Homeਪੰਜਾਬਲੁਧਿਆਣਾ ਸ਼ਹਿਰ ਦੇ ਦੁੱਗਰੀ ਫੇਜ਼-1 ਅਰਬਨ ਅਸਟੇਟ ’ਚ ਸਥਿਤ ਰਾਮ ਲਾਲ ਭਸੀਨ...

ਲੁਧਿਆਣਾ ਸ਼ਹਿਰ ਦੇ ਦੁੱਗਰੀ ਫੇਜ਼-1 ਅਰਬਨ ਅਸਟੇਟ ’ਚ ਸਥਿਤ ਰਾਮ ਲਾਲ ਭਸੀਨ ਸਕੂਲ ਦੇ ਜਨਰੇਟਰ ਰੂਮ ’ਚ ਲੱਗਿਆ ਅੱਗ

ਲੁਧਿਆਣਾ : ਸ਼ਹਿਰ ਦੇ ਦੁੱਗਰੀ ਇਲਾਕੇ ਦੇ ਇੱਕ ਪ੍ਰਮੁੱਖ ਸਕੂਲ ਵਿੱਚ ਅੱਜ ਸਵੇਰੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਰਾਮ ਲਾਲ ਭਸੀਨ ਸਕੂਲ ਦੇ ਜਨਰੇਟਰ ਰੂਮ ਵਿੱਚੋਂ ਪਹਿਲਾਂ ਧੂੰਆਂ ਨਿਕਲਿਆ ਅਤੇ ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨਿਕਲੀਆਂ ਸ਼ੁਰੂ ਹੋ ਗਿਆ। ਜਦੋਂ ਜਨਰੇਟਰ ਰੂਮ ਵਿੱਚ ਅੱਗ ਲੱਗੀ, ਉਸ ਸਮੇਂ ਸਕੂਲ ਚੱਲ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਅੱਗ ਸਵੇਰੇ 9 ਤੋਂ 9:30 ਵਜੇ ਦੇ ਵਿਚਕਾਰ ਲੱਗੀ ਸੀ। ਸਕੂਲ ਪ੍ਰਬੰਧਨ ਵੱਲੋਂ ਫਾਇਰ ਬ੍ਰਿਗੇਡ ਨੂੰ ਮੌਕੇ ‘ਤੇ ਬੁਲਾਇਆ ਗਿਆ। ਫਾਇਰ ਬ੍ਰਿਗੇਡ ਦੀ ਇੱਕ ਗੱਡੀ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਦੂਜੇ ਪਾਸੇ, ਸੁਰੱਖਿਆ ਕਾਰਨਾਂ ਕਰਕੇ, ਸਕੂਲ ਪ੍ਰਬੰਧਨ ਨੇ ਤੁਰੰਤ ਸਕੂਲ ਖਾਲੀ ਕਰਵਾ ਲਿਆ।

ਮਾਪਿਆਂ ਦੇ ਗਰੂਪਸ ਵਿੱਚ ਮੈਸੇਜ ਭੇਜੇ ਗਏ ਕਿ ਬਿਜਲੀ ਦੀ ਸਮੱਸਿਆ ਦੇ ਕਾਰਨ ਸਕੂਲ ਦੇ ਕਿਸੇ ਹਿੱਸੇ ਵਿੱਚ ਅੱਗ ਲੱਗ ਗਈ ਹੈ। ਜਲਦੀ ਤੋਂ ਜਲਦੀ ਬੱਚਿਆਂ ਨੂੰ ਲੈਣ ਲਈ ਸਕੂਲ ਪਹੁੰਚੇ। ਇਸ ਨਾਲ ਸਕੂਲ ਵਿੱਚ ਹਫੜਾ-ਦਫੜੀ ਮਚ ਗਈ। ਬੱਚੇ ਘਬਰਾ ਗਏ, ਅਤੇ ਮਾਪੇ ਵੀ ਬੱਚਿਆਂ ਨੂੰ ਉਸ ਸਮੇਂ ਲੈਣ ਪਹੁੰਚ ਗਏ। ਫਿਲਹਾਲ, ਜਨਰੇਟਰ ਰੂਮ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮੌਕੇ ‘ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੀ ਪਹੁੰਚੇ।

ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਹਾਲਾਕਿ ਜਨਰੇਟਰ ਰੂਮ ਸਕੂਲ ਦੇ ਅਹਾਤੇ ਤੋਂ ਬਹੁਤ ਦੂਰ ਸਥਿਤ ਹੈ, ਪਰ ਉੱਥੋਂ ਬਿਜਲੀ ਦੀਆਂ ਤਾਰਾਂ ਸਕੂਲ ਵਿੱਚ ਫੈਲ ਜਾਂਦੀਆਂ ਹਨ। ਇੱਕ ਵੱਡਾ ਹਾਦਸਾ ਟਲ ਗਿਆ। ਸਾਰੇ ਬੱਚੇ ਸੁਰੱਖਿਅਤ ਹਨ ਅਤੇ ਸਕੂਲ ਨੂੰ ਛੁੱਟੀ ਦੇ ਦਿੱਤੀ ਗਈ ਹੈ। ਵਿਧਾਇਕ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਜਨਰੇਟਰ ਰੂਮ ਦਾ ਮੁਆਇਨਾ ਕੀਤਾ ਤਾਂ ਉਨ੍ਹਾਂ ਨੂੰ ਉੱਥੇ ਵੱਡੀ ਮਾਤਰਾ ਵਿੱਚ ਤੇਲ ਸਟੋਰ ਕਾਫੀ ਮਾਤਰਾ ਵਿੱਚ ਕੀਤਾ ਹੋਇਆ ਸੀ। ਸਕੂਲ ਪ੍ਰਬੰਧਨ ਨੂੰ ਹਦਾਇਤ ਕੀਤੀ ਗਈ ਹੈ ਕਿ ਤੇਲ ਨੂੰ ਜਨਰੇਟਰ ਰੂਮ ਤੋਂ ਦੂਰ ਰੱਖਿਆ ਜਾਵੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments