Homeਹਰਿਆਣਾਹਰਿਆਣਾ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖੁਸ਼ਖ਼ਬਰੀ

ਹਰਿਆਣਾ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖੁਸ਼ਖ਼ਬਰੀ

ਚੰਡੀਗੜ੍ਹ: ਹਰਿਆਣਾ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖੁਸ਼ਖ਼ਬਰੀ ਆਈ ਹੈ। ਸੂਬਾ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਤਹਿਤ ਗਰੀਬ ਪਰਿਵਾਰਾਂ ਨੂੰ ਸਰੋਂ ਦੇ ਤੇਲ ਦੀ ਵੰਡ ਨੂੰ ਸੁਚਾਰੂ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਤੇਲ ਦੀ ਪੈਕਿੰਗ ਅਤੇ ਵੰਡ ਦਾ ਨਵਾਂ ਸ਼ਡਿਊਲ ਵੀ ਜਾਰੀ ਕੀਤਾ ਗਿਆ ਹੈ। ਇਸ ਫ਼ੈਸਲੇ ਨਾਲ ਰਾਜ ਦੇ ਲਗਭਗ 39.89 ਲੱਖ ਬੀ.ਪੀ.ਐਲ. ਅਤੇ ਅੰਤੋਦਿਆ (ਏ.ਏ.ਵਾਈ.) ਪਰਿਵਾਰਾਂ ਨੂੰ ਲਾਭ ਹੋਵੇਗਾ।

ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਤੈਅ ਕੀਤੇ ਗਏ ਨਵੇਂ ਪ੍ਰਬੰਧਾਂ ਅਨੁਸਾਰ ਹੁਣ ਲਾਭਪਾਤਰੀਆਂ ਨੂੰ ਸਰ੍ਹੋਂ ਦਾ ਤੇਲ ਪੁਰਾਣੇ 2 ਲੀਟਰ ਜਾਂ ਹੋਰ ਵੱਡੇ ਪੈਕ ਦੀ ਬਜਾਏ 500 ਮਿਲੀਲੀਟਰ ਅਤੇ 1 ਲੀਟਰ ਦੀਆਂ ਬੋਤਲਾਂ/ਪੈਕਾਂ ਵਿੱਚ ਮੁਹੱਈਆ ਕਰਵਾਇਆ ਜਾਵੇਗਾ। ਇਸ ਨਾਲ ਲਾਭਪਾਤਰੀ ਆਸਾਨੀ ਨਾਲ ਆਪਣੀ ਲੋੜ ਅਨੁਸਾਰ ਤੇਲ ਪ੍ਰਾਪਤ ਕਰ ਸਕਣਗੇ। ਪਾਰਦਰਸ਼ਤਾ ਬਣਾਈ ਰੱਖਣ ਲਈ, ਬੋਤਲਾਂ ‘ਤੇ ਸਪੱਸ਼ਟ ਤੌਰ ‘ਤੇ ‘ਵਿਕਰੀ ਲਈ ਨਹੀਂ – ਸਿਰਫ਼ ਪੀ.ਡੀ.ਐਸ. ਲਈ’ ਚਿੰਨ੍ਹਿਤ ਕੀਤਾ ਜਾਵੇਗਾ ਅਤੇ ਕਿਸੇ ਵੀ ਸਥਿਤੀ ਵਿੱਚ ਖੁੱਲ੍ਹੀਆਂ ਜਾਂ ਸੀਲਬੰਦ ਬੋਤਲਾਂ ਨੂੰ ਵੰਡਿਆ ਨਹੀਂ ਜਾਵੇਗਾ।

ਪਿਛਲੇ ਕੁਝ ਮਹੀਨਿਆਂ ਤੋਂ ਬੰਦ ਪਏ ਸਰ੍ਹੋਂ ਦੇ ਤੇਲ ਦਾ ਕੋਟਾ ਹੁਣ ਤਿੰਨ ਮਹੀਨਿਆਂ (ਅਗਸਤ, ਸਤੰਬਰ ਅਤੇ ਅਕਤੂਬਰ) ਲਈ ਸਮੂਹਿਕ ਤੌਰ ‘ਤੇ ਵੰਡਿਆ ਜਾਵੇਗਾ। ਵਿਭਾਗ ਦੇ ਸ਼ਡਿਊਲ ਅਨੁਸਾਰ 10 ਤੋਂ 15 ਅਕਤੂਬਰ ਤੱਕ ਸਾਰੇ ਜ਼ਿਲ੍ਹਿਆਂ ਵਿੱਚ ਕਰੀਬ 104 ਲੱਖ ਲੀਟਰ ਸਰ੍ਹੋਂ ਦਾ ਤੇਲ ਕਨਫੈਡ ਦੇ ਫੋਕਲ ਪੁਆਇੰਟਾਂ ਵਿੱਚ ਪਹੁੰਚਾਇਆ ਜਾਵੇਗਾ। ਤੇਲ ਦੀ ਇਹ ਖੇਪ 15 ਤੋਂ 20 ਅਕਤੂਬਰ ਤੱਕ ਟਰਾਂਸਪੋਰਟ ਠੇਕੇਦਾਰਾਂ ਰਾਹੀਂ ਸਥਾਨਕ ਰਾਸ਼ਨ ਡਿਪੂਆਂ ਤੱਕ ਪਹੁੰਚਾਈ ਜਾਵੇਗੀ। ਤਿੰਨ ਮਹੀਨਿਆਂ ਦਾ ਬਕਾਇਆ ਸਰ੍ਹੋਂ ਦਾ ਤੇਲ 21 ਅਕਤੂਬਰ ਤੋਂ ਸਾਰੇ ਡਿਪੂ ਹੋਲਡਰਾਂ ਰਾਹੀਂ ਲਾਭਪਾਤਰੀਆਂ ਨੂੰ ਵੰਡਿਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments