Homeਮਨੋਰੰਜਨਮਸ਼ਹੂਰ ਯੂਟਿਊਬਰ ਐਲਵੀਸ਼ ਯਾਦਵ ਨੇ ਪ੍ਰੇਮਾਨੰਦ ਜੀ ਨਾਲ ਕੀਤੀ ਮੁਲਾਕਾਤ

ਮਸ਼ਹੂਰ ਯੂਟਿਊਬਰ ਐਲਵੀਸ਼ ਯਾਦਵ ਨੇ ਪ੍ਰੇਮਾਨੰਦ ਜੀ ਨਾਲ ਕੀਤੀ ਮੁਲਾਕਾਤ

ਉੱਤਰ-ਪ੍ਰਦੇਸ਼ : ਪ੍ਰੇਮਾਨੰਦ ਜੀ ਮਹਾਰਾਜ ਆਪਣੀ ਸਿਹਤ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹਨ। ਇਸ ਦੌਰਾਨ, ਮਸ਼ਹੂਰ ਯੂਟਿਊਬਰ ਅਤੇ ਬਿੱਗ ਬੌਸ ਓ.ਟੀ.ਟੀ. 2 ਦੇ ਜੇਤੂ ਐਲਵੀਸ਼ ਯਾਦਵ ਹਾਲ ਹੀ ਵਿੱਚ ਵ੍ਰਿੰਦਾਵਨ ਵਿੱਚ ਸਤਿਕਾਰਯੋਗ ਸੰਤ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪ੍ਰੇਮਾਨੰਦ ਜੀ ਦੀ ਸਿਹਤ ਬਾਰੇ ਗੱਲ ਕੀਤੀ। ਅਧਿਆਤਮਿਕ ਗੁਰੂ ਨੇ ਸਿਹਤ ਸੰਬੰਧੀ ਮੁਸਕਲਾਂ ਦੇ ਕਾਰਨ ਆਪਣੀ ਤੀਰਥ ਯਾਤਰਾ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਸੀ, ਜਿਸ ਕਾਰਨ ਬਹੁਤ ਸਾਰੇ ਸ਼ਰਧਾਲੂ ਉਨ੍ਹਾਂ ਤੱਕ ਪਹੁੰਚੇ। ਇਸ ਸੂਚੀ ਵਿੱਚ ਐਲਵੀਸ਼ ਯਾਦਵ ਦਾ ਨਾਮ ਵੀ ਜੋੜਿਆ ਗਿਆ ਹੈ। ਐਲਵੀਸ਼ ਯਾਦਵ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਪ੍ਰੇਮਾਨੰਦ ਜੀ ਮਹਾਰਾਜ ਨਾਲ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਪ੍ਰੇਮਾਨੰਦ ਜੀ ਦੀ ਸਿਹਤ ਅਪਡੇਟ

ਐਲਵਿਸ਼ ਯਾਦਵ ਦਾ ਪ੍ਰੇਮਾਨੰਦ ਜੀ ਲਈ ਪਿਆਰ ਅਤੇ ਸਤਿਕਾਰ ਵੇਖ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਭਗਤੀ ਦੀ ਸ਼ਲਾਘਾ ਕੀਤੀ। ਮੁਲਾਕਾਤ ਦੌਰਾਨ ਪ੍ਰੇਮਾਨੰਦ ਜੀ ਮਹਾਰਾਜ ਨੇ ਐਲਵਿਸ਼ ਨੂੰ ਉਨ੍ਹਾਂ ਦੇ ਪਿਛਲੇ ਜਨਮ ਦੇ ਪੁੰਨ ਅਤੇ ਭਵਿੱਖ ਬਾਰੇ ਗੱਲ ਕਰਦੇ ਹੋਏ ਇੱਕ ਸਲਾਹ ਦਿੱਤੀ। ਨਾਲ ਹੀ ਉਨ੍ਹਾਂ ਨੇ ਆਪਣੀ ਹੈਲਥ ਬਾਰੇ ਵੀ ਅਪਡੇਟ ਦਿੱਤੀ। ਗੱਲਾਂ ਕਰਦਿਆਂ ਪ੍ਰੇਮਾਨੰਦ ਜੀ ਨੇ ਆਖਿਆ, ‘ਹੁਣ ਮੈਂ ਆਪਣੀ ਸਿਹਤ ਬਾਰੇ ਕੀ ਆਖ ਸਕਦਾ ਹਾਂ? ਮੇਰੀਆਂ ਦੋਵੇਂ ਕਿਡਨੀਆਂ ਖਰਾਬ ਹੋ ਗਈਆਂ ਹਨ, ਪਰ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਅਜੇ ਵੀ ਤੁਹਾਡੇ ਸਾਰਿਆਂ ਨੂੰ ਮਿਲ ਸਕਦਾ ਹਾਂ ਅਤੇ ਗੱਲਾਂ ਕਰ ਸਕਦਾ ਹਾਂ। ਹੁਣ ਕੁਝ ਵੀ ਠੀਕ ਕਰਨ ਦੀ ਲੋੜ ਨਹੀਂ… ਅੱਜ ਹੋਵੇ ਜਾਂ ਕੱਲ੍ਹ, ਅਸੀਂ ਸਾਰਿਆਂ ਨੇ ਜਾਣਾ ਹੀ ਹੈ।’ ਇਹ ਸੁਣ ਕੇ ਭਗਤ ਐਲਵਿਸ਼ ਵੀ ਭਾਵੁਕ ਹੋ ਗਏ।

ਐਲਵਿਸ਼ ਯਾਦਵ ਨੇ ਪ੍ਰੇਮਾਨੰਦ ਜੀ ਨਾਲ ਕੀਤਾ ਇਹ ਵਾਅਦਾ

ਪ੍ਰੇਮਾਨੰਦ ਜੀ ਨੇ ਪੁੱਛਿਆ ਕਿ ਕੀ ਐਲਵਿਸ਼ ਨਾਮ ਜਪ ਕਰਦਾ ਹੈ, ਜਦੋਂ ਐਲਵਿਸ਼ ਨੇ ਕਿਹਾ ਨਹੀਂ ਕਰਦਾ ਹਾਂ ਤਾਂ ਪ੍ਰੇਮਾਨੰਦ ਜੀ ਨੇ ਉਨ੍ਹਾਂ ਨੂੰ ਬੜੇ ਪਿਆਰ ਨਾਲ ਹੌਂਸਲਾ ਦਿੰਦੇ ਹੋਏ ਕਿਹਾ, ‘ਤੁਹਾਨੂੰ ਥੋੜ੍ਹਾ ਬਹੁਤ ਹੀ ਸਹੀ, ਇਹ ਕਰਨਾ ਚਾਹੀਦਾ ਹੈ। ਤੁਸੀਂ ਅੱਜ ਆਪਣੇ ਪਿਛਲੇ ਚੰਗੇ ਕਰਮਾਂ ਕਰਕੇ ਸਫਲ ਹੋ। ਪਰ ਅੱਜ ਦਾ ਕੀ? ਰੱਬ ਦਾ ਨਾਮ ਜਪੋਗੇ, ਇਸ ਨਾਲ ਤੁਹਾਡਾ ਕੀ ਨੁਕਸਾਨ ਹੋਵੇਗਾ? ਇੱਕ ਮੁੰਦਰੀ ਪਾਓ ਅਤੇ ਰੋਜ਼ਾਨਾ 10,000 ਵਾਰ ਜਪ ਕਰੋ। ਕੀ ਤੁਸੀਂ ਅਜਿਹਾ ਕਰੋਗੇ?’ ਐਲਵਿਸ਼ ਯਾਦਵ ਨੇ ਨਿਮਰਤਾ ਨਾਲ ਕਿਹਾ ਹਾਂ ਅਤੇ ਰੋਜ਼ 10,000 ਵਾਰ ‘ਰਾਧਾ’ ਦਾ ਜਪ ਕਰਨ ਦਾ ਸੰਕਲਪ ਲਿਆ। ਸੰਤ ਦੇ ਰਾਹ ‘ਤੇ ਚੱਲਣ ਦੀ ਉਨ੍ਹਾਂ ਦੀ ਇੱਛਾ ਪ੍ਰਸ਼ੰਸਕਾਂ ਨੂੰ ਬਹੁਤ ਚੰਗੀ ਲੱਗੀ। ਪ੍ਰੇਮਾਨੰਦ ਮਹਾਰਾਜ ਨੇ ਐਲਵਿਸ਼ ਨੂੰ ਅੱਗੇ ਕਿਹਾ, ‘ਜੇ ਤੂੰ ਹੱਥ ਵਿੱਚ ਸ਼ਰਾਬ ਲੈ ਕੇ ਵਿਖਾਏਂਗਾ, ਤਾਂ ਲੱਖਾਂ ਲੋਕ ਤੇਰੇ ਤੋਂ ਉਹੀ ਸਿੱਖਣਗੇ। ਉੱਥੇ ਹੀ, ਜੇ ਤੂੰ ਰਾਧਾ ਨਾਮ ਜਪੇਂਗਾ, ਤਾਂ ਲੋਕ ਤੈਨੂੰ ਵੇਖ ਕੇ ਉਹੀ ਕਰਨਗੇ।’

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments