ਅਮਰੀਕਾ : ਅਮਰੀਕਾ ਦੇ ਕੈਂਟਕੀ ਰਾਜ ਦੇ ਲੈਕਸਿੰਗਟਨ ਸ਼ਹਿਰ ਵਿੱਚ ਬੀਤੇ ਦਿਨ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਦੌਰਾਨ 2 ਔਰਤਾਂ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਚਰਚ ਦੇ ਬਾਹਰ ਇੱਕ ਵਿਅਕਤੀ ਵੱਲੋਂ ਚਰਚ ’ਚ ਤਾਬੜਤੋੜ ਗੋਲੀਆਂ ਵਰ੍ਹਾਈਆਂ ਗਈਆਂ ਜਿਸ ਕਾਰਨ ਦੋ ਔਰਤਾਂ ਦੀ ਮੌਕੇ ਤੇ ਜਾਨ ਚਲੀ ਗਈ ਅਤੇ 2 ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਹਾਲਾਂਕਿ ਮੌਕੇ ਤੇ ਪਹੁੰਚੀ ਪੁਲਸ ਦੇ ਹੱਥੋਂ ਜਵਾਬੀ ਗੋਲੀਬਾਰੀ ਵਿੱਚ ਹਮਲਾਵਰ ਨੂੰ ਮਾਰਿਆ ਗਿਆ।
ਲੈਕਸਿੰਗਟਨ ਪੁਲਸ ਮੁਖੀ ਲਾਰੈਂਸ ਵੇਦਰਸ ਨੇ ਕਿਹਾ ਕਿ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ, ਪਰ ਉਸਦਾ ਨਾਮ ਅਜੇ ਜਨਤਕ ਨਹੀਂ ਕੀਤਾ ਗਿਆ ਹੈ ਕਿਉਂਕਿ ਪਰਿਵਾਰ ਨੂੰ ਸੂਚਿਤ ਨਹੀਂ ਕੀਤਾ ਗਿਆ। ਸ਼ੁਰੂਆਤੀ ਜਾਣਕਾਰੀ ਤੋਂ ਸੰਕੇਤ ਮਿਲਿਆ ਹੈ ਕਿ ਹਮਲਾਵਰ ਦਾ ਚਰਚ ਵਿੱਚ ਮੌਜੂਦ ਲੋਕਾਂ ਨਾਲ ਕੋਈ ਨਿੱਜੀ ਸਬੰਧ ਹੋ ਸਕਦਾ ਹੈ, ਹਾਲਾਂਕਿ ਇਸ ਬਾਰੇ ਅਜੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ ਹੈ।
