ਪੰਜਾਬ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਅੱਜ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ 24 ਕੈਰੇਟ ਸੋਨੇ ਦੀ ਕੀਮਤ 1,59,200 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਬੀਤੇ ਦਿਨ ਇਸ ਦੀ ਕੀਮਤ 1,59,000 ਰੁਪਏ ਸੀ।
ਇਸ ਦੇ ਨਾਲ ਹੀ 22 ਕੈਰੇਟ ਸੋਨੇ ਦੀ ਕੀਮਤ ਵੀ ਵਧੀ ਹੈ। ਅੱਜ 22 ਕੈਰੇਟ ਸੋਨਾ 1,48,060 ਰੁਪਏ ‘ਤੇ ਪਹੁੰਚ ਗਿਆ, ਜਦਕਿ ਬੀਤੇ ਦਿਨ ਇਸ ਦੀ ਕੀਮਤ 1,47,870 ਰੁਪਏ ਸੀ। ਚਾਂਦੀ ਦੀਆਂ ਕੀਮਤਾਂ ‘ਚ ਵੀ ਵਾਧਾ ਦਰਜ ਕੀਤਾ ਗਿਆ ਹੈ। ਅੱਜ ਚਾਂਦੀ 2,43,100 ਰੁਪਏ ‘ਤੇ ਪਹੁੰਚ ਗਈ, ਜਦੋਂ ਕਿ ਪਹਿਲਾਂ ਇਸ ਦੀ ਕੀਮਤ 2,42,700 ਰੁਪਏ ਸੀ।
ਅੱਜ ਯਾਨੀ ਮੰਗਲਵਾਰ ਨੂੰ ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ ‘ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਸਰਾਫਾ ਬਾਜ਼ਾਰ ‘ਚ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਸੋਨਾ-ਚਾਂਦੀ ਖਰੀਦਣ ਵਾਲੇ ਗਾਹਕਾਂ ਦੀਆਂ ਜੇਬਾਂ ‘ਤੇ ਅਸਰ ਪੈ ਰਿਹਾ ਹੈ।
