Home ਯੂਪੀ ਖ਼ਬਰਾਂ ਸਾਬਕਾ ਵਿਧਾਇਕ ਅਬਦੁੱਲਾ ਆਜ਼ਮ ਨੂੰ ਦੋ ਪਾਸਪੋਰਟ ਮਾਮਲੇ ’ਚ ਰਾਮਪੁਰ ਦੀ ਐਮ.ਪੀ....

ਸਾਬਕਾ ਵਿਧਾਇਕ ਅਬਦੁੱਲਾ ਆਜ਼ਮ ਨੂੰ ਦੋ ਪਾਸਪੋਰਟ ਮਾਮਲੇ ’ਚ ਰਾਮਪੁਰ ਦੀ ਐਮ.ਪੀ. ਐਮ.ਐਲ.ਏ. ਕੋਰਟ ਨੇ ਸੁਣਾਇਆ ਫ਼ੈਸਲਾ

0

ਉੱਤਰ ਪ੍ਰਦੇਸ਼ : ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖ਼ਾਨ ਦੇ ਪੁੱਤਰ ਅਤੇ ਸਾਬਕਾ ਵਿਧਾਇਕ ਅਬਦੁੱਲਾ ਆਜ਼ਮ ਨੂੰ ਦੋ ਪਾਸਪੋਰਟ ਮਾਮਲੇ ਵਿੱਚ ਰਾਮਪੁਰ ਦੀ ਐਮ.ਪੀ. ਐਮ.ਐਲ.ਏ. ਕੋਰਟ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਕੋਰਟ ਨੇ ਅਬਦੁੱਲਾ ਆਜ਼ਮ ਨੂੰ ਦੋਸ਼ੀ ਮੰਨਦਿਆਂ ਵੱਧ ਤੋਂ ਵੱਧ 7 ਸਾਲ ਦੀ ਸਜ਼ਾ ਅਤੇ 50,000 ਰੁਪਏ ਜੁਰਮਾਨਾ ਲਗਾਇਆ ਹੈ।

ਅਦਾਲਤ ਨੇ ਅਬਦੁੱਲਾ ਨੂੰ ਦੋ ਪਾਸਪੋਰਟ ਮਾਮਲੇ ਵਿੱਚ ਦੋਸ਼ ਸਾਬਤ ਹੋਣ ‘ਤੇ ਇਹ ਸਜ਼ਾ ਸੁਣਾਈ। ਅਦਾਲਤ ਨੇ ਦੋਹਾਂ ਧਿਰਾਂ ਵੱਲੋਂ ਪੇਸ਼ ਕੀਤੇ ਗਏ ਸਬੂਤ ਅਤੇ ਬਹਿਸ ਸੁਣਨ ਤੋਂ ਬਾਅਦ ਉਸਨੂੰ ਦੋਸ਼ੀ ਕਰਾਰ ਦਿੱਤਾ। ਫੈਸਲੇ ਦੌਰਾਨ ਅਦਾਲਤ ਕੰਪਲੈਕਸ ਵਿੱਚ ਸੁਰੱਖਿਆ ਪ੍ਰਬੰਧ ਪੂਰੇ ਸਨ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ।

ਜਾਣੋ ਕੀ ਹੈ ਦੋ ਪਾਸਪੋਰਟ ਦਾ ਮਾਮਲਾ?

ਦਰਅਸਲ, ਇਹ ਮਾਮਲਾ ਸਾਲ 2019 ਦਾ ਹੈ ਜਦੋਂ ਸਥਾਨਕ ਭਾਜਪਾ ਵਿਧਾਇਕ ਆਕਾਸ਼ ਸਕਸੈਨਾ ਨੇ ਇਸ ਸਬੰਧ ਵਿੱਚ ਸਿਵਲ ਲਾਈਨਜ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਆਜ਼ਮ ਖਾਨ ਦੇ ਪੁੱਤਰ ਅਬਦੁੱਲਾ ਆਜ਼ਮ ਨੇ ਕੂਟ ਰਚਿਤ ਦਸਤਾਵੇਜ਼ਾਂ ਅਤੇ ਵੇਰਵਿਆਂ ਦੇ ਆਧਾਰ ‘ਤੇ ਦੋ ਪਾਸਪੋਰਟ ਬਣਵਾਏ ਹਨ ਅਤੇ ਉਹ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ।

ਭਾਜਪਾ ਵਿਧਾਇਕ ਆਕਾਸ਼ ਸਕਸੈਨਾ ਦਾ ਇਲਜ਼ਾਮ ਸੀ ਕਿ ਅਬਦੁੱਲਾ ਆਜ਼ਮ ਨੇ ਵੱਖ-ਵੱਖ ਜਨਮ ਤਰੀਕਾਂ ਦੀ ਵਰਤੋਂ ਕਰਕੇ ਦੋ ਪਾਸਪੋਰਟ ਬਣਵਾਏ ਅਤੇ ਝੂਠੇ ਦਸਤਾਵੇਜ਼ਾਂ ਦੀ ਵਰਤੋਂ ਕੀਤੀ। ਜਿਸਦਾ ਵੋਟਿੰਗ, ਬੈਂਕਿੰਗ ਅਤੇ ਹੋਰ ਸੰਵੇਦਨਸ਼ੀਲ ਕੰਮਾਂ ਵਿੱਚ ਗਲਤ ਇਸਤੇਮਾਲ ਕੀਤਾ ਜਾ ਸਕਦਾ ਹੈ। ਜੋ ਸਮਾਜ ਜਾਂ ਦੇਸ਼ ਲਈ ਖ਼ਤਰਨਾਕ ਹੋ ਸਕਦਾ ਹੈ।

ਰਾਮਪੁਰ ਜੇਲ੍ਹ ਵਿੱਚ ਬੰਦ ਹੈ ਅਬਦੁੱਲਾ ਆਜ਼ਮ

ਦੱਸ ਦਈਏ ਕਿ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਅਬਦੁੱਲਾ ਆਜ਼ਮ ਪਹਿਲਾਂ ਹੀ ਪੈਨ ਕਾਰਡ ਮਾਮਲੇ ਵਿੱਚ ਰਾਮਪੁਰ ਦੀ ਜੇਲ੍ਹ ਵਿੱਚ ਬੰਦ ਹਨ ਅਤੇ ਹੁਣ ਅਦਾਲਤ ਨੇ ਦੋ ਪਾਸਪੋਰਟ ਮਾਮਲੇ ਵਿੱਚ ਵੀ ਉਨ੍ਹਾਂ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਹੈ।

ਹਾਲ ਹੀ ਵਿੱਚ, ਆਜ਼ਮ ਖਾਨ ਦੀ ਪਤਨੀ ਤਨਜ਼ੀਨ ਫਾਤਿਮਾ, ਉਨ੍ਹਾਂ ਦੀ ਭੈਣ ਅਤੇ ਵੱਡੇ ਪੁੱਤਰ ਅਦੀਬ ਨੇ ਉਨ੍ਹਾਂ ਨੂੰ ਜੇਲ੍ਹ ਵਿੱਚ ਮਿਲਣ ਪਹੁੰਚੇ ਸਨ, ਪਰ ਆਜ਼ਮ ਖਾਨ ਨੇ ਕਿਸੇ ਨਾਲ ਮੁਲਾਕਾਤ ਨਹੀਂ ਕੀਤੀ, ਉੱਥੇ ਹੀ ਪੁੱਤਰ ਅਬਦੁੱਲਾ ਆਜ਼ਮ ਨੇ ਵੀ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਇੱਕ ਘੰਟਾ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਵੀ ਦੋਹਾਂ ਨੇ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ।

NO COMMENTS

LEAVE A REPLY

Please enter your comment!
Please enter your name here

Exit mobile version