Homeਪੰਜਾਬਪਟਿਆਲਾ 'ਚ ਇੱਕ ਕੋਚਿੰਗ ਸੈਂਟਰ ਦੇ ਮਾਲਕ ਤੇ ਕਈ ਵਿਦਿਆਰਥੀਆਂ 'ਤੇ ਜਾਨਲੇਵਾ...

ਪਟਿਆਲਾ ‘ਚ ਇੱਕ ਕੋਚਿੰਗ ਸੈਂਟਰ ਦੇ ਮਾਲਕ ਤੇ ਕਈ ਵਿਦਿਆਰਥੀਆਂ ‘ਤੇ ਜਾਨਲੇਵਾ ਹਮਲਾ

ਪੰਜਾਬ : ਪਟਿਆਲਾ ਵਿੱਚ ਇੱਕ ਕੋਚਿੰਗ ਸੈਂਟਰ ਦੇ ਮਾਲਕ ਅਤੇ ਕਈ ਵਿਦਿਆਰਥੀਆਂ ‘ਤੇ ਹਮਲੇ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਰਿਪੋਰਟਾਂ ਅਨੁਸਾਰ, ਪੰਜਾਬੀ ਯੂਨੀਵਰਸਿਟੀ ਦੇ ਨੇੜੇ ਵਿਦਿਆ ਨਗਰ ਵਿੱਚ ਅੱਜ ਸਵੇਰ ਹਥਿਆਰਾਂ ਨਾਲ ਲੈਸ ਅੱਠ ਅਣਪਛਾਤੇ ਨੌਜਵਾਨਾਂ ਨੇ ਹਮਲਾ ਕੀਤਾ। ਇਹ ਸਾਰੀ ਘਟਨਾ ਕੋਚਿੰਗ ਸੈਂਟਰ ਦੇ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਚਾਰ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ, ਕੋਚਿੰਗ ਸੈਂਟਰ ਦੇ ਮਾਲਕ ਨੇ ਦੱਸਿਆ ਕਿ ਸਵੇਰੇ ਕਲਾਸਾਂ ਚੱਲ ਰਹੀਆਂ ਸਨ ਅਤੇ ਵਿਦਿਆਰਥੀ ਮੌਜੂਦ ਸਨ। ਇਸ ਘਟਨਾ ਦੌਰਾਨ, ਅਣਪਛਾਤੇ ਨੌਜਵਾਨਾਂ ਨੇ ਇਮਾਰਤ ਵਿੱਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ੀਆਂ ਨੇ ਇੱਕ ਵਿਦਿਆਰਥੀ ‘ਤੇ ਵੀ ਹਮਲਾ ਕੀਤਾ। ਵਿਦਿਆਰਥੀ ਨੂੰ ਬਚਾਉਣ ਲਈ ਆਏ ਮਾਲਕ ਅਤੇ ਉਸਦੇ ਪੁੱਤਰ ‘ਤੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਘਟਨਾ ਦੇ ਕਾਰਨ ਉੱਥੇ ਮੌਜੂਦ ਬੱਚੇ ਡਰ ਗਏ ਅਤੇ ਚੀਕ-ਪੁਕਾਰ ਮਚ ਗਈ ।

ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਇਸ ਇਮਾਰਤ ਮਾਲਕ ਦੇ ਮਾਲਕ ਦਾ ਕਿਰਾਏ ਨੂੰ ਲੈ ਕੇ ਵਿਵਾਦ ਚਲ ਰਿਹਾ ਸੀ । ਮਾਲਕ ਵੱਲੋਂ ਕਰਾਇਆ ਵਧਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਉੱਥੇ ਇਸ ਨੂੰ ਲੈ ਕੇ ਕਿਰਾਏਦਾਰਾਂ ਨੇ ਕੋਰਟ ਕੇਸ ਕੀਤਾ ਹੈ । ਪੁਲਿਸ ਵੱਲੋਂ ਸੀ.ਸੀ.ਟੀ.ਵੀ. ਦੇ ਅਧਾਰ ‘ਤੇ ਦੋਸ਼ੀ ਦੀ ਪਹਿਚਾਣ ਕਰ ਉਨ੍ਹਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ ਫੁਟੇਜ ਦੀ ਜਾਂਚ ਕੀਤੀ। ਇਸ ਦੇ ਆਧਾਰ ‘ਤੇ, ਦੋਸ਼ੀਆਂ ਦੀ ਪਛਾਣ ਅਤੇ ਟਰੇਸ ਕੀਤਾ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments