Homeਹਰਿਆਣਾਮਹਾਰਾਜਾ ਅਗਰਸੇਨ ਹਵਾਈ ਅੱਡੇ ਤੋਂ ਜਲਦੀ ਹੀ ਦੋ ਹੋਰ ਥਾਵਾਂ ਲਈ ਉਡਾਣਾਂ...

ਮਹਾਰਾਜਾ ਅਗਰਸੇਨ ਹਵਾਈ ਅੱਡੇ ਤੋਂ ਜਲਦੀ ਹੀ ਦੋ ਹੋਰ ਥਾਵਾਂ ਲਈ ਉਡਾਣਾਂ ਹੋਣਗੀਆਂ ਸ਼ੁਰੂ

ਹਿਸਾਰ: ਖ਼ਬਰਾਂ ਆ ਰਹੀਆਂ ਹਨ ਕਿ ਹਰਿਆਣਾ ਦੇ ਇੱਕੋ-ਇੱਕ ਮਹਾਰਾਜਾ ਅਗਰਸੇਨ ਹਵਾਈ ਅੱਡੇ ਤੋਂ ਜਲਦੀ ਹੀ ਦੋ ਹੋਰ ਥਾਵਾਂ ਲਈ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਹੁਣ ਹਵਾਈ ਅੱਡੇ ਤੋਂ ਚਾਰ ਸਥਾਨਾਂ ਦੇ ਲਈ ਸੇਵਾਵਾਂ ਚਲ ਰਹੀਆਂ ਹਨ । ਜਿਸ ਵਿੱਚ ਦਿੱਲੀ, ਅਯੁੱਧਿਆ, ਚੰਡੀਗੜ੍ਹ ਅਤੇ ਜੈਪੁਰ ਸ਼ਾਮਲ ਹਨ ।

ਹੁਣ ਹਰਿਆਣਾ ਸਰਕਾਰ ਜਲਦੀ ਹੀ ਅਹਿਮਦਾਬਾਦ ਅਤੇ ਜੰਮੂ ਲਈ ਉਡਾਣਾਂ ਸ਼ੁਰੂ ਕਰ ਸਕਦੀ ਹੈ। ਗਰਮੀਆਂ ਦੇ ਸ਼ਡਿਊਲ ਵਿੱਚ ਦੋਵਾਂ ਉਡਾਣਾਂ ਦਾ ਐਲਾਨ ਹੋਣ ਦੀ ਉਮੀਦ ਹੈ। ਹਵਾਬਾਜ਼ੀ ਕੰਪਨੀ ਅਲਾਇੰਸ ਏਅਰ ਇਸ ਮਹੀਨੇ ਆਪਣਾ ਸ਼ਡਿਊਲ ਜਾਰੀ ਕਰੇਗੀ। ਪਹਿਲਾਂ ਅਹਿਮਦਾਬਾਦ ਲਈ ਅਤੇ ਇਸ ਤੋਂ ਬਾਅਦ ਜੰਮੂ ਦੇ ਲਈ ਉਡਾਣਾਂ ਸ਼ੁਰੂ ਹੋਣਗੀਆਂ ।

ਰਾਤ ਵਿੱਚ ਸ਼ੁਰੂ ਹੋ ਸਕਦੀਆਂ ਹਨ ਸੇਵਾਵਾਂ
ਇੰਡੀਆ ਏਅਰਪੋਰਟ ਅਥਾਰਟੀ (ਏ.ਏ.ਆਈ.) ਨੂੰ ਹਿਸਾਰ ਹਵਾਈ ਅੱਡੇ ‘ਤੇ ਇੰਸਟਰੂਮੈਂਟ ਫਲਾਈਟ ਨਿਯਮਾਂ (ਆਈ.ਐਫ.ਆਰ.) ਦੇ ਤਹਿਤ ਜਹਾਜ਼ ਚਲਾਉਣ ਲਈ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਤੋਂ ਪ੍ਰਵਾਨਗੀ ਮਿਲ ਗਈ ਹੈ। ਇਸ ਨਾਲ, ਹੁਣ ਨਾ ਸਿਰਫ਼ ਦਿਨ ਵੇਲੇ, ਸਗੋਂ ਰਾਤ ਨੂੰ ਅਤੇ ਖਰਾਬ ਮੌਸਮ ਵਿੱਚ ਵੀ ਉਡਾਣਾਂ ਸੰਭਵ ਹੋਣਗੀਆਂ। ਹੁਣ ਤੱਕ, ਵਿਜ਼ੂਅਲ ਫਲਾਈਟ ਨਿਯਮਾਂ (ਵੀ.ਐਫ.ਆਰ.) ਦੇ ਤਹਿਤ ਸਿਰਫ ਦਿਨ ਵੇਲੇ ਉਡਾਣਾਂ ਚਲਾਈਆਂ ਜਾ ਸਕਦੀਆਂ ਸਨ, ਪਰ ਨਵੀਂ ਪ੍ਰਵਾਨਗੀ ਹਵਾਈ ਅੱਡੇ ਦੀ ਸੰਚਾਲਨ ਸਮਰੱਥਾ ਵਿੱਚ ਕਾਫ਼ੀ ਵਾਧਾ ਕਰਦੀ ਹੈ। ਉਮੀਦ ਜਤਾਈ ਜਾ ਰਹੀ ਹੈ । ਅਹਿਮਦਾਬਾਦ ਜਾਂ ਜੰਮੂ ਲਈ ਉਡਾਣਾਂ ਰਾਤ ਨੂੰ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments