Homeਧਰਮਸ੍ਰੀ ਹੇਮਕੁੰਟ ਸਾਹਿਬ ਵਿਖੇ ਸਾਲ ਦੀ ਪਹਿਲੀ ਬਰਫ਼ਬਾਰੀ

ਸ੍ਰੀ ਹੇਮਕੁੰਟ ਸਾਹਿਬ ਵਿਖੇ ਸਾਲ ਦੀ ਪਹਿਲੀ ਬਰਫ਼ਬਾਰੀ

ਅੰਮ੍ਰਿਤਸਰ: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਇਸ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ। ਸੰਗਰਾਂਦ ਦੇ ਮੌਕੇ ਹੋਈ ਹਲਕੀ ਬਰਫ਼ਬਾਰੀ ਨਾਲ ਹੇਮਕੁੰਟ ਸਾਹਿਬ ਦੀਆਂ ਉੱਚੀਆਂ ਪਹਾੜੀਆਂ ਨੇ ਬਰਫ਼ ਦੀ ਚਾਦਰ ਓੜ੍ਹ ਲਈ। ਇਸ ਦੌਰਾਨ ਉੱਥੇ ਮੌਜੂਦ ਸੰਗਤਾਂ ਨੇ ਬਰਫ਼ਬਾਰੀ ਦਾ ਆਨੰਦ ਲੈਂਦਿਆਂ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ-ਦੀਦਾਰ ਕੀਤੇ।

ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਾਲ ਦੀ ਸਾਲਾਨਾ ਯਾਤਰਾ 10 ਅਕਤੂਬਰ ਨੂੰ ਰਸਮੀ ਤੌਰ ’ਤੇ ਸਮਾਪਤ ਹੋ ਜਾਵੇਗੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਤਾਰੀਖ ਤੋਂ ਪਹਿਲਾਂ ਆਪਣੀ ਯਾਤਰਾ ਪੂਰੀ ਕਰ ਲੈਣ।

ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 23 ਮਈ ਨੂੰ ਸੰਗਤਾਂ ਲਈ ਖੋਲ੍ਹੇ ਗਏ ਸਨ। ਟਰੱਸਟ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਕਿਵਾੜ ਖੁੱਲ੍ਹਣ ਤੋਂ ਬਾਅਦ ਭਾਰਤ ਅਤੇ ਵਿਦੇਸ਼ਾਂ ਤੋਂ ਹੁਣ ਤੱਕ 3 ਲੱਖ 27 ਹਜ਼ਾਰ ਤੋਂ ਵੱਧ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਯਾਤਰਾ ਦੌਰਾਨ ਸੰਗਤਾਂ ਵਿੱਚ ਲਗਾਤਾਰ ਉਤਸ਼ਾਹ ਦੇਖਣ ਨੂੰ ਮਿਲਿਆ।

ਟਰੱਸਟ ਮੁਤਾਬਕ ਯਾਤਰਾ ਦੇ ਬਾਕੀ ਸਮੇਂ ਦੌਰਾਨ ਵੀ ਸਬੰਧਤ ਵਿਭਾਗਾਂ, ਸੁਰੱਖਿਆ ਬਲਾਂ, ਫੌਜ, ਵਲੰਟੀਅਰਾਂ ਅਤੇ ਸੇਵਾਦਾਰਾਂ ਵੱਲੋਂ ਸੰਗਤ ਦੀ ਸਹੂਲਤ ਲਈ ਸੇਵਾਵਾਂ ਜਾਰੀ ਰਹਿਣਗੀਆਂ। ਉੱਚ ਹਿਮਾਲਿਆਈ ਖੇਤਰ ਵਿੱਚ ਸਰਦੀਆਂ ਦੌਰਾਨ ਬਰਫ਼ਬਾਰੀ ਵਧਣ ਕਾਰਨ 10 ਅਕਤੂਬਰ ਤੋਂ ਬਾਅਦ ਕਿਵਾੜ ਬੰਦ ਰਹਿਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments