Home ਰਾਜਸਥਾਨ ਹਨੂੰਮਾਨਗੜ੍ਹ ਜ਼ਿਲ੍ਹਾ ਕਲੈਕਟੋਰੇਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਹਨੂੰਮਾਨਗੜ੍ਹ ਜ਼ਿਲ੍ਹਾ ਕਲੈਕਟੋਰੇਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

0

ਰਾਜਸਥਾਨ : ਰਾਜਸਥਾਨ ਵਿੱਚ ਬੰਬ ਨਾਲ ਧਮਕੀ ਮਿਲਣ ਦਾ ਸਿਲਸਿਲਾ ਜਾਰੀ ਹੈ। ਅੱਜ (15 ਦਸੰਬਰ) ਹਨੂੰਮਾਨਗੜ੍ਹ ਜ਼ਿਲ੍ਹਾ ਕੁਲੈਕਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਈਮੇਲ ਭੇਜਕੇ ਪਰਿਸਰ ਵਿੱਚ 5 ਬੰਬ ਹੋਣ ਦੀ ਗੱਲ ਕਹੀ ਗਈ ਹੈ। ਸਾਵਧਾਨੀ ਵਜੋਂ ਕਲੈਕਟਰੇਟ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਹੈ। ਪੁਲਿਸ ਦੀਆਂ ਕਈ ਟੀਮਾਂ ਹਰ ਇੱਕ ਥਾਂ ਦੀ ਤਲਾਸ਼ੀ ਲੈ ਰਹੀਆਂ ਹਨ। ਜਾਣਕਾਰੀ ਮਿਲਣ ਤੋਂ ਬਾਅਦ ਖੁਦ ਜ਼ਿਲਾ ਕਲੈਕਟਰ ਅਤੇ ਐਸ.ਪੀ. ਵੀ ਪਰਿਸਰ ਦੇ ਬਾਹਰ ਮੌਜੂਦ ਸਨ। ਇਸ ਤੋਂ ਪਹਿਲਾਂ ਵੀ ਰਾਜਸਥਾਨ ਸਮੇਤ ਦੇਸ਼ ਭਰ ਵਿੱਚ ਉਡਾਣਾਂ, ਸਕੂਲਾਂ ਸਮੇਤ ਕਈ ਕੰਪਲੈਕਸ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਜਾ ਚੁੱਕੀ ਹੈ।

ਦੇਰ ਰਾਤ ਦਿੱਤੀ ਗਈ ਧਮਕੀ

ਜਾਣਕਾਰੀ ਦੇ ਅਨੁਸਾਰ, ਇਹ ਈਮੇਲ ਦੇਰ ਰਾਤ ਭੇਜੀ ਗਈ ਸੀ। NIC ਮੇਲਬਾਕਸ ‘ਤੇ ਰਾਤ 12:46 ਵਜੇ ਦੇ ਕਰੀਬ ਭੇਜੀ ਗਈ ਈਮੇਲ ਵਿੱਚ ਕਲੈਕਟਰੇਟ ਅਹਾਤੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਮੌਕੇ ’ਤੇ ਜ਼ਿਲ੍ਹਾ ਕੁਲੈਕਟਰ ਖੁਸ਼ਾਲ ਯਾਦਵ, ਪੁਲਿਸ ਸੁਪਰਡੈਂਟ ਹਰੀਸ਼ਚੰਦਰ, ਏਡੀਐਮ ਉਮੇਦੀਲਾਲ ਮੀਨਾ, ਐਸਡੀਐਮ ਮੰਗੀਲਾਲ, ਏਐਸਪੀ ਅਰਵਿੰਦ ਵਿਸ਼ਨੋਈ, ਡੀਐਸਪੀ ਮੀਨਾਕਸ਼ੀ ਅਤੇ ਹੋਰ ਅਧਿਕਾਰੀ ਅਤੇ ਸਟਾਫ ਵੀ ਮੌਕੇ ‘ਤੇ ਮੌਜੂਦ ਸਨ।

ਐਸ.ਪੀ. ਦੇ ਦਫ਼ਤਰ ਅਤੇ ਅਦਾਲਤੀ ਕੰਪਲੈਕਸ ਨੂੰ ਵੀ ਕਰਵਾਇਆ ਗਿਆ ਖਾਲੀ

ਪੁਲਿਸ ਨੇ ਸਾਵਧਾਨੀ ਵਰਤਦੇ ਹੋਏ ਪੂਰੇ ਕੰਪਲੈਕਸ ਵਿੱਚ ਤਲਾਸ਼ੀ ਮੁਹਿੰਮ ਚਲਾਈ। ਕੁਲੈਕਟਰੇਟ ਦੇ ਨਾਲ-ਨਾਲ, ਪੁਲਿਸ ਸੁਪਰਡੈਂਟ ਦੇ ਦਫ਼ਤਰ ਨੂੰ ਵੀ ਖਾਲੀ ਕਰਵਾ ਲਿਆ ਗਿਆ। ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਵੀ ਖਾਲੀ ਕਰਵਾ ਲਿਆ ਗਿਆ। ਐਸ.ਪੀ. ਦਾ ਦਫ਼ਤਰ ਅਤੇ ਜ਼ਿਲ੍ਹਾ ਅਦਾਲਤ ਕੰਪਲੈਕਸ ਕਲੈਕਟਰੇਟ ਦੇ ਨਾਲ ਲੱਗਦੇ ਹਨ। ਅਜਿਹੇ ਵਿੱਚ, ਪੁਲਿਸ ਦੀਆਂ ਟੀਮਾਂ ਤਿੰਨੋਂ ਕੰਪਲੈਕਸਾਂ ਦੀ ਤਲਾਸ਼ੀ ਵਿੱਚ ਜੁਟੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version