Home ਖੇਡਾਂ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦਾ ਹੋਣ ਜਾ ਰਿਹਾ ਤਲਾਕ

ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦਾ ਹੋਣ ਜਾ ਰਿਹਾ ਤਲਾਕ

0

ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਜਿਨ੍ਹਾਂ ਦਾ ਦਾ ਵਿਆਹ 2018 ’ਚ ਪਾਰੂਪੱਲੀ ਕਸ਼ਯਪ ਨਾਲ ਹੋਇਆ ਸੀ ਪਰ ਹੁਣ ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਅਪਡੇਟ ਸਾਹਮਣੇ ਆਈ ਹੈ ਕਿ ਦੋਵੇਂ ਹੁਣ ਤਲਾਕ ਲੈਣ ਜਾ ਰਹੇ ਹਨ। ਇਸ ਬਾਬਤ ਜਾਣਕਾਰੀ ਖੁਦ ਸਾਨਿੲਾ ਨੇ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਸਾਂਝੀ ਕੀਤੀ ਹੈ ਜਿਸ ਨੂੰ ਵੇਖਣ ਮਗਰੋਂ ਹਰ ਕੋਈ ਹੈਰਾਨ ਹੈ।

ਇੰਸਟਾਗ੍ਰਾਮ ’ਤੇ ਸਾਇਨਾ ਨੇ ਜਾਣਕਾਰੀ ਸਾਂਝੀ ਕਰਦਿਆ ਲਿਖਿਆ ਕਿ “ਜ਼ਿੰਦਗੀ ਕਈ ਵਾਰ ਸਾਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਲੈ ਜਾਂਦੀ ਹੈ। ਬਹੁਤ ਸੋਚ-ਵਿਚਾਰ ਤੋਂ ਬਾਅਦ, ਕਸ਼ਯਪ ਪਾਰੂਪੱਲੀ ਅਤੇ ਮੈਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਆਪਣੇ ਅਤੇ ਇੱਕ ਦੂਜੇ ਲਈ ਸ਼ਾਂਤੀ ਅਤੇ ਵਿਕਾਸ ਦੀ ਚੋਣ ਕਰ ਰਹੇ ਹਾਂ।ਉਸਨੇ ਲਿਖਿਆ, “ਮੈਂ ਉਨ੍ਹਾਂ ਯਾਦਾਂ ਲਈ ਧੰਨਵਾਦੀ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ। ਇਸ ਸਮੇਂ ਦੌਰਾਨ ਸਾਡੀ ਨਿੱਜਤਾ ਨੂੰ ਸਮਝਣ ਅਤੇ ਸਤਿਕਾਰ ਕਰਨ ਲਈ ਧੰਨਵਾਦ। ”

ਹਾਲਾਂਕਿ ਇਨ੍ਹਾਂ ਦੋਵਾਂ ਦੇ ਤਲਾਕ ਪਿੱਛੇ ਕੀ ਕਾਰਨ ਰਹੇ ਇਸ ਬਾਰੇ ਕੋਈ ਵੀ ਜਾਣਕਾਰੀ ਸਹਮਣੇ ਨਹੀਂ ਆਈ।

NO COMMENTS

LEAVE A REPLY

Please enter your comment!
Please enter your name here

Exit mobile version