Homeਦੇਸ਼ਪੰਜਾਬ ਦੇ ਆਦਮਪੁਰ ਸਮੇਤ ਚਾਰ ਵੱਡੇ ਹਵਾਈ ਅੱਡੇ ਰਹਿਣਗੇ ਬੰਦ

ਪੰਜਾਬ ਦੇ ਆਦਮਪੁਰ ਸਮੇਤ ਚਾਰ ਵੱਡੇ ਹਵਾਈ ਅੱਡੇ ਰਹਿਣਗੇ ਬੰਦ

ਆਦਮਪੁਰ : ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਲਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਜੇਕਰ ਤੁਸੀਂ ਆਉਣ ਵਾਲੇ ਮਹੀਨਿਆਂ ਵਿੱਚ ਹਵਾਈ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਦੇਸ਼ ਦੇ 4 ਵੱਡੇ ਏਅਰਪੋਰਟ- ਪੰਜਾਬ ਦੇ ਆਦਮਪੁਰ ਏਅਰ ਬੇਸ, ਜੋਧਪੁਰ, ਸ਼੍ਰੀਨਗਰ ਅਤੇ ਪੁਣੇ ‘ਤੇ ਰਨਵੇਅ ਦੀ ਮੁਰੰਮਤ ਕਾਰਨ ਉਡਾਣਾਂ ਕੁਝ ਸਮੇਂ ਲਈ ਪ੍ਰਭਾਵਿਤ ਰਹਿਣਗੀਆਂ। ਇੰਡੀਅਨ ਏਅਰ ਫੋਰਸ (ਆਈ.ਏ.ਐੱਫ.) ਨੇ ਇਨ੍ਹਾਂ ਏਅਰਪੋਰਟਾਂ ‘ਤੇ ਪੜਾਅਵਾਰ ਤਰੀਕੇ ਨਾਲ ਰਨਵੇਅ ਰੀਕਾਰਪੇਟਿੰਗ ਦੀ ਯੋਜਨਾ ਬਣਾਈ ਹੈ।

ਸਭ ਤੋਂ ਲੰਬੇ ਸਮੇਂ ਤੱਕ ਬੰਦ ਰਹੇਗਾ ਆਦਮਪੁਰ ਹਵਾਈ ਅੱਡਾ

ਪੰਜਾਬ ਦੇ ਯਾਤਰੀਆਂ ਲਈ ਚਿੰਤਾ ਦੀ ਗੱਲ ਇਹ ਹੈ ਕਿ ਜਲੰਧਰ ਦੇ ਨੇੜੇ ਆਦਮਪੁਰ ਏਅਰ ਬੇਸ ‘ਤੇ ਉਡਾਣਾਂ ਸਾਲ ਦੇ ਅੰਤ ਤੱਕ ਲਗਭਗ ਅੱਠ ਮਹੀਨਿਆਂ ਲਈ ਮੁਅੱਤਲ ਰਹਿਣ ਦੀ ਉਮੀਦ ਹੈ। ਇਹ ਇਨ੍ਹਾਂ ਚਾਰ ਹਵਾਈ ਅੱਡਿਆਂ ਵਿੱਚੋਂ ਸਭ ਤੋਂ ਲੰਬੇ ਸਮੇਂ ਲਈ ਬੰਦ ਹੋਵੇਗਾ।

ਹੋਰ ਹਵਾਈ ਅੱਡੇ ਦੇ ਸਮਾਂ-ਸਾਰਣੀ

ਜੋਧਪੁਰ ਏਅਰਪੋਰਟ ‘ਤੇ 29 ਮਾਰਚ ਤੋਂ 27 ਅਪ੍ਰੈਲ ਤੱਕ ਫਲਾਈਟਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਉੱਥੇ ਹੀ ਇੰਡੀਗੋ ਅਤੇ ਏਅਰ ਇੰਡੀਆ ਵਰਗੀਆਂ ਏਅਰਲਾਈਨਾਂ ਨੇ 28 ਮਾਰਚ ਤੋਂ ਬਾਅਦ ਦੀ ਬੁਕਿੰਗ ਪਹਿਲਾਂ ਹੀ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸ੍ਰੀਨਗਰ ਏਅਰਪੋਰਟ ‘ਤੇ ਅਗਸਤ ਤੋਂ ਅਕਤੂਬਰ ਦੇ ਵਿਚਕਾਰ ਹਰ ਵੀਕੈਂਡ ‘ਤੇ ਫਲਾਈਟਾਂ ਪ੍ਰਭਾਵਿਤ ਰਹਿਣਗੀਆਂ। ਇਸ ਤੋਂ ਬਾਅਦ 16 ਅਕਤੂਬਰ ਤੋਂ 5 ਨਵੰਬਰ ਤੱਕ ਏਅਰ ਪੋਰਟ ਪੂਰੀ ਤਰ੍ਹਾ ਬੰਦ ਰਹੇਗਾ। ਪੁਣੇ ਹਵਾਈ ਅੱਡੇ ‘ਤੇ ਰਨਵੇਅ ਦੀ ਮੁਰੰਮਤ ਦੀ ਵੀ ਯੋਜਨਾ ਬਣਾਈ ਗਈ ਹੈ, ਪਰ ਤਰੀਕਾਂ ਦਾ ਅਧਿਕਾਰਤ ਐਲਾਨ ਅਜੇ ਹੋਣਾ ਬਾਕੀ ਹੈ।

ਕਿਉਂ ਲਿਆ ਗਿਆ ਇਹ ਫੈਸਲਾ?

ਇਹ ਏਅਰਪੋਰਟ ਸਿਰਫ਼ ਸਿਵਲ ਫਲਾਈਟਸ ਲਈ ਹੀ ਨਹੀਂ ਵਰਤੇ ਜਾਂਦੇ, ਸਗੋਂ ਮਿਲਟਰੀ ਦੇ ਨਜ਼ਰੀਏ ਤੋਂ ਵੀ ਬਹੁਤ ਜ਼ਰੂਰੀ ਹਨ। ਡਿਫੈਂਸ ਫਲਾਈਟਸ ਅਤੇ ਫਾਈਟਰ ਜੈਟਸ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰਨਵੇਅ ਨੂੰ ਉੱਚ ਤਕਨੀਕੀ ਮਾਪਦੰਡਾਂ ਦੇ ਹਿਸਾਬ ਨਾਲ ਮੇਨਟੇਨ ਕਰਨਾ ਜ਼ਰੂਰੀ ਹੈ। ਸਰਕਾਰ ਨੇ ਫਲਾਈਟਸ ਵਿੱਚ ਕਟੌਤੀ ਅਤੇ ਰੀਰੂਟਿੰਗ ਨੂੰ ਦੇਖਦੇ ਹੋਏ ਪਹਿਲਾਂ ਹੀ ‘NOTAMs’ ਜਾਰੀ ਕਰ ਦਿੱਤੇ ਹਨ। ਯਾਤਰੀਆਂ ਨਾਲ ਅਪੀਲ ਕੀਤੀ ਗਈ ਹੈ ਕਿ ਕਿਸੀ ਵੀ ਪਰੇਸ਼ਾਨੀ ਤੋਂ ਬਚਾਉਣ ਦੇ ਲਈ ਏਅਰ ਪੋਰਟ ਜਾਣ ਤੋਂ ਪਹਿਲਾ ਆਪਣੀ ਫਲਾਈਟ ਦਾ ਸਟੇਟਸ ਜ਼ਰੂਰ ਚੈੱਕ ਕਰ ਲੈਣ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments