ਇੰਡੋਨੇਸ਼ੀਆ : ਮੌਸਮ ਦੀ ਮਾਰ ਝੱਲ ਰਹੇ ਇੰਡੋਨੇਸ਼ੀਆ (Indonesia) ਵਿੱਚ ਹਾਹਾਕਾਰ ਮਚਿਆ ਹੋਇਆ ਹੈ ਜਿਸ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਕਾਫ਼ੀ ਵੱਧ ਗਈਆਂ ਹਨ। ਇੰਡੋਨੇਸ਼ੀਆ ਦੇ ਨੌਰਥ ਸੁਮਾਤਰਾ ਸੂਬੇ (North Sumatra) ਸਮੇਤ ਹੋਰਨਾਂ ਸੂਬਿਆਂ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਅਚਾਨਕ ਆਏ ਹੜ੍ਹ (Flash Floods) ਅਤੇ ਜ਼ਮੀਨ ਖਿਸਕਣ (Landslides) ਕਾਰਨ ਤਬਾਹੀ ਮੱਚ ਗਈ ਹੈ। ਇਸ ਕਾਰਨ ਜਾਨ-ਮਾਲ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਅਤੇ ਇਹ ਵੱਧਦਾ ਹੀ ਜਾ ਰਿਹਾ ਹੈ।
ਹੁਣ ਤੱਕ 442 ਲੋਕਾਂ ਦੀ ਮੌਤ
ਇੰਡੋਨੇਸ਼ੀਆ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 442 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਬਾਰੇ ਪ੍ਰਾਂਤੀ ਆਫ਼ਤ ਪ੍ਰਬੰਧਨ ਅਤੇ ਨਿਵਾਰਣ ਏਜੰਸੀ ਨੇ ਜਾਣਕਾਰੀ ਦਿੱਤੀ ਹੈ। ਨੌਰਥ ਸੁਮਾਤਰਾ ਵਿੱਚ ਇਸ ਕਾਰਨ 217 ਲੋਕਾਂ ਦੀ ਮੌਤ ਹੋ ਗਈ ਹੈ। ਆਚੇਹ (Aceh) ਸੂਬੇ ਵਿੱਚ ਇਸ ਕਾਰਨ 96 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੱਛਮੀ ਸੁਮਾਤਰਾ (West Sumatra) ਵਿੱਚ ਇਸ ਕਾਰਨ 129 ਲੋਕਾਂ ਦੀ ਜਾਨ ਚਲੀ ਗਈ ਹੈ। ਏਜੰਸੀ ਵੱਲੋਂ ਪਹਿਲਾਂ ਹੀ ਇਸ ਗੱਲ ਦਾ ਖ਼ਦਸ਼ਾ ਜਤਾਇਆ ਗਿਆ ਸੀ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਅਤੇ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਅਜੇ ਇਹ ਅੰਕੜਾ ਹੋਰ ਵਧ ਸਕਦਾ ਹੈ।
402 ਲੋਕ ਲਾਪਤਾ
ਹੜ੍ਹ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਅਜੇ ਵੀ ਇੰਡੋਨੇਸ਼ੀਆ ਵਿੱਚ 402 ਲੋਕ ਲਾਪਤਾ ਹਨ। ਰਾਸ਼ਟਰੀ ਖੋਜ ਅਤੇ ਬਚਾਅ ਏਜੰਸੀ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ। ਉੱਤਰੀ ਸੁਮਾਤਰਾ ਵਿੱਚ 209 ਲੋਕ, ਆਚੇਹ ਵਿੱਚ 75 ਲੋਕ ਅਤੇ ਪੱਛਮੀ ਸੁਮਾਤਰਾ ਵਿੱਚ 118 ਲੋਕ ਅਜੇ ਵੀ ਲਾਪਤਾ ਹਨ। ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਮਾੜੇ ਮੌਸਮ ਕਾਰਨ
ਸੈਂਕੜੇ ਲੋਕ ਜ਼ਖਮੀ
ਪ੍ਰਾਂਤਕ ਆਫ਼ਤ ਪ੍ਰਬੰਧਨ ਅਤੇ ਘਟਾਉਣ ਏਜੰਸੀ ਦੇ ਮੁਤਾਬਕ ਅਚਾਨਕ ਆਈ ਹੜ੍ਹ ਅਤੇ ਲੈਂਡਸਲਾਈਡਸ ਕਰਕੇ ਇੰਡੋਨੇਸ਼ੀਆ ਵਿੱਚ ਸੈਂਕੜੇ ਲੋਕ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਕਈ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਹੈ।
