Homeਟੈਕਨੋਲੌਜੀਪੈਨਸ਼ਨ ਕਾਰਡ ਦੇ ਨਾਂ 'ਤੇ ਧੋਖਾਧੜੀ

ਪੈਨਸ਼ਨ ਕਾਰਡ ਦੇ ਨਾਂ ‘ਤੇ ਧੋਖਾਧੜੀ

ਚੰਡੀਗੜ੍ਹ : ਪੈਨਸ਼ਨ ਕਾਰਡ ਬਣਵਾਉਣ ਦੇ ਨਾਂ ‘ਤੇ ਇੱਕ ਬਜ਼ੁਰਗ ਵਿਅਕਤੀ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ, ਸੈਕਟਰ-38 ਵਿੱਚ ਰਹਿਣ ਵਾਲੇ ਇੱਕ ਬਜ਼ੁਰਗ ਨੂੰ ਸੀਨੀਅਰ ਸਿਟੀਜ਼ਨ ਪੈਨਸ਼ਨ ਕਾਰਡ ਬਣਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਦੀ FD ਤੁੜਵਾ ਕੇ ਬੈਂਕ ਖਾਤੇ ਵਿੱਚੋਂ 11 ਲੱਖ 67 ਹਜ਼ਾਰ 501 ਰੁਪਏ ਦੀ ਠੱਗੀ ਮਾਰ ਲਈ ਗਈ। ਖਾਤੇ ਵਿੱਚੋਂ ਪੈਸੇ ਨਿਕਲਣ ਦਾ ਮੈਸੇਜ ਦੇਖ ਕੇ ਬਜ਼ੁਰਗ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ।

ਸ਼ਿਕਾਇਤ ਦੇ ਆਧਾਰ ‘ਤੇ ਸਾਈਬਰ ਸੈੱਲ ਨੇ ਠੱਗੀ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੈਕਟਰ-38 ਵਿੱਚ ਰਹਿਣ ਵਾਲੇ ਮਧੂਕਰ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੂੰ WhatsApp ‘ਤੇ ਇੱਕ ਮੈਸੇਜ ਮਿਲਿਆ ਸੀ, ਜਿਸ ਵਿੱਚ ਪੈਨਸ਼ਨ ਕਾਰਡ ਦੇ ਫਾਇਦਿਆਂ ਬਾਰੇ ਦੱਸਿਆ ਗਿਆ ਸੀ। ਪੈਨਸ਼ਨ ਕਾਰਡ ਰਾਹੀਂ ਦਵਾਈਆਂ ‘ਤੇ 50 ਫੀਸਦੀ ਛੋਟ ਅਤੇ ਰੇਲ ਯਾਤਰਾ ਸਮੇਤ ਹੋਰ ਥਾਵਾਂ ‘ਤੇ ਛੋਟ ਦੇਣ ਦਾ ਵਾਅਦਾ ਦੇਖ ਕੇ ਉਨ੍ਹਾਂ ਨੇ ਅਪਲਾਈ ਕਰ ਦਿੱਤਾ। ਸ਼ਨੀਵਾਰ ਨੂੰ ਕਾਰਡ ਬਣ ਗਿਆ ਅਤੇ WhatsApp ‘ਤੇ ਉਸ ਦੀ ਫੋਟੋ ਵੀ ਭੇਜ ਦਿੱਤੀ ਗਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਆਨਲਾਈਨ ਫਾਰਮ ਭਰਨਾ ਸ਼ੁਰੂ ਕਰ ਦਿੱਤਾ।

ਮੁਲਜ਼ਮ ਸ਼ਿਕਾਇਤਕਰਤਾ ਤੋਂ ਵਾਰ-ਵਾਰ ਫਾਰਮ ‘ਤੇ ਕਲਿੱਕ ਕਰਵਾਉਂਦੇ ਰਹੇ। ਇਸ ਦੌਰਾਨ ਠੱਗਾਂ ਨੇ ਬਜ਼ੁਰਗ ਦੀ FD ਤੁੜਵਾ ਕੇ ਬਚਤ ਖਾਤੇ ਵਿੱਚ ਜਮ੍ਹਾਂ ਰਕਮ ਕਢਵਾ ਲਈ ਅਤੇ ਫਿਰ ਕੁੱਲ 11 ਲੱਖ 67 ਹਜ਼ਾਰ 501 ਰੁਪਏ ਕੱਢ ਲਏ। ਖਾਤੇ ਵਿੱਚੋਂ ਪੈਸੇ ਨਿਕਲਣ ਦਾ ਮੈਸੇਜ ਦੇਖਣ ਤੋਂ ਬਾਅਦ ਮਧੂਕਰ ਕੁਮਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਸਾਈਬਰ ਸੈੱਲ ਨੇ ਜਾਂਚ ਤੋਂ ਬਾਅਦ ਠੱਗਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments