Homeਖੇਡਾਂਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਬਿੰਦਰਾ ਦਾ 84 ਸਾਲ ਦੀ ਉਮਰ...

ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਬਿੰਦਰਾ ਦਾ 84 ਸਾਲ ਦੀ ਉਮਰ ’ਚ ਹੋਇਆ ਦੇਹਾਂਤ

Sports News : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਬਿੰਦਰਾ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਦਿੱਲੀ ਵਿੱਚ ਸਥਿਤ ਆਪਣੇ ਨਿਵਾਸ ਸਥਾਨ ‘ਤੇ ਆਖਰੀ ਸਾਹ ਲਿਆ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ। ਐਤਵਾਰ ਨੂੰ ਦੁਪਹਿਰ ਤੋਂ ਬਾਅਦ ਉਨ੍ਹਾਂ ਦੀ ਹਾਲਤ ਜ਼ਿਆਦਾ ਵਿਗੜ ਅਤੇ ਸ਼ਾਮ ਕਰੀਬ 6:30 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸਸਕਾਰ ਸੋਮਵਾਰ ਦੁਪਹਿਰ ਨੂੰ ਲੋਧੀ ਸ਼ਮਸ਼ਾਨਘਾਟ ਉੱਤੇ ਹੋਇਆ।

1993 ਤੋਂ 1996 ਤੱਕ ਰਹੇ BCCI ਪ੍ਰਧਾਨ

ਇੱਕ ਤਜਰਬੇਕਾਰ ਪ੍ਰਸ਼ਾਸਕ ਅਤੇ ਭਾਰਤੀ ਕ੍ਰਿਕਟ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ, IS ਬਿੰਦਰਾ 1993 ਤੋਂ 1996 ਦੇ ਵਿਚਕਾਰ BCCI ਬੀ.ਸੀ.ਸੀ.ਆਈ. ਪ੍ਰਧਾਨ ਰਹੇ। ਉਨ੍ਹਾਂ 1978 ਤੋਂ 2014 ਤੱਕ 36 ਸਾਲ ਤੱਕ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਵਜੋਂ ਵੀ ਸੇਵਾ ਨਿਭਾਈ। ਇਸ ਜ਼ਿੰਮੇਵਾਰੀ ਤੋਂ ਬਾਅਦ ਹੀ ਉਹ ਕ੍ਰਿਕਟ ਪ੍ਰਸ਼ਾਸਨ ਤੋਂ ਸੰਨਿਆਸ ਲੈ ਲਿਆ। ਉਨ੍ਹਾਂ ਨੇ ਮੋਹਾਲੀ ਦੇ ਪੀ.ਸੀ.ਏ. ਸਟੇਡੀਅਮ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਈ। ਨਤੀਜੇ ਵਜੋਂ, ਮੋਹਾਲੀ ਦੇ ਸਟੇਡੀਅਮ ਦਾ ਨਾਮ ਉਨ੍ਹਾਂ ਦੇ ਨਾਮ ‘ਤੇ ਰੱਖਿਆ ਗਿਆ।

1987 ਵਿਸ਼ਵ ਕੱਪ ਦੀ ਮੇਜ਼ਬਾਨੀ ਉਨ੍ਹਾਂ ਦੇ ਕਾਰਨ ਮਿਲੀ

ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਦੇ ਯੋਗਦਾਨ ਨੂੰ ਵਧਾਉਣ ਲਈ ਆਈ ਐੱਸ ਬਿੰਦਰਾ ਨੇ ਅਹਿਮ ਭੂਮਿਕਾ ਨਿਭਾਈ ਸੀ। 1987 ਦਾ ਵਿਸ਼ਵ ਕੱਪ ਭਾਰਤ ਅਤੇ ਪਾਕਿਸਤਾਨ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਇਆ ਸੀ। ਇਸ ਵਿਸ਼ਵ ਕੱਪ ਦੇ ਹੋਸਟਿੰਗ ਰਾਈਟ ਭਾਰਤ ਨੂੰ ਦਿਵਾਉਣ ਵਿੱਚ ਆਈ ਐੱਸ ਬਿੰਦਰਾ ਦੀ ਅਹਿਮ ਭੂਮਿਕਾ ਸੀ। ਇਹ ਪਹਿਲਾ ਮੌਕਾ ਸੀ ਜਦੋਂ ਇਹ ਟੂਰਨਾਮੈਂਟ ਇੰਗਲੈਂਡ ਤੋਂ ਬਾਹਰ ਹੋਇਆ ਸੀ।

1994 ਵਿੱਚ ਬਿੰਦਰਾ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੇ ਕ੍ਰਿਕਟ ਪ੍ਰਸਾਰਣ ਉੱਤੇ ਦੂਰਦਰਸ਼ਨ ਦੀ ਮੋਨੋਪੋਲੀ ਨੂੰ ਖਤਮ ਕਰਨ ਦਾ ਕੰਮ ਕੀਤਾ। ਬਿੰਦਰਾ ਦੀ ਇਹ ਕੋਸ਼ਿਸ਼ ਇੱਕ ਮੋੜ ਸਾਬਤ ਹੋਈ। ਇੱਕ ਅਨੁਕੂਲ ਫੈਸਲੇ ਨੇ ਉਨ੍ਹਾਂ ਦੇ ਗਰੁੱਪ ਨੂੰ ਗਲੋਬਲ ਪ੍ਰਸਾਰਕ ਲਿਆਉਣ ਅਤੇ ਭਾਰਤ ਨੂੰ ਖੇਡਾਂ ਦਾ ਸਭ ਤੋਂ ਵੱਡਾ ਟੈਲੀਵਿਜ਼ਨ ਬਾਜ਼ਾਰ ਬਣਾਉਣ ਵਿੱਚ ਮਦਦ ਕੀਤੀ।

ਬਿੰਦਰਾ ਜੀ ਦੇ ਦੇਹਾਂਤ ‘ਤੇ ਬੋਰਡ ਨੇ ਪ੍ਰਗਟ ਕੀਤਾ ਦੁੱਖ

ਆਈ.ਐਸ ਬਿੰਦਰਾ ਦੇ ਦੇਹਾਂਤ ‘ਤੇ ਬੀ.ਸੀ.ਸੀ.ਆਈ. ਨੇ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ, “ਬੀ.ਸੀ.ਸੀ.ਆਈ. ਸਾਬਕਾ ਬੀ.ਸੀ.ਸੀ.ਆਈ. ਪ੍ਰਧਾਨ – ਸ਼੍ਰੀ ਆਈ.ਐਸ. ਬਿੰਦਰਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦਾ ਹੈ। ਬੋਰਡ ਦੀਆਂ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਦੇ ਨਾਲ ਹਨ।”

ਆਈ.ਸੀ.ਸੀ. ਚੇਅਰਮੈਨ ਅਤੇ ਸਾਬਕਾ ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਵੀ ਆਈ.ਐਸ. ਬਿੰਦਰਾ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ, “ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਕ੍ਰਿਕਟ ਪ੍ਰਸ਼ਾਸਨ ਵਿੱਚ ਇੱਕ ਪ੍ਰਮੁੱਖ ਹਸਤੀ, ਸ਼੍ਰੀ ਆਈ.ਐਸ ਬਿੰਦਰਾ ਦੇ ਦੇਹਾਂਤ ‘ਤੇ ਬਹੁਤ ਦੁੱਖ ਹੋਇਆ। ਉਨ੍ਹਾਂ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇ। ਓਮ ਸ਼ਾਂਤੀ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments