Homeਦੇਸ਼ਕਰਨਾਟਕ ਦੇ ਸਾਬਕਾ ਪ੍ਰਾਇਮਰੀ ਤੇ ਸੈਕੰਡਰੀ ਸਿੱਖਿਆ ਮੰਤਰੀ ਬੀ.ਸੀ. ਨਾਗੇਸ਼ ਦਾ ਹੋਇਆ...

ਕਰਨਾਟਕ ਦੇ ਸਾਬਕਾ ਪ੍ਰਾਇਮਰੀ ਤੇ ਸੈਕੰਡਰੀ ਸਿੱਖਿਆ ਮੰਤਰੀ ਬੀ.ਸੀ. ਨਾਗੇਸ਼ ਦਾ ਹੋਇਆ ਦੇਹਾਂਤ

ਕਰਨਾਟਕ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਕਰਨਾਟਕ ਦੇ ਸਾਬਕਾ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਮੰਤਰੀ ਬੀ.ਸੀ. ਨਾਗੇਸ਼ ਦੀ ਅੱਜ ਮੌਤ ਹੋ ਗਈ। ਉਹ 67 ਵਰ੍ਹਿਆਂ ਦੇ ਸਨ ਅਤੇ ਲੰਮੇ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਨਾਗੇਸ਼ ਨੇ ਆਪਣੀ ਬੇਟੀ ਦੇ ਘਰ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਭਾਜਪਾ ਅਤੇ ਇਸ ਦੇ ਸਮਰਥਕਾਂ ਵਿੱਚ ਸੋਗ ਦੀ ਲਹਿਰ ਹੈ।

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਕਰਨਾਟਕ ਦੇ ਸਾਬਕਾ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਮੰਤਰੀ ਬੀ.ਸੀ. ਨਾਗੇਸ਼ ਦੀ 67 ਸਾਲ ਦੀ ਉਮਰ ‘ਚ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਬੀ.ਸੀ. ਨਾਗੇਸ਼ ਲਗਭਗ ਇਕ ਸਾਲ ਤੋਂ ਬ੍ਰੇਨ ਟਿਊਮਰ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਦੋ ਵਾਰ ਆਪਰੇਸ਼ਨ ਵੀ ਹੋਇਆ ਸੀ। ਬੀ.ਸੀ. ਨਾਗੇਸ਼ ਆਪਣੇ ਪਿੱਛੇ ਪਤਨੀ ਵੀਨਾ, ਬੇਟਾ ਵਿਸ਼ਵਦੀਪ ਅਤੇ ਬੇਟੀ ਸ਼ਾਰਦਾ ਛੱਡ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments