Home ਦੇਸ਼ ਪੀ.ਓ.ਕੇ. ਦੀ ਲੜਕੀ ਦੀ ਹੋਈ ਘਰ ਵਾਪਸੀ

ਪੀ.ਓ.ਕੇ. ਦੀ ਲੜਕੀ ਦੀ ਹੋਈ ਘਰ ਵਾਪਸੀ

0

ਪੁੰਛ : ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੀ ਇਕ ਲੜਕੀ, ਜਿਸ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਸੁਰੱਖਿਆ ਬਲਾਂ ਨੇ ਫੜਿਆ ਸੀ, ਉਸ ਨੂੰ ਅੱਜ ਪੁੰਛ ਦੇ ਚੱਕਣ ਦਾ ਬਾਗ ਕਰਾਸਿੰਗ ਪੁਆਇੰਟ ਰਾਹੀਂ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ ।

ਇਕ ਅਧਿਕਾਰੀ ਨੇ ਦੱਸਿਆ ਕਿ ਲੜਕੀ ਨੂੰ ਫੌਜ ਨੇ 2 ਅਕਤੂਬਰ ਨੂੰ ਫੜ ਲਿਆ ਸੀ ਅਤੇ ਅੱਜ ਚੱਕਣ ਦਾ ਬਾਗ ਕਰਾਸਿੰਗ ਪੁਆਇੰਟ ਰਾਹੀਂ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਪੁਲਿਸ ਚੌਕੀ ਲਾਮ ਦੇ ਇੰਚਾਰਜ ਇੱਕ ਐਸਕੋਰਟ ਗੱਡੀ ਦੇ ਨਾਲ ਲੜਕੀ ਨੂੰ ਪਾਕਿਸਤਾਨ ਵਾਪਸ ਜਾਣ ਲਈ ਚੱਕਣ ਦਾ ਬਾਗ ਲੈ ਗਏ।

ਲੜਕੀ ਦੀ ਪਛਾਣ ਸਾਮੀਆ ਅਜ਼ੀਮ ਪੁੱਤਰੀ ਮੁਹੰਮਦ ਅਜ਼ੀਮ ਅਤੇ ਬੈਂਸ ਗਾਲਾ, ਸੇਰੀ, ਤਹਿਸੀਲ ਖੁਈਰੇਟਾ, ਜ਼ਿਲ੍ਹਾ ਕੋਟਲੀ ਵਜੋਂ ਹੋਈ ਹੈ। ਇਸ ਦੌਰਾਨ, ਉਸ ਦੇ ਫੜੇ ਜਾਣ ਦੇ ਹਾਲਾਤਾਂ ਬਾਰੇ ਤੁਰੰਤ ਜਾਣਕਾਰੀ ਉਪਲਬਧ ਨਹੀਂ ਹੈ। ਹੋਰ ਜਾਣਕਾਰੀ ਦੀ ਉਡੀਕ ਹੈ।

NO COMMENTS

LEAVE A REPLY

Please enter your comment!
Please enter your name here

Exit mobile version