Homeਖੇਡਾਂਟੀਮ ਇੰਡੀਆ ਦੇ ਸਾਬਕਾ ਕਪਤਾਨ ਮਸ਼ਹੂਰ ਵਿਰਾਟ ਕੋਹਲੀ ਨੇ ਮਨਾਇਆ ਆਪਣਾ 37ਵਾਂ...

ਟੀਮ ਇੰਡੀਆ ਦੇ ਸਾਬਕਾ ਕਪਤਾਨ ਮਸ਼ਹੂਰ ਵਿਰਾਟ ਕੋਹਲੀ ਨੇ ਮਨਾਇਆ ਆਪਣਾ 37ਵਾਂ ਜਨਮ ਦਿਨ

ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਦੁਨੀਆ ਭਰ ਵਿੱਚ ‘ਰਨ ਮਸ਼ੀਨ’ ਦੇ ਨਾਮ ਨਾਲ ਮਸ਼ਹੂਰ ਵਿਰਾਟ ਕੋਹਲੀ ਅੱਜ ਆਪਣਾ 37ਵਾਂ ਜਨਮ ਦਿਨ ਮਨਾ ਰਹੇ ਹਨ। ਦੇਸ਼ ਭਰ ਤੋਂ ਉਨ੍ਹਾਂ ਨੂੰ ਵਧਾਈਆਂ ਦਾ ਤਾਂਤਾ ਲੱਗਾ ਹੋਇਆ ਹੈ। ਇਸ ਮੌਕੇ ‘ਤੇ ਬੀ.ਸੀ.ਸੀ.ਆਈ. ਨੇ ਵਿਰਾਟ ਦੇ ਸ਼ਾਨਦਾਰ ਰਿਕਾਰਡਸ ਸ਼ੇਅਰ ਕਰਦੇ ਹੋਏ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਬੀ.ਸੀ.ਸੀ.ਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਵਿਰਾਟ ਕੋਹਲੀ ਦੀ ਤਸਵੀਰ ਸਾਂਝੀ ਕੀਤੀ ਅਤੇ ਪੋਸਟ ਵਿੱਚ ਲਿਖਿਆ ਕਿ ਆਈ.ਸੀ.ਸੀ ਪੁਰਸ਼ ਵਨਡੇ ਵਿਸ਼ਵ ਕੱਪ 2011, ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2013 ਅਤੇ 2025, ਅਤੇ ਆਈ.ਸੀ.ਸੀ ਪੁਰਸ਼ ਟੀ-20 ਵਿਸ਼ਵ ਕੱਪ 2024 ਦੇ ਜੇਤੂ, ਟੀਮ ਇੰਡੀਆ ਦੇ ਮਹਾਨ ਖਿਡਾਰੀ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ। BCCI ਨੇ ਵਿਰਾਟ ਦੇ ਅੰਤਰਰਾਸ਼ਟਰੀ ਕਰੀਅਰ ਦੇ ਅੰਕੜੇ ਵੀ ਸਾਂਝੇ ਕੀਤੇ – ਕੁੱਲ ਮੈਚ: 553, ਕੁੱਲ ਦੌੜਾਂ: 27,673 ਸੈਂਕੜੇ 82।

ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਕਿ, ਭਾਰਤੀ ਕ੍ਰਿਕਟ ਦੇ ਦਿੱਗਜ, ਵਿਰਾਟ ਕੋਹਲੀ ਦੇ ਹੈਰਾਨਕੁਨ ਸਫ਼ਰ ਦਾ ਜਸ਼ਨ। ਉਹਨਾਂ ਲਈ ਹੋਰ ਵੀ ਰਿਕਾਰਡ, ਜਿੱਤਾਂ ਅਤੇ ਖੁਸ਼ੀਆਂ ਭਰਿਆ ਸਾਲ ਹੋਵੇ, ਇਹੀ ਸ਼ੁਭਕਾਮਨਾਵਾਂ ਹਨ।

 ਸਾਬਕਾ ਕ੍ਰਿਕਟਰ ਮੁਨਾਫ ਪਟੇਲ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, “ਵਿਰਾਟ ਕੋਹਲੀ ਨੂੰ ਜਨਮਦਿਨ ਮੁਬਾਰਕ।” ਪਟੇਲ ਨੇ ਵਿਰਾਟ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ, ਜਿਸ ਵਿੱਚ ਦੋਵੇਂ ਖਿਡਾਰੀ ਆਈ.ਪੀ.ਐਲ. ਪ੍ਰੀ-ਸੀਜ਼ਨ ਦੌਰਾਨ ਮਿਲੇ ਸਨ। ਮੁਨਾਫ ਨੇ ਟੀਮ ਇੰਡੀਆ ਲਈ ਵਿਰਾਟ ਨਾਲ ਕਈ ਮੈਚ ਵੀ ਖੇਡੇ ਹਨ।

ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀ ਟੀਮ, ਮੁੰਬਈ ਇੰਡੀਅਨਜ਼ ਨੇ ਵਿਰਾਟ ਕੋਹਲੀ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਲਿਖਿਆ, “ਰਨ ਮਸ਼ੀਨ ਨੂੰ ਜਨਮਦਿਨ ਮੁਬਾਰਕ।”

ਵਿਰਾਟ ਨੂੰ ਉਨ੍ਹਾਂ ਦੀ ਆਈ.ਪੀ.ਐਲ. ਟੀਮ ਰਾਇਲ ਚੈਲੇਂਜਰਸ ਬੰਗਲੌਰ (ਆਰ.ਸੀ.ਬੀ.) ਨੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਇੱਕ ਰਿਕਾਰਡ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਦਿਨ ਸਾਲ 2023 ਵਿੱਚ ਵਿਰਾਟ ਨੇ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੀ ਬਰਾਬਰੀ ਕੀਤੀ ਸੀ।

ਚੇਨਈ ਸੁਪਰ ਕਿੰਗਜ਼ (ਸੀਐਸਕੇ) ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, “ਕ੍ਰਿਕਟ ਦਾ ਇੱਕ ਯੁੱਗ ਅਤੇ ਇੱਕ ਅਮਰ ਵਿਰਾਸਤ। ਜਨਮਦਿਨ ਮੁਬਾਰਕ, ਵਿਰਾਟ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments