Homeਸੰਸਾਰਅਮਰੀਕੀ ਹਵਾਈ ਸੈਨਾ ਦੇ ਐਲੀਟ ਥੰਡਰਬਰਡਸ ਡੈਮੋਨਸਟ੍ਰੇਸ਼ਨ ਸਕੁਐਡਰਨ ਦਾ ਫਾਈਟਰ ਜੈੱਟ ਹੋਇਆ...

ਅਮਰੀਕੀ ਹਵਾਈ ਸੈਨਾ ਦੇ ਐਲੀਟ ਥੰਡਰਬਰਡਸ ਡੈਮੋਨਸਟ੍ਰੇਸ਼ਨ ਸਕੁਐਡਰਨ ਦਾ ਫਾਈਟਰ ਜੈੱਟ ਹੋਇਆ ਕ੍ਰੈਸ਼

ਅਮਰੀਕਾ : ਅਮਰੀਕੀ ਹਵਾਈ ਸੈਨਾ ਦੇ ਐਲੀਟ ਥੰਡਰਬਰਡਸ ਡੈਮੋਨਸਟ੍ਰੇਸ਼ਨ ਸਕੁਐਡਰਨ ਦਾ ਇੱਕ ਲੜਾਕੂ ਜਹਾਜ਼ ਦੱਖਣੀ ਕੈਲੀਫੋਰਨੀਆ ਦੇ ਰੇਗਿਸਤਾਨ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਫੌਜ ਨੇ ਦੱਸਿਆ ਕਿ ਹਾਦਸੇ ਦੌਰਾਨ ਪਾਇਲਟ ਸੁਰੱਖਿਅਤ ਜਹਾਜ਼ ਵਿੱਚੋਂ ਇਜੈਕਟ ਕਰਨ ਵਿੱਚ ਕਾਮਯਾਬ ਰਿਹਾ। ਸੈਨ ਬਰਨਾਰਡੀਨੋ ਕਾਉਂਟੀ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਹਾਦਸੇ ਵਿੱਚ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਿਸ ਦੇ ਬਾਅਦ ਉਸਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਮੋਜਾਵੇ ਰੇਗਿਸਤਾਨ ਵਿੱਚ ਕਰੈਸ਼ ਹੋਇਆ ਫਾਈਟਰ ਜੈੱਟ

ਨੇਵਾਡਾ ਦੇ ਨੇਲਿਸ ਏਅਰ ਫੋਰਸ ਬੇਸ ਦੇ ਜਾਰੀ ਬਿਆਨ ਦੇ ਅਨੁਸਾਰ, F-16C ਫਾਈਟਿੰਗ ਫਾਲਕਨ ਬੀਤੇ ਦਿਨ ਲਗਭਗ 10:45 ਵਜੇ ਕੈਲੀਫੋਰਨੀਆ ਦੇ ਨਿਯੰਤਰਿਤ ਹਵਾਈ ਖੇਤਰ ਵਿੱਚ ਇੱਕ ਸਿਖਲਾਈ ਮਿਸ਼ਨ ਦੌਰਾਨ ਹਾਦਸਾਗ੍ਰਸਤ ਹੋ ਗਿਆ। ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਲਾਸ ਏਂਜਲਸ ਤੋਂ ਲਗਭਗ 290 ਕਿਲੋਮੀਟਰ ਉੱਤਰ ਵਿੱਚ ਸਥਿਤ ਮੋਜਾਵੇ ਰੇਗਿਸਤਾਨ ਦੇ ਟ੍ਰੋਨਾ ਇਲਾਕੇ ਕੋਲ ਇੱਕ ਏਅਰਕ੍ਰਾਫਟ ਐਮਰਜੈਂਸੀ ਦੀ ਸੂਚਨਾ ਮਿਲੀ ਸੀ। ਐਮਰਜੈਂਸੀ ਦੀ ਸੂਚਨਾ ਮਿਲਣ ਤੋਂ ਬਾਅਦ ਡਿਪਾਰਟਮੈਂਟ ਨੇ ਤੁਰੰਤ ਜਵਾਬ ਦਿੱਤਾ।

ਜਹਾਜ਼ ਹਾਦਸੇ ਦੀ ਜਾਂਚ ਸ਼ੁਰੂ

ਕੈਲੀਫੋਰਨੀਆ ਦੇ ਮਾਰੂਥਲ ਵਿੱਚ ਜਹਾਜ਼ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੋਰ ਅੱਗੇ ਦੀ ਜਾਣਕਾਰੀ 57ਵੇਂ ਵਿੰਗ ਪਬਲਿਕ ਅਫੇਅਰਜ਼ ਦਫਤਰ ਤੋਂ ਜਾਰੀ ਕੀਤੀ ਜਾਵੇਗੀ। 2022 ਵਿੱਚ, ਇੱਕ ਨੇਵੀ F/A-18E ਸੁਪਰ ਹੌਰਨੇਟ ਜੈੱਟ ਟ੍ਰੋਨਾ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਪਾਇਲਟ ਦੀ ਮੌਤ ਹੋ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments