Homeਯੂਪੀ ਖ਼ਬਰਾਂਭਾਜਪਾ ਦੇ  ਸਾਬਕਾ ਰਾਜ ਸਭਾ ਮੈਂਬਰ ਬਲਬੀਰ ਪੁੰਜ ਦਾ ਹੋਇਆ ਦੇਹਾਂਤ

ਭਾਜਪਾ ਦੇ  ਸਾਬਕਾ ਰਾਜ ਸਭਾ ਮੈਂਬਰ ਬਲਬੀਰ ਪੁੰਜ ਦਾ ਹੋਇਆ ਦੇਹਾਂਤ

ਨੋਇਡਾ : ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਰਾਜ ਸਭਾ ਮੈਂਬਰ ਬਲਬੀਰ ਪੁੰਜ ਦਾ ਬੀਤੇ ਦਿਨ ਦੇਹਾਂਤ ਹੋ ਗਿਆ। 76 ਸਾਲਾ ਬਲਬੀਰ ਪੁੰਜ ਪਿਛਲੇ ਕੁਝ ਦਿਨਾਂ ਤੋਂ ਗੰਭੀਰ ਬਿਮਾਰ ਸਨ। ਉਨ੍ਹਾਂ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਕਈ ਭਾਜਪਾ ਆਗੂਆਂ ਨੇ ਦੁੱਖ ਪ੍ਰਗਟ ਕੀਤਾ।

ਬਲਬੀਰ ਪੁੰਜ ਦੀ ਗਿਣਤੀ ਬੀਜੇਪੀ ਦੇ ਸੀਨੀਅਰ ਨੇਤਾਵਾਂ ਵਿੱਚ ਹੁੰਦੀ ਹੈ। ਉਨ੍ਹਾਂ ਨੇ ਪਾਰਟੀ ਦੇ ਉਪ-ਪ੍ਰਧਾਨ ਦਾ ਅਹੁਦਾ ਵੀ ਸੰਭਾਲ ਚੁੱਕੇ ਸਨ। ਜਵਾਨੀ ਵਿੱਚ ਉਹ ਆਰਐਸਐਸ ਵਿੱਚ ਸ਼ਾਮਲ ਹੋਏ ਸਨ ਅਤੇ ਇੱਕ ਪੱਤਰਕਾਰ ਵੀ ਸਨ, ਉਨ੍ਹਾਂ ਨੇ ਸਾਲ 1971 ਵਿੱਚ ਪੱਤਰਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਮੀਡੀਆ ਵਿੱਚ ਉਨ੍ਹਾਂ ਕਰੀਅਰ ਬਹੁਤ ਪ੍ਰਭਾਵਸ਼ਾਲੀ ਸੀ।

ਉਹ ਰਾਜ ਸਭਾ ਮੈਂਬਰ ਦੋ ਵਾਰ ਸੰਸਦ ਰਹੇ। ਪਹਿਲੀ ਵਾਰ (2000 ਤੋਂ 2006) ਉੱਤਰ ਪ੍ਰਦੇਸ਼ ਅਤੇ ਦੂਜੀ ਵਾਰ (2008 ਤੋਂ 2014) ਤੱਕ ਉੜੀਸਾ ਤੋਂ ਰਾਜ ਸਭਾ ਮੈਂਬਰ ਬਣੇ। ਉਨ੍ਹਾਂ ਨੇ ਨੈਸ਼ਨਲ ਯੂਥ ਕਮਿਸ਼ਨ ਫਾਰ ਯੂਥ ਦੇ ਚੇਅਰਮੈਨ ਵਜੋਂ ਵੀ ਕੰਮ ਕੀਤਾ, ਜਿਸਨੂੰ ਕੇਂਦਰ ਸਰਕਾਰ ਵਿੱਚ ਰਾਜ ਮੰਤਰੀ ਦਾ ਦਰਜਾ ਪ੍ਰਾਪਤ ਹੁੰਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਲਬੀਰ ਪੁੰਜ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਉਨ੍ਹਾਂ ਨੂੰ ਇੱਕ ਉੱਘੇ ਲੇਖਕ, ਚਿੰਤਕ ਅਤੇ ਬੁੱਧੀਜੀਵੀ ਦੱਸਦਿਆਂ ਲਿਖਿਆ ਕਿ ਪੁੰਜ ਨੇ ਭਾਜਪਾ ਨੂੰ ਮਜ਼ਬੂਤ ​​ਕਰਨ ਲਈ ਅਣਥੱਕ ਮਿਹਨਤ ਕੀਤੀ। ਉਨ੍ਹਾਂ ਦੇ ਲੇਖ ਵਿਆਪਕ ਤੌਰ ‘ਤੇ ਪੜ੍ਹੇ ਗਏ ਅਤੇ ਰਾਸ਼ਟਰੀ ਪੁਨਰ ਨਿਰਮਾਣ ਲਈ ਉਨ੍ਹਾਂ ਦਾ ਡੂੰਘਾ ਜਨੂੰਨ ਝਲਕ ਦਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments