Homeਦੇਸ਼ਆਂਧਰਾ ਪ੍ਰਦੇਸ਼ ਦੇ ਚਿਨਚਿਨਦਾ ’ਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੇ ਪੁਲ...

ਆਂਧਰਾ ਪ੍ਰਦੇਸ਼ ਦੇ ਚਿਨਚਿਨਦਾ ’ਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੇ ਪੁਲ ਤੋਂ ਗੋਦਾਵਰੀ ਨਦੀ ’ਚ ਮਾਰੀ ਛਾਲ, 3 ਮੈਂਬਰਾਂ ਦੀ ਹੋਈ ਮੌਤ

ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਦੇ ਚਿਨਚਿਨਦਾ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੇ ਪੁਲ ਤੋਂ ਗੋਦਾਵਰੀ ਨਦੀ ਵਿੱਚ ਕਥਿਤ ਤੌਰ ‘ਤੇ ਛਾਲ ਮਾਰ ਦਿੱਤੀ।  ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਔਰਤ ਨੂੰ ਕਿਸੇ ਤਰ੍ਹਾਂ ਬਚਾ ਲਿਆ ਗਿਆ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਤਲਾਸ਼ੀ ਮੁਹਿੰਮ ਦੇ ਦੌਰਾਨ ਬਰਾਮਦ ਹੋਈਆਂ ਤਿੰਨ ਲਾਸ਼ਾਂ

ਪੁਲਿਸ ਦੇ ਇੱਕ ਅਧਿਕਾਰੀ ਦੇ ਅਨੁਸਾਰ, ਬੀਤੇ ਦਿਨ (ਐਤਵਾਰ) ਚਲਾਏ ਗਏ ਤਲਾਸ਼ੀ ਮੁਹਿੰਮ ਵਿੱਚ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ, ਜਦੋਂ ਕਿ ਸਥਾਨਕ ਮਛੇਰਿਆਂ ਨੇ ਇੱਕ ਔਰਤ ਨੂੰ ਸੁਰੱਖਿਅਤ ਬਚਾ ਲਿਆ। ਇਹ ਘਟਨਾ ਪਿਛਲੇ ਸ਼ਨੀਵਾਰ ਸਵੇਰੇ ਲਗਭਗ 6:15 ਵਜੇ ਵਾਪਰੀ।

ਉਨ੍ਹਾਂ ਨੇ ਅੱਗੇ ਕਿਹਾ, ” ਇਸ ਪਰਿਵਾਰ ਨੇ ਚਿਨਚਿਨਾਡਾ ਵਿੱਚ ਪੁਲ ਦੇ ਉੱਪਰ ਤੋਂ ਗੋਦਾਵਰੀ ਨਦੀ ਵਿੱਚ ਛਾਲ ਮਾਰ ਦਿੱਤੀ। ਇਸ ਦੇ ਬਾਅਦ ਤਲਾਸ਼ੀ ਮੁਹਿੰਮ ਦੌਰਾਨ ਤਿੰਨ ਲਾਸ਼ਾਂ ਬਰਾਮਦ ਹੋਈਆਂ, ਜਦੋਂ ਕਿ ਇੱਕ ਔਰਤ ਨੂੰ ਸਥਾਨਕ ਮਛੇਰਿਆਂ ਨੇ ਬਚਾਇਆ।”

ਤਨੁਕੂ ਸ਼ਹਿਰ ਦਾ ਰਹਿਣ ਵਾਲਾ ਸੀ ਪਰਿਵਾਰ

ਚਿਨਚਿਨਾਡਾ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਚਾਈ ਗਈ ਔਰਤ, ਜਿਸਦੀ ਪਛਾਣ 42 ਸਾਲਾ ਨੰਬੂਰੀ ਪਦਮਿਨੀ ਵਜੋਂ ਹੋਈ ਹੈ, ਜਿਨ੍ਹਾਂ ਨੂੰ ਰਾਜੋਲ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਦੇ ਆਧਾਰ ‘ਤੇ, ਪਰਿਵਾਰ ਦੀ ਪਛਾਣ ਤਨੁਕੂ ਕਸਬੇ ਦੇ ਨਿਵਾਸੀ ਵਜੋਂ ਹੋਈ ਹੈ। ਪੁਲਿਸ ਇਸ ਸਮੇਂ ਨੰਬੂਰੀ ਦੇ ਕਿਸੇ ਹੋਰ ਰਿਸ਼ਤੇਦਾਰ ਦੀ ਜਾਂਚ ਕਰ ਰਹੀ ਹੈ ਜਿਸ ਕੋਲ ਉਸ ਬਾਰੇ ਜਾਣਕਾਰੀ ਹੋ ਸਕਦੀ ਹੈ।

ਨਦੀ ਵਿੱਚ ਡੁੱਬ ਗਏ ਪਤੀ ਅਤੇ ਦੋ ਬੱਚੇ

ਪੁਲਿਸ ਨੇ ਅੱਗੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪਦਮਿਨੀ ਦੇ 45 ਸਾਲਾ ਪਤੀ ਨੰਬੂਰੀ ਸ਼੍ਰੀਨਿਵਾਸ ਅਤੇ ਉਨ੍ਹਾਂ ਦੇ ਦੋ ਨਾਬਾਲਗ ਬੱਚਿਆਂ ਵਜੋਂ ਹੋਈ ਹੈ। ਹਾਲਾਂਕਿ, ਘਟਨਾ ਦਾ ਕਾਰਨ ਅਜੇ ਤੱਕ ਅਣਜਾਣ ਹੈ। ਇਨ੍ਹਾਂ ਲੋਕਾਂ ਨੇ ਖੁਦਕੁਸ਼ੀ ਕਰਨ ਲਈ ਨਦੀ ਵਿੱਚ ਛਾਲ ਕਿਉਂ ਮਾਰੀ, ਇਸ ਬਾਰੇ ਜਾਣਕਾਰੀ ਅਜੇ ਉਪਲਬਧ ਨਹੀਂ ਹੈ। ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments