Home ਪੰਜਾਬ ਰੈਡੀਮੇਡ ਗਾਰਮੈਂਟਸ ਸਟੋਰ ਦੇ ਬਾਹਰ ਗੋਲੀਬਾਰੀ : ਲੋਹੀਆਂ ਪੁਲਿਸ ਨੇ ਮੁੱਖ ਦੋਸ਼ੀ...

ਰੈਡੀਮੇਡ ਗਾਰਮੈਂਟਸ ਸਟੋਰ ਦੇ ਬਾਹਰ ਗੋਲੀਬਾਰੀ : ਲੋਹੀਆਂ ਪੁਲਿਸ ਨੇ ਮੁੱਖ ਦੋਸ਼ੀ ਤੇ 3 ਹੋਰ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ

0

ਲੋਹੀਆਂ ਖਾਸ: ਸ਼ਹੀਦ ਭਗਤ ਸਿੰਘ ਚੌਕ ਸਥਿਤ ਇਕ ਰੈਡੀਮੇਡ ਗਾਰਮੈਂਟਸ ਸਟੋਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਲੋਹੀਆਂ ਪੁਲਿਸ ਨੇ ਮੁੱਖ ਦੋਸ਼ੀ ਅਤੇ 3 ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ .30 ਬੋਰ ਦਾ ਇੱਕ ਨਜਾਇਜ਼ ਪਿਸਤੌਲ, ਇੱਕ ਮੈਗਜ਼ੀਨ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਅਦਾਲਤ ਤੋਂ ਮੁਲਜ਼ਮਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਗਰੋਹ ਦੇ ਹੋਰ ਮੈਂਬਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਥਾਣਾ ਲੋਹੀਆਂ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ. ਸ਼ਾਹਕੋਟ ਸਰਵਣ ਸਿੰਘ ਬੱਲ ਅਤੇ ਐੱਸ.ਐੱਚ.ਓ. ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ 3 ਸਤੰਬਰ ਨੂੰ ਸ਼ਾਮ 6.45 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਕੱਪੜਾ ਸਟੋਰ ਦੇ ਸਾਹਮਣੇ ਗੋਲੀਆਂ ਚਲਾ ਦਿੱਤੀਆਂ ਸਨ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ। ਘਟਨਾ ਤੋਂ ਬਾਅਦ ਐੱਸ.ਐੱਚ.ਓ. ਲੋਹੀਆਂ ਦੀ ਟੀਮ ਨੇ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਗਈ, ਜਿਸ ਦੇ ਆਧਾਰ ‘ਤੇ ਮੁਲਜ਼ਮ ਦੀ ਪਛਾਣ ਦੀ ਪੁਸ਼ਟੀ ਹੋਈ।

ਜਾਂਚ ਵਿਚ ਸਾਹਮਣੇ ਆਇਆ ਕਿ ਸੰਨੀ ਪੁੱਤਰ ਪਰਮਜੀਤ (ਵਾਸੀ ਬੂਸੋਵਾਲ, ਥਾਣਾ ਕਬੀਰਪੁਰ, ਕਪੂਰਥਲਾ) ਅਤੇ ਉਸ ਦੇ ਸਾਥੀ ਅਜੇ ਕੁਮਾਰ ਉਰਫ ਨੀਲੀ ਪੁੱਤਰ ਵਿਜੇ ਕੁਮਾਰ (ਵਾਸੀ ਭੋਏਪੁਰ, ਥਾਣਾ ਸ਼ਾਹਕੋਟ) ਨੇ ਸਟੋਰ ਮਾਲਕ ਤੋਂ ਫਿਰੌਤੀ ਵਸੂਲਣ ਦੀ ਨੀਅਤ ਨਾਲ ਦਹਿਸ਼ਤ ਫੈਲਾਉਣ ਲਈ ਗੋਲੀਆਂ ਚਲਾਈਆਂ ਸਨ।

ਡੀ.ਐਸ.ਪੀ. ਫੋਰਸ ਨੇ ਦੱਸਿਆ ਕਿ ਇਹ ਦੋਸ਼ੀ ਗੈਂਗਸਟਰ ਜੱਗਾ ਫੁਕੀਵਾਲ ਅਤੇ ਨਵਜੋਤ ਉਰਫ ਜੋਤਾ ਲਈ ਕੰਮ ਕਰਦੇ ਹਨ। ਇਹ ਗਰੋਹ ਸਥਾਨਕ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਡਰਾ ਧਮਕਾ ਕੇ ਫਿਰੌਤੀ ਵਸੂਲਦਾ ਸੀ, ਜਿਸ ਕਾਰਨ ਇਲਾਕੇ ਦੇ ਵਪਾਰੀਆਂ ਵਿੱਚ ਭਾਰੀ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਮੁੱਖ ਮੁਲਜ਼ਮ ਤੋਂ ਪੁੱਛਗਿੱਛ ਦੇ ਆਧਾਰ ’ਤੇ ਪੁਲਿਸ ਨੇ ਇਸ ਵਾਰਦਾਤ ’ਚ ਸ਼ਾਮਲ ਤਿੰਨ ਹੋਰ ਸਾਥੀਆਂ ਨੂੰ ਵੀ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚ ਰਾਹੁਲ ਪੁੱਤਰ ਹਰਮੇਸ਼ ਵਾਸੀ ਪਿੰਡ ਚਾਚੋਵਾਲ (ਥਾਣਾ ਲੋਹੀਆਂ), ਬਲਵੀਰ ਸਿੰਘ ਉਰਫ਼ ਜਸ ਪੁੱਤਰ ਕੁਲਵਿੰਦਰ ਸਿੰਘ ਵਾਸੀ ਪੰਦਰ (ਥਾਣਾ ਸਦਰ ਨਕੋਦਰ, ਜਲੰਧਰ), ਜਸ਼ਨਪ੍ਰੀਤ ਸਿੰਘ ਪੁੱਤਰ ਜਸਪ੍ਰੀਤ ਸਿੰਘ ਵਾਸੀ ਪਿੰਡ ਚਾਚੋਵਾਲ (ਥਾਣਾ ਸਦਰ ਨਕੋਦਰ, ਜਲੰਧਰ) ਸ਼ਾਮਲ ਹਨ।

NO COMMENTS

LEAVE A REPLY

Please enter your comment!
Please enter your name here

Exit mobile version