Home ਪੰਜਾਬ ਪੰਜਾਬ ‘ਚ 7 ਸੀਨੀਅਰ IPS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਪੰਜਾਬ ‘ਚ 7 ਸੀਨੀਅਰ IPS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

0

ਪੰਜਾਬ : ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪੰਜਾਬ ਵਿੱਚ ਪ੍ਰਸ਼ਾਸਨਿਕ ਫੇਰਬਦਲ ਹੋਇਆ ਹੈ। ਇਸ ਤਹਿਤ 7 IPS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਲਿਖਤੀ ਹੁਕਮ ਜਾਰੀ ਕੀਤੇ ਗਏ ਹਨ।

ਹੁਕਮਾਂ ਅਨੁਸਾਰ:

  • ਜਤਿੰਦਰ ਕੁਮਾਰ ਜੈਨ ਨੂੰ ਰੇਲਵੇ ਦੇ ਸਪੈਸ਼ਲ DGP ਦਾ ਵਾਧੂ ਚਾਰਜ ਦਿੱਤਾ ਗਿਆ ਹੈ।

  • ਅਨੀਤਾ ਪੁੰਜ ਨੂੰ ਮਨੁੱਖੀ ਅਧਿਕਾਰਾਂ ਦੇ ਸਪੈਸ਼ਲ DGP ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।

  • ਪ੍ਰਮੋਦ ਭਾਨ ਨੂੰ AGTF ਦਾ ਸਪੈਸ਼ਲ DGP ਨਿਯੁਕਤ ਕੀਤਾ ਗਿਆ ਹੈ।

  • MF ਫਾਰੂਕੀ ਨੂੰ ਸਟੇਟ ਆਰਮਡ ਪੁਲਿਸ, ਜਲੰਧਰ ਕੈਂਟ ਦਾ ਸਪੈਸ਼ਲ DGP ਲਗਾਇਆ ਗਿਆ ਹੈ।

  • ਅਮਿਤ ਪ੍ਰਸਾਦ ਨੂੰ ਕਾਊਂਟਰ ਇੰਟੈਲੀਜੈਂਸ ਦਾ ਸਪੈਸ਼ਲ DGP ਨਿਯੁਕਤ ਕੀਤਾ ਗਿਆ ਹੈ।

  • ਜੀ. ਨਾਗੇਸ਼ਵਰ ਰਾਓ ਨੂੰ ਪ੍ਰੋਵਿਜ਼ਨਿੰਗ ਦਾ ਸਪੈਸ਼ਲ DGP ਲਗਾਇਆ ਗਿਆ ਹੈ।

  • ਗੌਤਮ ਚੀਮਾ ਨੂੰ ADGP ਲਾਅ ਐਂਡ ਆਰਡਰ ਨਿਯੁਕਤ ਕੀਤਾ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version