ਜਲੰਧਰ: ਸੋਨਾ-ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਅਨੁਸਾਰ 24 ਕੈਰੇਟ ਅਤੇ 22 ਕੈਰੇਟ ਸੋਨੇ ਦੇ ਭਾਅ ਵਿੱਚ ਕਮੀ ਆਈ ਹੈ। ਉੱਥੇ ਹੀ ਚਾਂਦੀ ਦੀ ਕੀਮਤ ਵੀ ਘਟੀ ਹੈ।
ਐਸੋਸੀਏਸ਼ਨ ਮੁਤਾਬਕ, 24 ਕੈਰੇਟ ਸੋਨੇ ਦਾ ਭਾਅ ਮੰਗਲਵਾਰ ਨੂੰ 1,46,500 ਰੁਪਏ ਸੀ, ਜੋ ਅੱਜ ਘਟ ਕੇ 1,44,300 ਰੁਪਏ ਰਹਿ ਗਿਆ ਹੈ। ਇਸੇ ਤਰ੍ਹਾਂ 22 ਕੈਰੇਟ ਸੋਨੇ ਦੀ ਕੀਮਤ 1,36,250 ਰੁਪਏ ਤੋਂ ਘਟ ਕੇ 1,34,200 ਰੁਪਏ ‘ਤੇ ਆ ਗਈ ਹੈ।
ਉੱਥੇ ਹੀ ਚਾਂਦੀ ਦਾ ਭਾਅ ਵੀ 1,92,300 ਰੁਪਏ ਤੋਂ ਘਟ ਕੇ 1,91,700 ਰੁਪਏ ਰਹਿ ਗਿਆ ਹੈ। ਕੀਮਤਾਂ ਵਿੱਚ ਆਈ ਇਸ ਗਿਰਾਵਟ ਨਾਲ ਸੋਨਾ-ਚਾਂਦੀ ਖਰੀਦਣ ਵਾਲਿਆਂ ਨੂੰ ਕੁਝ ਰਾਹਤ ਮਿਲੀ ਹੈ।
