Home ਹਰਿਆਣਾ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕੈਬਨਿਟ ਮੀਟਿੰਗ ’ਚ ਫੈਕਟਰੀਜ਼ ਆਰਡੀਨੈਂਸ, 2025...

ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕੈਬਨਿਟ ਮੀਟਿੰਗ ’ਚ ਫੈਕਟਰੀਜ਼ ਆਰਡੀਨੈਂਸ, 2025 ਨੂੰ ਦਿੱਤੀ ਮਨਜ਼ੂਰੀ

0

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਫੈਕਟਰੀਜ਼ (ਸੋਧ) ਆਰਡੀਨੈਂਸ, 2025 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸਰਕਾਰ ਦੇ ਇਸ ਫ਼ੈਸਲਾ ਨਾਲ ਕਾਮਿਆਂ ਨੂੰ ਮਹੱਤਵਪੂਰਨ ਰਾਹਤ ਪਹੁੰਚੇਗਾ, ਜਿਸ ਨਾਲ ਉਨ੍ਹਾਂ ਨੂੰ ਓਵਰਟਾਈਮ ਦੁੱਗਣਾ ਕਰਨ ਦੀ ਇਜਾਜ਼ਤ ਮਿਲੇਗੀ। ਹਾਲਾਂਕਿ, ਇਹ ਲਾਭ ਸਿਰਫ਼ ਤਾਂ ਹੀ ਮਿਲੇਗਾ ਜੇਕਰ ਉਨ੍ਹਾਂ ਕੋਲ ਨਿਯੁਕਤੀ ਪੱਤਰ ਹੋਵੇਗਾ।

ਨਿਯੁਕਤੀ ਪੱਤਰ ਜਾਰੀ ਕਰਨਾ ਲਾਜ਼ਮੀ

ਇਸ ਨਵੇਂ ਸੋਧ ਤੋਂ ਬਾਅਦ ਹਰਿਆਣਾ ਵਿੱਚ ਹੁਣ ਹਰੇਕ ਮਾਲਕ ਜਾਂ ਫੈਕਟਰੀ ਪ੍ਰਬੰਧਨ ਨੂੰ ਹਰ ਇੱਕ ਮਜ਼ਦੂਰ ਨੂੰ ਨਿਯੁਕਤੀ ਦੇ ਸਮੇਂ ਰਸਮੀ ਨਿਯੁਕਤੀ ਪੱਤਰ ਜਾਰੀ ਕਰਨਾ ਜ਼ਰੂਰੀ ਹੋਵੇਗਾ। ਨਵੇਂ ਬਦਲਾਵਾਂ ਦੇ ਤਹਿਤ ਔਰਤ ਮਜ਼ਦੂਰਾਂ ਨੂੰ ਮਸ਼ੀਨਰੀ ‘ਤੇ ਜਾਂ ਉਸ ਦੇ ਨੇੜੇ ਕੰਮ ਕਰਨ ਦੀ ਆਗਿਆ ਦਿੱਤੀ ਜਾਵੇਗੀ। ਬਸ਼ਰਤੇ ਕਿ ਨਿਯੋਕਤਾਵਾਂ ਦੁਆਰਾ ਲੋੜੀਂਦੇ ਸੁਰੱਖਿਆ ਉਪਾਅ ਅਤੇ ਸੁਰੱਖਿਆਤਮਕ ਉਪਕਰਣ ਯਕੀਨੀ ਬਣਾਏ ਜਾਣ। ਮੌਜੂਦਾ ਕਾਨੂੰਨਾਂ ਦੇ ਤਹਿਤ ਬਾਲ ਮਜ਼ਦੂਰੀ ਦੀ ਮਨਾਹੀ ਹੈ।

ਉਦਯੋਗਿਕ ਕੁਸ਼ਲਤਾ ਵਧਾਉਣ ਲਈ ਮਨਜ਼ੂਰ ਰੋਜ਼ਾਨਾ ਕੰਮ ਦੇ ਘੰਟਿਆਂ ਨੂੰ 9 ਤੋਂ ਵਧਾ ਕੇ 10 ਘੰਟੇ ਕਰ ਦਿੱਤਾ ਗਿਆ ਹੈ। ਜਦਕਿ ਹਫ਼ਤੇਵਾਰੀ ਕੰਮ ਦੀ ਹੱਦ 48 ਘੰਟੇ ਰੱਖੀ ਗਈ ਹੈ। ਬਿਨਾਂ ਆਰਾਮ ਤੋਂ ਲਗਾਤਾਰ ਕੰਮ ਕਰਨ ਦੀ ਮਿਆਦ ਨੂੰ 5 ਘੰਟੇ ਤੋਂ ਵਧਾ ਕੇ 6 ਘੰਟੇ ਕੀਤਾ ਹੈ। ਸੋਧ ਵਿੱਚ ਪ੍ਰਤੀ ਤਿਮਾਹੀ ਮਨਜ਼ੂਰ ਓਵਰਟਾਈਮ ਦੀ ਹੱਦ ਨੂੰ 115 ਘੰਟੇ ਤੋਂ ਵਧਾ ਕੇ 144 ਘੰਟੇ ਕੀਤਾ ਗਿਆ ਹੈ। ਸਾਰਾ ਓਵਰਟਾਈਮ ਕੰਮ ਸਵੈਇੱਛਤ ਹੋਵੇਗਾ। ਸਹੀ ਰਿਕਾਰਡ ਰੱਖੇ ਜਾਣਗੇ, ਅਤੇ ਮੁਆਵਜ਼ਾ ਆਮ ਉਜਰਤ ਦਰ ਤੋਂ ਦੁੱਗਣਾ ਦਿੱਤਾ ਜਾਵੇਗਾ।

ਤਿਮਾਹੀ ਓਵਰਟਾਈਮ ਦੀ ਸੀਮਾ

ਹਰਿਆਣਾ ਦੁਕਾਨਾਂ ਅਤੇ ਵਪਾਰਕ ਸਥਾਪਨਾਵਾਂ (ਸੋਧ) ਆਰਡੀਨੈਂਸ, 2025 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। 20 ਤੋਂ ਘੱਟ ਮੁਲਾਜ਼ਮਾਂ ਵਾਲੀਆਂ ਛੋਟੀਆਂ ਇਕਾਈਆਂ ਨੂੰ ਸਿਰਫ਼ ਆਨਲਾਈਨ ਸਵੈ-ਘੋਸ਼ਣਾ (ਸੈਲਫ਼ ਡਿਕਲੇਰੇਸ਼ਨ) ਦੇਣੀ ਹੋਵੇਗੀ। ਰਜਿਸਟ੍ਰੇਸ਼ਨ, ਸੋਧ ਅਤੇ ਬੰਦ ਕਰਨ ਨਾਲ ਸਬੰਧਤ ਸਾਰੇ ਕੰਮ ਪੂਰੀ ਤਰ੍ਹਾਂ ਪੋਰਟਲ ਰਾਹੀਂ ਹੋਣਗੇ।

ਦੁਕਾਨਾਂ ਅਤੇ ਵਪਾਰਕ ਸਥਾਪਨਾਵਾਂ ਵਿੱਚ ਰੋਜ਼ਾਨਾ ਕੰਮ ਦੀ ਅਵਧੀ 9 ਘੰਟੇ ਤੋਂ ਵਧਾਕਰ 10 ਘੰਟੇ ਕਰ ਦਿੱਤੀ ਗਈ ਹੈ ਜਦਕਿ ਹਫਤਾਵਾਰੀ ਕੰਮ ਦੀ ਸੀਮਾ 48 ਘੰਟੇ ਰਹੇਗੀ। ਬਿਨਾਂ ਆਰਾਮ ਦੇ ਕੰਮ ਦੀ ਅਵਧੀ 5 ਘੰਟੇ ਤੋਂ ਵਧਾਕਰ 6 ਘੰਟੇ ਕੀਤੀ ਗਈ ਹੈ। ਤਿਮਾਹੀ ਓਵਰਟਾਈਮ ਦੀ ਸੀਮਾ ਵੀ 50 ਘੰਟੇ ਤੋਂ ਵਧਾਕਰ 156 ਘੰਟੇ ਕੀਤੀ ਗਈ ਹੈ। ਸਾਰੇ ਮਾਲਕਾਂ ਨੂੰ ਆਪਣੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਅਤੇ ਪਛਾਣ ਪੱਤਰ ਜਾਰੀ ਕਰਨ ਦੀ ਲੋੜ ਹੈ।

NO COMMENTS

LEAVE A REPLY

Please enter your comment!
Please enter your name here

Exit mobile version