ਹਰਿਆਣਾ : ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਾਜ ਵਿੱਚ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਹਰਿਆਣਾ ਚੋਣ ਕਮਿਸ਼ਨ ਨੇ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ਼ਡਿਊਲ ਜਾਰੀ ਕੀਤਾ ਹੈ। ਹਰਿਆਣਾ ਚੋਣ ਕਮਿਸ਼ਨ ਨੇ ਪ੍ਰੈਸ ਬ੍ਰੀਫਿੰਗ ਦੌਰਾਨ ਦੱਸਿਆ ਕਿ ਸੋਨੀਪਤ, ਪੰਚਕੂਲਾ ਅਤੇ ਅੰਬਾਲਾ ਨਗਰ ਨਿਗਮਾਂ ਲਈ ਵੋਟਿੰਗ 10 ਮਈ ਨੂੰ ਹੋਵੇਗੀ ਅਤੇ ਨਤੀਜੇ 13 ਮਈ ਨੂੰ ਐਲਾਨੇ ਜਾਣਗੇ। ਵੋਟਿੰਗ ਦਾ ਸਮਾਂ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੋਵੇਗਾ।
ਇਹ ਹੈ ਪੂਰਾ ਸ਼ਡਿਊਲ :
ਨਾਮਜ਼ਦਗੀਆਂ ਲਈ ਨੋਟਿਸ: 15 ਅਪ੍ਰੈਲ
ਨਾਮਜ਼ਦਗੀਆਂ ਭਰਨ ਦੀ ਮਿਤੀ: 21 ਅਪ੍ਰੈਲ ਤੋਂ 25 ਅਪ੍ਰੈਲ
ਨਾਮਜ਼ਦਗੀਆਂ ਭਰਨ ਦੀ ਮਿਤੀ: 27 ਅਪ੍ਰੈਲ
ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ: 28 ਅਪ੍ਰੈਲ (ਚੋਣ ਨਿਸ਼ਾਨ ਉਸੇ ਦਿਨ ਅਲਾਟ ਕੀਤੇ ਜਾਣਗੇ)
ਵੋਟਿੰਗ: 10 ਮਈ
ਮੁੜ ਵੋਟਿੰਗ (ਜੇਕਰ ਲੋੜ ਹੋਵੇ): 12 ਮਈ
ਵੋਟਾਂ ਦੀ ਗਿਣਤੀ: 13 ਮਈ
ਇਸ ਦੌਰਾਨ, ਪੰਚਾਇਤੀ ਰਾਜ ਸੰਸਥਾਵਾਂ ਲਈ ਵੋਟਾਂ ਦੀ ਗਿਣਤੀ ਵੋਟਿੰਗ ਵਾਲੇ ਦਿਨ ਹੀ ਹੋਵੇਗੀ।











