HomeLifestyleਅੱਖਾਂ ਦੀ ਸੁੰਦਰਤਾ ਨੂੰ ਵਧਾਉਣ ਲਈ ਅਪਣਾਓ ਇਹ ਆਸਾਨ ਟਿਪਸ

ਅੱਖਾਂ ਦੀ ਸੁੰਦਰਤਾ ਨੂੰ ਵਧਾਉਣ ਲਈ ਅਪਣਾਓ ਇਹ ਆਸਾਨ ਟਿਪਸ

Life-Style : ਅੱਖਾਂ ਚਿਹਰੇ ਦੀ ਸੁੰਦਰਤਾ ਦਾ ਅਹਿਮ ਹਿੱਸਾ ਹੁੰਦਿਆ ਹਨ। ਨੀਂਦ ਪੂਰੀ ਨਾ ਹੋਣ, ਜ਼ਿਆਦਾ ਸਕ੍ਰੀਨ ਟਾਈਮ, ਤਣਾਅ, ਅਤੇ ਮਾੜੀ ਖੁਰਾਕ, ਇਹ ਸਭ ਅੱਖਾਂ ਦੇ ਆਲੇ-ਦੁਆਲੇ ਸਾਫ ਦਿਖਾਈ ਦੇ ਸਕਦਾ ਹੈ। ਡਾਰਕ ਸਰਕਲ, ਪਫ਼ੀਨੈੱਸ ਅਤੇ ਥੱਕੀਆਂ ਹੋਈਆਂ ਅੱਖਾਂ ਚਿਹਰੇ ਦੀ ਰੌਣਕ ਘੱਟ ਕਰ ਦਿੰਦੀਆਂ ਹਨ। ਅਜਿਹੇ ‘ਚ ਸਿਰਫ਼ ਮੇਕਅੱਪ ‘ਤੇ ਨਿਰਭਰ ਰਹਿਣ ਦੀ ਬਜਾਏ ਅੱਖਾਂ ਦੀ ਰੋਜ਼ਾਨਾ ਦੇਖਭਾਲ ਕਰਨਾ ਜ਼ਰੂਰੀ ਹੈ। ਮਾਹਿਰਾਂ ਨੇ ਦੱਸਿਆ ਕਿ ਕਾਫ਼ੀ ਨੀਂਦ, ਸੰਤੁਲਿਤ ਖਾਣ-ਪੀਣ, ਸਕਰੀਨ ਤੋਂ ਬਰੇਕ ਅਤੇ ਅੱਖਾਂ ਦੀ ਸਹੀ ਸਫ਼ਾਈ ਨੂੰ ਰੁਟੀਨ ਦਾ ਹਿੱਸਾ ਬਣਾ ਕੇ ਅੱਖਾਂ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਕੁਝ ਆਸਾਨ ਮੇਕਅਪ ਟਿਪਸ ਵੀ ਅੱਖਾਂ ਨੂੰ ਜ਼ਿਆਦਾ ਆਕਰਸ਼ਕ ਦਿਖਾਉਣ ਵਿੱਚ ਮਦਦ ਕਰ ਸਕਦੇ ਹਨ।

7 ਤੋਂ 8 ਘੰਟੇ ਦੀ ਨੀਂਦ ਹੈ ਜ਼ਰੂਰੀ

ਨੀਂਦ ਦੀ ਕਮੀ ਨਾਲ ਅੱਖਾਂ ਦੇ ਆਲੇ-ਦੁਆਲੇ ਥਕਾਵਟ ਅਤੇ ਪਫੀਨੈੱਸ ਨਜ਼ਰ ਆ ਸਕਦੀ ਹੈ। ਇਸ ਲਈ ਹਰ ਰੋਜ਼ ਪੂਰੀ ਨੀਂਦ ਲੈਣ ਦੀ ਕੋਸ਼ਿਸ਼ ਕਰੋ। ਸਵੇਰੇ ਉੱਠਣ ਤੋਂ ਬਾਅਦ ਅੱਖਾਂ ਨੂੰ ਬਿਨਾਂ ਰਗੜੇ ਸਾਫ਼ ਪਾਣੀ ਨਾਲ ਚਿਹਰਾ ਧੋਣਾ ਬਿਹਤਰ ਹੈ। ਨਾਲ ਹੀ ਅੱਖਾਂ ’ਤੇ ਠੰਢੇ ਖੀਰੇ ਦੀਆਂ ਸਲਾਈਸਾਂ ਜਾਂ ਸਾਫ਼ ਠੰਢੀ ਪੱਟੀ ਕੁਝ ਮਿੰਟ ਰੱਖਣ ਨਾਲ ਅਸਥਾਈ ਤੌਰ ’ਤੇ ਠੰਢਕ ਮਿਲ ਸਕਦੀ ਹੈ ਅਤੇ ਪਫੀਨੈੱਸ ਘੱਟ ਮਹਿਸੂਸ ਹੋ ਸਕਦੀ ਹੈ। ਪਰ ਡਾਰਕ ਸਰਕਲ ਦੇ ਇਲਾਜ ਦੇ ਤੌਰ ’ਤੇ ਇਸ ਨੂੰ ਪੱਕਾ ਉਪਾਅ ਨਹੀਂ ਮੰਨਿਆ ਜਾਣਾ ਚਾਹੀਦਾ। ਅੱਖਾਂ ’ਤੇ ਆਲੂ, ਨਿੰਬੂ ਜਾਂ ਕੋਈ ਘਰੇਲੂ ਪਦਾਰਥ ਸਿੱਧਾ ਲਗਾਉਣ ਤੋਂ ਬਚੋ।

ਅੱਖਾਂ ਨੂੰ ਵਾਰ-ਵਾਰ ਨਾ ਰਗੜੋ

ਐਕਸਪਰਟ ਨੇ ਕਿਹਾ ਕਿ ਧੂੜ ਜਾਂ ਖੁਜਲੀ ਹੋਣ ’ਤੇ ਅੱਖਾਂ ਨੂੰ ਜ਼ੋਰ ਨਾਲ ਰਗੜਨਾ ਨੁਕਸਾਨ ਪਹੁੰਚਾ ਸਕਦਾ ਹੈ। ਅੱਖਾਂ ਨੂੰ ਸਾਫ਼ ਰੱਖਣ ਲਈ ਆਮ ਸਾਫ਼ ਪਾਣੀ ਨਾਲ ਚਿਹਰਾ ਧੋਵੋ। ਜੇ ਲਗਾਤਾਰ ਲਾਲੀ, ਦਰਦ ਜਾਂ ਜਲਣ ਹੋਵੇ ਤਾਂ ਘਰੇਲੂ ਉਪਾਅ ਦੀ ਬਜਾਏ ਡਾਕਟਰ ਨਾਲ ਸਲਾਹ ਕਰੋ। ਨਾਲ ਹੀ ਲੰਬੇ ਸਮੇਂ ਤੱਕ ਮੋਬਾਈਲ ਜਾਂ ਲੈਪਟਾਪ ਦੇਖਣ ਨਾਲ ਅੱਖਾਂ ਵਿੱਚ ਥਕਾਵਟ ਅਤੇ ਡ੍ਰਾਈਨੈੱਸ ਹੋ ਸਕਦੀ ਹੈ। ਇਸ ਲਈ 20 ਨਿਯਮ ਅਪਣਾਓ, ਯਾਨੀ ਹਰ 20 ਮਿੰਟ ਬਾਅਦ ਲਗਭਗ 20 ਸਕਿੰਟ ਲਈ 20 ਫੁੱਟ ਦੂਰ ਕਿਸੇ ਚੀਜ਼ ਨੂੰ ਦੇਖੋ।

ਮੇਕਅਪ ਨਾਲ ਵੀ ਵਧਾ ਸਕਦੇ ਹੋ ਅੱਖਾਂ ਦੀ ਖੂਬਸੂਰਤੀ

ਅੱਖਾਂ ਦੇ ਆਕਾਰ ਦੇ ਅਨੁਸਾਰ ਕਾਜਲ ਅਤੇ ਆਈਲਾਈਨਰ ਲਗਾਉਣ ਨਾਲ ਅੱਖਾਂ ਜ਼ਿਆਦਾ ਆਕਰਸ਼ਕ ਦਿਖ ਸਕਦੀਆਂ ਹਨ। ਆਈਬ੍ਰੋਜ਼ ਨੂੰ ਚਿਹਰੇ ਦੇ ਅਨੁਸਾਰ ਸ਼ੇਪ ਦਿਓ ਅਤੇ ਲੋੜ ਹੋਵੇ ਤਾਂ ਨੇਚਰਲ ਸ਼ੇਡ ਦੀ ਆਈਬ੍ਰੋ ਪੈਂਸਿਲ ਦੀ ਵਰਤੋਂ ਕਰੋ। ਪਾਰਟੀ ਲਈ ਆਈਸ਼ੈਡੋ ਜਾਂ ਆਰਟੀਫਿਸ਼ਲ ਆਈਲੈਸ਼ੇਜ਼ ਇਸਤੇਮਾਲ ਕਰ ਸਕਦੇ ਹੋ, ਪਰ ਮੇਕਅਪ ਸੌਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰੋ।

ਡਾਈਟ ਦਾ ਰੱਖੋ ਖਾਸ ਧਿਆਨ

ਅੱਖਾਂ ਦੀ ਸਿਹਤ ਲਈ ਸੰਤੁਲਿਤ ਡਾਈਟ ਜ਼ਰੂਰੀ ਹੈ। ਗਾਜਰ, ਆਂਵਲਾ, ਹਰੀਆਂ ਸਬਜ਼ੀਆਂ, ਖੱਟੇ ਫਲ, ਨਟਸ ਅਤੇ ਬੀਜ ਵਰਗੇ ਪੌਸ਼ਟਿਕ ਭੋਜਨ ਡਾਈਟ ਵਿੱਚ ਸ਼ਾਮਲ ਕਰੋ। ਬਾਹਰ ਨਿਕਲਦੇ ਸਮੇਂ ਪ੍ਰੋਟੈਕਸ਼ਨ ਵਾਲੇ ਸਨਗਲਾਸੇਜ਼ ਪਹਿਨਣਾ ਵੀ ਅੱਖਾਂ ਨੂੰ ਧੁੱਪ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments