ ਨਵੀਂ ਸਕਾਲਰਸ਼ਿਪ ਯੋਜਨਾ...

ਹਰਿਆਣਾ ਸਰਕਾਰ ਨੇ ਸ਼ਹੀਦਾਂ ਹੋਏ ਸੈਨਿਕਾਂ ਦੇ ਬੱਚਿਆ ਲਈ ਨਵੀਂ ਸਕਾਲਰਸ਼ਿਪ ਯੋਜਨਾ ਨੂੰ ਦਿੱਤੀ ਮਨਜ਼ੂਰੀ

ਹਰਿਆਣਾ : ਹਰਿਆਣਾ ਸਰਕਾਰ ਨੇ ਹਥਿਆਰਬੰਦ ਸੈਨਾਵਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPF) ਦੇ ਸ਼ਹੀਦਾਂ ਅਤੇ ਜੰਗ ਜਾਂ ਓਪਰੇਸ਼ਨ ਵਿੱਚ ਮਾਰੇ ਗਏ ਸੈਨਿਕਾਂ ਦੇ ਬੱਚਿਆਂ ਦੇ ਲਈ ਇੱਕ ਨਵੀਂ ਸਕਾਲਰਸ਼ਿਪ ਯੋਜਨਾ ਨੂੰ ਲਾਗੂ ਕਰ ਦਿੱਤਾ ਹੈ। ਬੱਚਿਆਂ ਨੂੰ 5,000 ਤੋਂ 8,000 ਰੁਪਏ ਪ੍ਰਤੀ ਮਹੀਨਾ ਤੱਕ ਦੀ ਵਿੱਤੀ ਸਹਾਇਤਾ ਮਿਲੇਗੀ। ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਫੌਜੀ ਅਤੇ ਅਰਧ ਸੈਨਿਕ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇਂਦਰ ਕੁਮਾਰ ਦੁਆਰਾ ਜਾਰੀ ਕੀਤਾ ਗਿਆ ਹੈ।

ਦੱਸ ਦਈਏ ਕਿ ਨਾਇਬ ਸੈਣੀ ਨੇ ਜੂਨ 2025 ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਜੰਗ ਵਿੱਚ ਸ਼ਹੀਦਾਂ ਹੋਏ ਸੈਨਿਕਾਂ ਦੇ ਬੱਚਿਆ ਦੇ ਲਈ ਸਕਾਲਰਸ਼ਿਪ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਹੁਣ ਇਸਦਾ ਨੋਟੀਫਿਕੇਸ਼ਨ ਜਾਰੀ ਕਰ ਇਸਨੂੰ ਲਾਗੂ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਸੈਣੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਰੀ ਕੀਤੇ ਆਪਣੇ ਮੈਨੀਫੈਸਟੋ ਵਿੱਚ ਇਸ ਦਾ ਵਾਅਦਾ ਕੀਤਾ ਸੀ।

96,000 ਰੁਪਏ ਪ੍ਰਤੀ ਸਾਲ ਤੱਕ ਦੀ ਵਿਵਸਥਾ

ਨੋਟੀਫਿਕੇਸ਼ਨ ਦੇ ਅਨੁਸਾਰ, 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਤੀ ਸਾਲ 60,000 ਰੁਪਏ ਮਿਲਣਗੇ। ਜਦੋਂ ਕਿ ਗ੍ਰੈਜੂਏਟ ਵਿਦਿਆਰਥੀਆਂ ਨੂੰ ਪ੍ਰਤੀ ਸਾਲ 72,000 ਰੁਪਏ ਮਿਲਣਗੇ। ਪੋਸਟ ਗ੍ਰੈਜੂਏਟ ਕਰ ਰਹੇ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ ਰਕਮ  ਪ੍ਰਤੀ ਸਾਲ 96,000 ਪ੍ਰਤੀ ਸਾਲ ਨਿਰਧਾਰਤ ਕੀਤੀ ਗਈ ਹੈ।

ਇਨ੍ਹਾਂ ਸੈਨਿਕਾਂ ਦੇ ਬੱਚਿਆਂ ਨੂੰ ਹੀ ਮਿਲੇਗਾ ਇਸ ਯੋਜਨਾ ਦਾ ਲਾਭ  

ਜੰਗ, ਆਈਈਡੀ ਧਮਾਕਾ, ਅੱਤਵਾਦੀ ਹਮਲੇ, ਸਰਹੱਦੀ ਝੜਪਾਂ, ਦਿਲ ਦਾ ਦੌਰਾ, ਹਵਾਈ ਹਾਦਸੇ, ਸਮੁੰਦਰ ਵਿੱਚ ਮੌਤ, ਅੰਦਰੂਨੀ ਸੁਰੱਖਿਆ ਡਿਊਟੀ ਦੌਰਾਨ, ਕੁਦਰਤੀ ਆਫ਼ਤਾਂ ਅਤੇ ਬਚਾਅ ਮੁਹਿੰਮਾਂ ਵਿੱਚ ਪ੍ਰਭਾਵਿਤ ਸੈਨਿਕਾਂ ਦੇ ਬੱਚਿਆਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਨ੍ਹਾਂ ਲਈ ਅਸਾਧਾਰਨ ਹਿੰਮਤ ਅਤੇ ਫੈਸਲਾ ਲੈਣ ਦੀ ਸਮਰੱਥਾ ਦੀ ਲੋੜ ਹੁੰਦੀ ਹੈ। ਉੱਥੇ ਹੀ ਪਾਲਿਸੀ ਵਿੱਚ ਇਹ ਪ੍ਰਬੰਧ ਹੈ ਕਿ ਮ੍ਰਿਤਕ ਕਰਮਚਾਰੀ ਨੂੰ ਸੇਵਾ ਵਿੱਚ ਸ਼ਾਮਲ ਹੋਣ ਦੇ ਸਮੇਂ ਹਰਿਆਣਾ ਦਾ ਨਿਵਾਸੀ ਹੋਣਾ ਚਾਹੀਦਾ। ਚਾਹੇ ਉਸਦਾ ਵਰਤਮਾਨ ਰਿਹਾਇਸ਼ੀ ਪਤਾ ਕੋਈ ਵੀ ਹੋਵੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments