Home Business ਵਿਆਹਾਂ ਦੇ ਸੀਜ਼ਨ ‘ਚ ਸੋਨਾ-ਚਾਂਦੀ ਹੋਇਆ ਸਸਤਾ, ਚੈੱਕ ਕਰੋ ਰੇਟ

ਵਿਆਹਾਂ ਦੇ ਸੀਜ਼ਨ ‘ਚ ਸੋਨਾ-ਚਾਂਦੀ ਹੋਇਆ ਸਸਤਾ, ਚੈੱਕ ਕਰੋ ਰੇਟ

0

ਨੈਸ਼ਨਲ ਡੈਸਕ: ਸੋਨਾ ਅਤੇ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਖ਼ਬਰ ਹੈ। 20 ਨਵੰਬਰ ਨੂੰ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸੋਨੇ ਦਾ ਭਾਅ 4,715 ਰੁਪਏ ਯਾਨੀ 3.70 ਫ਼ੀਸਦੀ ਡਿੱਗ ਕੇ 1,22,737 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵਿੱਚ 8,269 ਰੁਪਏ ਯਾਨੀ 5.25 ਫ਼ੀਸਦੀ ਦੀ ਕਮੀ ਆਈ ਅਤੇ ਇਹ 1,49,213 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ।

ਕੌਮਾਂਤਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਤੇ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ਵਿੱਚ ਵਿਆਹਾਂ ਜਾਂ ਨਿਵੇਸ਼ ਲਈ ਸੋਨਾ-ਚਾਂਦੀ ਖਰੀਦਣ ਵਾਲੇ ਲੋਕਾਂ ਦੀਆਂ ਨਜ਼ਰਾਂ ਹੁਣ ਨਵੇਂ ਭਾਅ ‘ਤੇ ਟਿਕੀਆਂ ਹੋਈਆਂ ਹਨ।

ਸੋਨਾ 4,715 ਰੁਪਏ ਅਤੇ ਚਾਂਦੀ 8,269 ਰੁਪਏ ਹੋਈ ਸਸਤੀ

20 ਨਵੰਬਰ ਦੀ ਸਵੇਰ MCX ‘ਤੇ ਸੋਨੇ ਦੀ ਕੀਮਤ ਵਿੱਚ ਇੱਕੋ ਵਾਰ 4,715 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਬਾਅਦ ਸੋਨਾ 1,22,737 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਦੂਜੇ ਪਾਸੇ ਚਾਂਦੀ ਵੀ 8,269 ਰੁਪਏ ਟੁੱਟ ਕੇ 1,49,213 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।

ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਵੀ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਕਮਜ਼ੋਰੀ ਦੇਖੀ ਜਾ ਰਹੀ ਹੈ। ਰਿਪੋਰਟ ਅਨੁਸਾਰ, 99.9 ਫ਼ੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਵਿੱਚ ਇੱਕ ਦਿਨ ਪਹਿਲਾਂ ਵੀ 1,300 ਰੁਪਏ ਦੀ ਕਮੀ ਆਈ ਸੀ।

ਦਿੱਲੀ ਵਿੱਚ 24, 22 ਅਤੇ 18 ਕੈਰੇਟ ਸੋਨੇ ਦੇ ਭਾਅ

ਦਿੱਲੀ ਵਿੱਚ 20 ਨਵੰਬਰ ਦੀ ਸਵੇਰ 24 ਕੈਰੇਟ ਸੋਨੇ ਦੀ ਕੀਮਤ 1,25,720 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ। ਉੱਥੇ ਹੀ 22 ਕੈਰੇਟ ਸੋਨਾ 1,15,250 ਰੁਪਏ ਅਤੇ 18 ਕੈਰੇਟ ਸੋਨਾ 94,330 ਰੁਪਏ ਪ੍ਰਤੀ 10 ਗ੍ਰਾਮ ‘ਤੇ ਰਿਹਾ।

ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਸੋਨੇ ਦੀਆਂ ਕੀਮਤਾਂ

ਸ਼ਹਿਰ 24 ਕੈਰੇਟ 22 ਕੈਰੇਟ 18 ਕੈਰੇਟ
ਦਿੱਲੀ ₹1,25,720 ₹1,15,250 ₹94,330
ਮੁੰਬਈ ₹1,25,570 ₹1,15,100 ₹94,180
ਕੋਲਕਾਤਾ ₹1,25,570 ₹1,15,100 ₹94,180
ਚੇਨਈ ₹1,25,570 ₹1,15,100 ₹94,180
ਬੈਂਗਲੁਰੂ ₹1,25,570 ₹1,15,100 ₹94,180

ਸਾਰੇ ਭਾਅ ਰੁਪਏ ਪ੍ਰਤੀ 10 ਗ੍ਰਾਮ ਹਨ। ਦਿੱਤੇ ਗਏ ਅੰਕੜੇ 20 ਨਵੰਬਰ ਦੀ ਸਵੇਰ ਦੇ ਹਨ।

ਚਾਂਦੀ ਦੀ ਕੀਮਤ ਵਿੱਚ ਵੀ ਵੱਡੀ ਗਿਰਾਵਟ

ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ 20 ਨਵੰਬਰ ਦੀ ਸਵੇਰ ਚਾਂਦੀ ਦਾ ਪ੍ਰਚੂਨ ਭਾਅ 1,79,900 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਤੋਂ ਇੱਕ ਦਿਨ ਪਹਿਲਾਂ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਚਾਂਦੀ ਦੀ ਕੀਮਤ 2,500 ਰੁਪਏ ਘਟੀ ਸੀ।

ਕੌਮਾਂਤਰੀ ਬਾਜ਼ਾਰ ਵਿੱਚ ਸਪਾਟ ਸੋਨਾ 3,614.59 ਡਾਲਰ ਪ੍ਰਤੀ ਔਂਸ ਅਤੇ ਚਾਂਦੀ 42.86 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਹੀ ਸੀ।

ਆਖ਼ਰ ਕਿਉਂ ਡਿੱਗ ਰਹੀਆਂ ਹਨ ਕੀਮਤਾਂ?

ਸੋਨੇ ਦੀਆਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਦੇ ਪਿੱਛੇ ਰੁਪਏ ਦੀ ਮਜ਼ਬੂਤੀ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੀ ਮੁਦਰਾ ਨੀਤੀ ਨੂੰ ਲੈ ਕੇ ਸਖ਼ਤ ਰੁਖ਼ ਅਪਣਾਏ ਜਾਣ ਦੀ ਸੰਭਾਵਨਾ ਨੂੰ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ। ਇਨ੍ਹਾਂ ਸੰਕੇਤਾਂ ਕਾਰਨ ਨਿਵੇਸ਼ਕਾਂ ਵਿੱਚ ਸਾਵਧਾਨੀ ਵਧੀ ਹੈ ਅਤੇ ਕੀਮਤੀ ਧਾਤਾਂ ਦੀਆਂ ਕੀਮਤਾਂ ‘ਤੇ ਦਬਾਅ ਬਣਿਆ ਹੋਇਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version