Homeਪੰਜਾਬਖੁਰਾਕ ਸਪਲਾਈ ਮੰਤਰੀ ਵੱਲੋਂ ਪਟਿਆਲਾ ਦੀ ਅਨਾਜ ਮੰਡੀ 'ਚ ਝੋਨੇ ਦੀ ਖਰੀਦ...

ਖੁਰਾਕ ਸਪਲਾਈ ਮੰਤਰੀ ਵੱਲੋਂ ਪਟਿਆਲਾ ਦੀ ਅਨਾਜ ਮੰਡੀ ‘ਚ ਝੋਨੇ ਦੀ ਖਰੀਦ ਦਾ ਜਾਇਜ਼ਾ

ਪਟਿਆਲਾ : ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਫਸਲ ਵੇਚਣ ਲਈ ਪੁੱਜੇ ਕਿਸਾਨ ਖੁਸ਼ ਹੋ ਕੇ ਵਾਪਸ ਜਾ ਰਹੇ ਹਨ। ਅੱਜ ਪਟਿਆਲਾ ਦੀ ਸਰਹਿੰਦ ਰੋਡ ‘ਤੇ ਸਥਿਤ ਅਨਾਜ ਮੰਡੀ ਵਿਖੇ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਂਦਿਆਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਮੰਡੀਆਂ ‘ਚ ਝੋਨੇ ਦੀ ਖਰੀਦ ਲਈ ਪੁਖ਼ਤਾ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਸਾਢੇ ਚਾਰ ਸਾਲਾਂ ‘ਚ 9 ਸੀਜ਼ਨ ਬਹੁਤ ਵਧੀਆ ਲੰਘੇ ਹਨ ਅਤੇ ਇਹ 10ਵਾਂ ਖਰੀਦ ਸੀਜ਼ਨ ਵੀ ਸੁਚਾਰੂ, ਨਿਰਵਿਘਨ ਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ।

ਇਸ ਮੌਕੇ ਮੀਡੀਆ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਕੇਂਦਰੀ 42786.68 ਕਰੋੜ ਰੁਪਏ ਦੀ ਨਗ਼ਦ ਕਰਜਾ ਹੱਦ (ਸੀਸੀਐਲ), ਬਾਰਦਾਨੇ ਦੇ ਲੋੜੀਂਦੇ ਪ੍ਰਬੰਧ ਹਨ ਤੇ ਉਹ ਖ਼ੁਦ ਮੰਡੀਆਂ ‘ਚ ਜਾ ਰਹੇ ਹਨ ਅਤੇ ਨਾਲ ਹੀ ਅਧਿਕਾਰੀ ਵੀ ਪ੍ਰਬੰਧਾਂ ਦਾ ਜਾਇਜ਼ਾ ਲਗਾਤਾਰ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 6.23 ਲੱਖ ਮੀਟ੍ਰਿਕ ਟਨ ਝੋਨਾ ਮੰਡੀਆਂ ‘ਚ ਪੁੱਜਾ ਹੈ ਤੇ ਇਸ ‘ਚੋਂ 5.70 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਖਰੀਦੀ ਫ਼ਸਲ ਦੀ ਕੀਮਤ ਐਮ.ਐਸ.ਪੀ ਮੁਤਾਬਕ 781 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ‘ਚ ਪਾਈ ਜਾ ਚੁੱਕੀ ਹੈ।

ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਸੂਬਾ ਕੇਂਦਰੀ ਪੂਲ ਲਈ ਝੋਨੇ ਦੀ ਖਰੀਦ ਲਈ 180 ਲੱਖ ਮੀਟ੍ਰਿਕ ਟਨ ਦੇ ਮਿਲੇ ਟੀਚੇ ਨੂੰ ਪੂਰਾ ਕਰਨ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਨੋਟੀਫਾਈ 1887 ਮੰਡੀਆਂ ‘ਚ ਕਿਸਾਨਾਂ ਦੀ ਖਰੀਦੀ ਜਿਣਸ ਦਾ ਤੁਰੰਤ ਤੇ ਨਿਰਵਿਘਨ ਭੁਗਤਾਨ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਸਰਕਾਰ ਦੇ ਪ੍ਰਬੰਧਾਂ ਸਦਕਾ ਕਿਸਾਨਾਂ ਦੀ ਦੁਸ਼ਹਿਰਾ ਤੇ ਦਿਵਾਲੀ ਦੇ ਤਿਉਹਾਰ ਮੰਡੀਆਂ ‘ਚ ਮਨਾਉਣ ਦੀ ਪੁਰਾਣੀ ਮਿੱਥ ਵੀ ਤੋੜੀ ਗਈ ਹੈ।

ਲਾਲ ਚੰਦ ਕਟਾਰੂਚੱਕ ਨੇ ਇਸ ਮੌਕੇ ਕਿਸਾਨਾਂ ਤੇ ਆੜਤੀਆਂ ਨਾਲ ਗੱਲਬਾਤ ਕਰਦਿਆਂ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਕਿਸਾਨਾਂ ਦੀ ਖ਼ੂਨ-ਪਸੀਨੇ ਨਾਲ ਉਗਾਈ ਫਸਲ ਦੇ ਇੱਕ-ਇੱਕ ਦਾਣੇ ਨੂੰ ਖਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ-ਨਾਲ ਆੜਤੀਆਂ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਵੀ ਰਾਖੀ ਕੀਤੀ ਜਾ ਰਹੀ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਝੋਨੇ ਦੀ ਆਮਦ ਰੋਕਣ ਲਈ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਖੁਰਾਕ, ਸਿਵਲ ਸਪਲਾਈਜ਼ ਦੇ ਖਪਤਕਾਰ ਮਾਮਲੇ ਮੰਤਰੀ ਨੇ ਕਿਹਾ ਕਿ ਕਣਕ ਤੇ ਝੋਨੇ ਦੀ ਖਰੀਦ ਦਾ ਸੀਜ਼ਨ ਬਹੁਤ ਵੱਡਾ ਸੀਜ਼ਨ ਹੁੰਦਾ ਹੈ ਤੇ ਅੱਧੇ ਤੋਂ ਵੱਧ ਪੰਜਾਬ ਇਸ ਨਾਲ ਜੁੜਿਆ ਹੁੰਦਾ ਹੈ, ਇਸ ਲਈ ਪੰਜਾਬ ਸਰਕਾਰ ਦੀ ਇਹ ਤਰਜੀਹ ਹੈ ਕਿ ਕਿਸਾਨ ਮੰਡੀਆਂ ‘ਚੋਂ ਖੁਸ਼ ਹੋ ਕੇ ਜਾਵੇ ਤੇ ਆਪਣੀ ਅਗਲੀ ਫ਼ਸਲ ਦੀ ਤਿਆਰੀ ਕਰੇ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਦਾ ਸੀਜਨ ਅੱਧ ਨਵੰਬਰ ਤੱਕ ਚੱਲਣਾ ਹੈ, ਇਸ ਲਈ ਕਿਸਾਨ ਆਪਣੀ ਫ਼ਸਲ ਸੁਕਾ ਕੇ ਹੀ ਮੰਡੀਆਂ ‘ਚ ਲਿਆਵੇ ਅਤੇ ਸਾਡੇ ਗੁਰੂਆਂ ਦੇ ਉਪਦੇਸ਼ ਮੁਤਾਬਕ ਵਾਤਵਰਣ ਦੀ ਸੰਭਾਲ ਲਈ ਪਰਾਲੀ ਨੂੰ ਅੱਗ ਨਾ ਲਗਾਵੇ।

ਇਸ ਮੌਕੇ ਏ.ਡੀ.ਸੀ. (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ, ਮਾਰਕੀਟ ਕਮੇਟੀ ਦੇ ਚੇਅਰਮੈਨ ਅਸ਼ੋਕ ਸਿਰਸਵਾਲ, ਫੂਡ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਨਵਰੀਤ ਕੌਰ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਰਵਿੰਦਰ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਅਸਲਮ ਮੁਹੰਮਦ, ਮਾਰਕੀਟ ਕਮੇਟੀ ਸਕੱਤਰ ਜੌਨੀ ਗਰਗ, ਖਰੀਦ ਏਜੰਸੀਆਂ ਦੇ ਡੀ.ਐਮਜ, ਆੜਤੀਆ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਦੇ ਪ੍ਰਧਾਨ ਇੰਜ. ਸਤਵਿੰਦਰ ਸਿੰਘ ਸੈਣੀ, ਨਰੇਸ਼ ਮਿੱਤਲ ਭੋਲਾ, ਵਿਜੇ ਗਰਗ, ਗੁਰਨਾਮ ਸਿੰਘ ਲਚਕਾਣੀ, ਚਰਨ ਦਾਸ ਗੋਇਲ, ਖਰਦਮਣ ਰਾਏ ਗੁਪਤਾ, ਦਵਿੰਦਰ ਕੁਮਾਰ ਬੱਗਾ, ਤੀਰਥ ਬੰਸਲ, ਹਰਦੇਵ ਸਿੰਘ ਨੰਦਪੁਰ ਕੇਸ਼ੋ, ਕਰਮ ਚੰਦ, ਵਿਸ਼ਵ ਗੋਇਲ ਕਾਕੂ, ਪ੍ਰਗਟ ਸਿੰਘ ਜਾਹਲਾਂ, ਪਰਮਜੀਤ ਸਿੰਘ ਮਿਰਜਾਪੁਰ, ਰਣਧੀਰ ਸਿੰਘ ਨਲੀਨਾ, ਰਤਨ ਗੋਇਲ ਅਤੇ ਫ਼ਸਲ ਵੇਚਣ ਆਏ ਕਿਸਾਨ ਵੀ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments