HomeਹੈਲਥFSSAI ਦੀ ਵੱਡੀ ਕਾਰਵਾਈ, ਵੱਡੀਆਂ ਕੰਪਨੀਆਂ ਨੂੰ 150 ਤੋਂ ਵੱਧ ਨੋਟਿਸ

FSSAI ਦੀ ਵੱਡੀ ਕਾਰਵਾਈ, ਵੱਡੀਆਂ ਕੰਪਨੀਆਂ ਨੂੰ 150 ਤੋਂ ਵੱਧ ਨੋਟਿਸ

ਨਵੀਂ ਦਿੱਲੀ: ਭਾਰਤ ਵਿੱਚ ਖਾਣ-ਪੀਣ ਵਾਲੀਆਂ ਵਸਤੂਆਂ ਅਤੇ ਪੀਣ ਵਾਲੇ ਪਦਾਰਥਾਂ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ Food Safety and Standards Authority of India (FSSAI) ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਹਾਲੀਆ ਜਾਂਚ ਮੁਹਿੰਮ ਦੌਰਾਨ ਨੈਸਲੇ ਇੰਡੀਆ, ਕੋਕਾ-ਕੋਲਾ, ਰੇਡ ਬੁਲ, ਐਮਾਜ਼ਾਨ, ਕੇ.ਐਫ.ਸੀ. ਅਤੇ ਡੋਮਿਨੋਸ ਸਮੇਤ ਕਈ ਵੱਡੀਆਂ ਕੰਪਨੀਆਂ ਨੂੰ 150 ਤੋਂ ਵੱਧ ਨੋਟਿਸ ਜਾਰੀ ਕੀਤੇ ਗਏ ਹਨ।

ਜਾਣਕਾਰੀ ਮੁਤਾਬਕ FSSAI ਵੱਲੋਂ ਇਹ ਕਾਰਵਾਈ ਕਥਿਤ ਤੌਰ ’ਤੇ ਗੁੰਮਰਾਹਕੁੰਨ ਇਸ਼ਤਿਹਾਰਾਂ, ਅਤਿਕਥਨੀ ਵਾਲੇ ਦਾਅਵਿਆਂ, ਗਲਤ ਜਾਣਕਾਰੀ ਅਤੇ ਲੇਬਲਿੰਗ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਕੀਤੀ ਗਈ ਹੈ। ਅਥਾਰਟੀ ਵੱਲੋਂ ਖਾਣ-ਪੀਣ ਵਾਲੇ ਉਤਪਾਦਾਂ ’ਤੇ ਕੀਤੇ ਜਾਣ ਵਾਲੇ ਦਾਅਵਿਆਂ ਅਤੇ ਉਨ੍ਹਾਂ ਦੀ ਪੈਕਿੰਗ ’ਤੇ ਦਿੱਤੀ ਜਾਣਕਾਰੀ ਦੀ ਜਾਂਚ ਕੀਤੀ ਜਾ ਰਹੀ ਹੈ।

ਰਿਪੋਰਟ ਮੁਤਾਬਕ ਕਾਰਵਾਈ ਦੇ ਦਾਇਰੇ ਵਿੱਚ ਨੈਸਲੇ ਇੰਡੀਆ, ਪੈਪਸੀਕੋ, ਕੋਕਾ-ਕੋਲਾ ਅਤੇ ਰੇਡ ਬੁਲ ਵਰਗੀਆਂ ਪ੍ਰਮੁੱਖ ਕੰਪਨੀਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕੇ.ਐਫ.ਸੀ. ਅਤੇ ਡੋਮਿਨੋਸ ਵਰਗੀਆਂ ਫੂਡ ਚੇਨ ਕੰਪਨੀਆਂ ਨਾਲ ਸਬੰਧਤ ਮਾਮਲੇ ਵੀ ਜਾਂਚ ਦੇ ਘੇਰੇ ਵਿੱਚ ਆਏ ਹਨ। ਡੋਮਿਨੋਸ ਦੇ ਪੰਜ ਲਾਇਸੈਂਸ ਮੁਅੱਤਲ ਕੀਤੇ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਇੱਕ ਈ-ਕਾਮਰਸ ਵੇਅਰਹਾਊਸ ਖ਼ਿਲਾਫ਼ ਵੀ ਕਾਰਵਾਈ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।

ਇਸ ਪੂਰੀ ਕਾਰਵਾਈ ਦੀ ਸ਼ੁਰੂਆਤ ਮਹਾਰਾਸ਼ਟਰ ਤੋਂ ਹੋਈ ਦੱਸੀ ਜਾ ਰਹੀ ਹੈ। ਉੱਥੇ Food and Drug Administration (FDA) ਦੀਆਂ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਜਾਂਚ ਅਤੇ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਮਹਾਰਾਸ਼ਟਰ ਦੇ ਫੂਡ ਸੇਫਟੀ ਕਮਿਸ਼ਨਰ ਤੁਕਾਰਾਮ ਮੁੰਡੇ ਵੱਲੋਂ ਭੋਜਨ ਸੁਰੱਖਿਆ ਨਾਲ ਸਬੰਧਤ ਮਾਮਲਿਆਂ ਵਿੱਚ ਸਖ਼ਤ ਰੁਖ ਅਪਣਾਏ ਜਾਣ ਤੋਂ ਬਾਅਦ ਤੇਜ਼ ਹੋਈ।

FSSAI ਦਾ ਮੁੱਖ ਉਦੇਸ਼ ਦੇਸ਼ ਵਿੱਚ ਵਿਕਣ ਵਾਲੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣਾ ਹੈ। ਖਾਸ ਤੌਰ ’ਤੇ ਉਨ੍ਹਾਂ ਉਤਪਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਇਸ਼ਤਿਹਾਰਾਂ ਵਿੱਚ ਸਿਹਤ, ਪੋਸ਼ਣ ਜਾਂ ਉਤਪਾਦ ਦੀ ਗੁਣਵੱਤਾ ਸਬੰਧੀ ਵੱਡੇ ਦਾਅਵੇ ਕੀਤੇ ਜਾਂਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments