Homeਸੰਸਾਰਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਬੌਬ ਬਲੇਅਰ ਦਾ ਇੰਗਲੈਂਡ ’ਚ ਹੋਇਆ ਦੇਹਾਂਤ

ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਬੌਬ ਬਲੇਅਰ ਦਾ ਇੰਗਲੈਂਡ ’ਚ ਹੋਇਆ ਦੇਹਾਂਤ

ਇੰਗਲੈਂਡ : ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਬੌਬ ਬਲੇਅਰ ਦਾ ਇੰਗਲੈਂਡ ਵਿੱਚ ਦੇਹਾਂਤ ਹੋ ਗਿਆ ਹੈ। ਆਪਣੇ 94ਵੇਂ ਜਨਮਦਿਨ ‘ਤੇ ਦੁਨਿਆ ਨੂੰ ਅਲਵਿਦਾ ਕਹਿਣ ਵਾਲੇ ਬਲੇਅਰ ਸਿਰਫ਼ ਇੱਕ ਕ੍ਰਿਕਟਰ ਹੀ ਨਹੀਂ ਸਨ, ਸਗੋਂ ਹਿੰਮਤ, ਸੰਘਰਸ਼ ਅਤੇ ਖੇਡ ਭਾਵਨਾ ਦੀ ਮਿਸਾਲ ਸੀ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਬਲੇਅਰ ਦੇ ਦੇਹਾਂਤ ‘ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਉਨ੍ਹਾਂ ਦੀ ਯਾਦ ‘ਚ ਨਿਊਜ਼ੀਲੈਂਡ ਦੀ ਟੀਮ ਨਾਟਿੰਘਮ ‘ਚ ਇੰਗਲੈਂਡ ਖਿਲਾਫ ਤੀਜੇ ਟੈਸਟ ਦੇ ਪਹਿਲੇ ਦਿਨ ਕਾਲੇ ਹੱਥਾਂ ਦੀ ਪੱਟੀ ਬੰਨ੍ਹ ਕੇ ਮੈਦਾਨ ‘ਚ ਉਤਰੇਗੀ।

1952 ਤੋਂ 1964 ਦੇ ਵਿਚਕਾਰ ਨਿਊਜ਼ੀਲੈਂਡ ਦੇ ਲਈ 19 ਟੈਸਟ ਮੈਚ ਖੇਡਣ ਵਾਲੇ ਬਲੇਅਰ ਨੇ 43 ਵਿਕਟਾਂ ਆਪਣੇ ਨਾਮ ਕੀਤੀਆਂ। ਘਰੇਲੂ ਕ੍ਰਿਕਟ ਵਿੱਚ ਉਨ੍ਹਾਂ ਦਾ ਰਿਕਾਰਡ ਹੋਰ ਵੀ ਸ਼ਾਨਦਾਰ ਰਿਹਾ, ਜਿੱਥੇ ਉਨ੍ਹਾਂ ਨੇ 59 ਪਹਿਲੀ ਸ਼੍ਰੇਣੀ ਦੇ ਮੈਚਾਂ ਵਿੱਚ 330 ਵਿਕਟਾਂ ਲਈਆਂ। 1956-57 ਦਾ ਸੀਜ਼ਨ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਯਾਦਗਾਰੀ ਰਿਹਾ, ਜਦੋਂ ਉਸਨੇ ਸਿਰਫ਼ 9 ਦੀ ਔਸਤ ਨਾਲ 46 ਵਿਕਟਾਂ ਲਈਆਂ ਅਤੇ ਦੋ ਵਾਰ ਇੱਕ ਪਾਰੀ ਵਿੱਚ 9 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ।

ਇੱਕ ਹਾਦਸੇ ਨੇ ਬਦਲ ਦਿੱਤੀ ਜਿੰਦਗੀ

ਬਲੇਅਰ ਨੂੰ ਕ੍ਰਿਕਟ ਇਤਿਹਾਸ ਵਿੱਚ ਨਾ ਸਿਰਫ਼ ਉਨ੍ਹਾਂ ਦੇ ਪ੍ਰਦਰਸ਼ਨ ਦੇ ਲਈ, ਸਗੋਂ 1953 ਦੇ ਦੱਖਣੀ ਅਫਰੀਕਾ ਦੌਰੇ ’ਤੇ ਦਿਖਾਈ ਗਈ ਅਦਭੁਤ ਹਿੰਮਤ ਦੇ ਲਈ ਵੀ ਯਾਦ ਕੀਤਾ ਜਾਂਦਾ ਹੈ। ਐਲਿਸ ਪਾਰਕ ਵਿੱਚ ਦੂਜਾ ਟੈਸਟ ਖੇਡਿਆ ਜਾ ਰਿਹਾ ਸੀ। ਇਸ ਦੌਰਾਨ, ਮੈਚ ਦੇ ਦੂਜੇ ਦਿਨ ਦੀ ਸਵੇਰ ਨੂੰ, 21 ਸਾਲਾ ਬਲੇਅਰ ਨੂੰ ਦੁਖਦਾਈ ਖ਼ਬਰ ਮਿਲੀ ਕਿ ਉਨ੍ਹਾਂ ਦੀ ਮੰਗੇਤਰ, ਨੇਰੀਸਾ ਲਵ, ਕ੍ਰਿਸਮਸ ਦੀ ਸ਼ਾਮ ਨੂੰ ਟੈਂਜੀਵਾਈ ਰੇਲ ਹਾਦਸੇ ਵਿੱਚ ਮਾਰੀ ਗਈ ਹੈ। ਇਸ ਹਾਦਸੇ ਵਿੱਚ ਕੁੱਲ 151 ਲੋਕਾਂ ਦੀ ਮੌਤ ਹੋ ਗਈ ਸੀ। ਬਲੇਅਰ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਪਲਾਂ ਵਿੱਚੋਂ ਇੱਕ ਦੌਰਾਨ ਟੀਮ ਹੋਟਲ ਵਿੱਚ ਸੋਗ ਮਨਾ ਰਹੇ ਸਨ, ਪਰ ਜਦੋਂ ਨਿਊਜ਼ੀਲੈਂਡ ਦੀ ਟੀਮ ਮੁਸ਼ਕਲ ਵਿੱਚ ਸੀ ਅਤੇ ਆਖਰੀ ਵਿਕਟ ਬਾਕੀ ਸੀ, ਤਾਂ ਉਸਨੇ ਮੈਦਾਨ ‘ਤੇ ਵਾਪਸ ਆਉਣ ਦਾ ਫੈਸਲਾ ਕੀਤਾ।

ਬਲੇਅਰ ਦੀ ਯਾਦ ਵਿੱਚ ਬਣਾਇਆ ਟੈਂਜੀਵਾਈ ਸ਼ੀਲਡ

ਬਲੇਅਰ ਅਤੇ ਟੈਂਜੀਵਾਈ ਰੇਲ ਹਾਦਸੇ ਦੀ ਕਹਾਣੀ ਨੇ ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕੀ ਕ੍ਰਿਕਟ ਨੂੰ ਇੰਨਾ ਡੂੰਘਾ ਪ੍ਰਭਾਵਿਤ ਕੀਤਾ ਕਿ 2024 ਵਿੱਚ ਦੋਵਾਂ ਦੇਸ਼ਾਂ ਵਿਚਕਾਰ ਟੈਸਟ ਸੀਰੀਜ਼ ਦੇ ਲਈ ਟੈਂਜੀਵਾਈ ਸ਼ੀਲਡ ਪੇਸ਼ ਕੀਤੀ ਗਈ। ਇਹ ਟਰਾਫੀ ਨਿਊਜ਼ੀਲੈਂਡ ਦੀ ਰਵਾਇਤੀ ਲੱਕੜ ਅਤੇ ਟੈਂਜੀਵਾਈ ਖੇਤਰ ਵਿੱਚ ਮਿਲੇ ਇੱਕ ਵਿਲੱਖਣ ਪੱਥਰ ਤੋਂ ਬਣਾਈ ਗਈ ਸੀ। ਬਲੇਅਰ ਉਸ ਇਤਿਹਾਸਕ ਟੈਸਟ ਮੈਚ ਵਿੱਚੋਂ ਨਿਊਜ਼ੀਲੈਂਡ ਦਾ ਆਖਰੀ ਬਚਿਆ ਖਿਡਾਰੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments