Homeਸੰਸਾਰਮਸ਼ਹੂਰ ਹਾਲੀਵੁੱਡ ਅਦਾਕਾਰਾ ਡਾਇਨ ਲੈਡ ਦਾ 89 ਸਾਲ ਦੀ ਉਮਰ ’ਚ ਹੋਇਆ...

ਮਸ਼ਹੂਰ ਹਾਲੀਵੁੱਡ ਅਦਾਕਾਰਾ ਡਾਇਨ ਲੈਡ ਦਾ 89 ਸਾਲ ਦੀ ਉਮਰ ’ਚ ਹੋਇਆ ਦੇਹਾਂਤ

ਕੈਲੀਫੋਰਨੀਆ : ਮਸ਼ਹੂਰ ਹਾਲੀਵੁੱਡ ਅਦਾਕਾਰਾ ਡਾਇਨ ਲੈਡ ਹੁਣ ਇਸ ਦੁਨੀਆਂ ਚ ਨਹੀਂ ਰਹੇ। ਅਦਾਕਾਰਾ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਡਾਇਨ ਦੇ ਦੇਹਾਂਤ ਦੀ ਖ਼ਬਰ ਉਨ੍ਹਾਂ ਦੀ ਧੀ, ਲੌਰਾ ਡਰਨ ਨੇ ਸਾਂਝੀ ਕੀਤੀ ਹੈ। ਡਾਇਨ ਲਾਡ ਦੇ ਜਾਣ ਨਾਲ ਹਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੋਸ਼ਲ ਮੀਡੀਆ ’ਤੇ ਡਾਇਨ ਦੇ ਫੈਨਜ਼ ਵੀ ਉਨ੍ਹਾਂ ਲਈ ਪੋਸਟਾਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ‘ਐਲਿਸ ਡਜ਼ ਨਾਟ ਲਿਵ ਹਿਅਰ ਐਨੀਮੋਰ’ ਅਤੇ ‘ਵਾਈਲਡ ਐਟ ਹਾਰਟ’ ਵਿੱਚ ਆਪਣੇ ਕਿਰਦਾਰਾਂ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਉਣ ਵਾਲੀ ਡਾਇਨ 3 ਵਾਰ ਆਸਕਰ ਲਈ ਨਾਮਜ਼ਦ ਹੋਈ ਸੀ।

ਅਦਾਕਾਰਾ ਦੀ ਧੀ ਨੇ ਦਿੱਤੀ ਜਾਣਕਾਰੀ

ਡਾਇਨ ਦੀ ਧੀ, ਲੌਰਾ ਡਰਨ ਨੇ ਅਫਿਸ਼ਲ ਬਿਆਨ ਜਾਰੀ ਕਰਕੇ ਪ੍ਰਸ਼ੰਸਕਾਂ ਵਿੱਚ ਦੁੱਖ ਜ਼ਾਹਰ ਕੀਤਾ ਹੈ। ਲੌਰਾ ਡਰਨ ਨੇ ਦੱਸਿਆ ਕਿ ਡਾਇਨ ਲਾਡ ਦਾ ਦੇਹਾਂਤ ਕੈਲੀਫੋਰਨੀਆ ਵਿੱਚ ਆਪਣੇ ਘਰ ਵਿੱਚ ਹੋਇਆ। ਹਾਲਾਂਕਿ, ਅਜੇ ਤੱਕ ਡਾਇਨ ਲਾਡ ਦੀ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਲੌਰਾ ਨੇ ਆਪਣੀ ਮਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਉਸਨੇ ਕਿਹਾ, “ਉਹ ਮੇਰੇ ਲਈ ਸਭ ਕੁਝ ਸੀ। ਮੇਰੀ ਹੀਰੋ ਅਤੇ ਮੇਰੇ ਲਈ ਇੱਕ ਅਨਮੋਲ ਤੋਹਫ਼ਾ ਸੀ। ਅਸੀਂ ਖੁਸ਼ਕਿਸਮਤ ਹਾਂ ਕਿ ਉਹ ਸਾਡੀ ਜ਼ਿੰਦਗੀ ਵਿੱਚ ਸੀ।”

ਕਾਮਿਕ ਟਾਈਮਿੰਗ ਨੂੰ ਬਣਿਆ ਦੀਵਾਨਾ

ਡਾਇਨ ਲੈਡ ਇੱਕ ਕਾਮਿਕ ਸਟਾਰ ਸੀ। ਆਪਣੀ ਕਾਮਿਕ ਟਾਈਮਿੰਗ ਨਾਲ ਡਾਇਨ ਨੇ ਆਡੀਅੰਸ ਨੂੰ ਬਹੁਤ ਹਸਾਇਆ ਹੈ। ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਡਾਇਨ ਨੇ ਟੀਵੀ ਦੀ ਦੁਨੀਆ ਵਿੱਚ ਵੀ ਆਪਣਾ ਨਾਮ ਬਣਾਇਆ ਸੀ। ਟੀਵੀ ਵਿੱਚ ਛਾ ਜਾਣ ਤੋਂ ਬਾਅਦ ਅਦਾਕਾਰਾ ਨੇ 1974 ਵਿੱਚ ਫ਼ਿਲਮਾਂ ਦੀ ਦੁਨੀਆ ਵਿੱਚ ਕਦਮ ਰੱਖਿਆ। ‘ਐਲਿਸ ਡਜੰਟ ਲਿਵ ਹਿਅਰ ਐਨੀਮੋਰ’ ਵਿੱਚ ਉਸਨੇ ਆਡੀਅੰਸ ਦਾ ਦਿਲ ਜਿੱਤ ਲਿਆ ਸੀ। ‘ਚਾਈਨਾਟਾਊਨ’ ਅਤੇ ‘ਪ੍ਰਾਇਮਰੀ ਕਲਰਜ਼’ ਵਰਗੀਆਂ ਫਿਲਮਾਂ ਲਈ ਸਰਵੋਤਮ ਸਹਾਇਕ ਅਦਾਕਾਰਾ ਦੇ ਪੁਰਸਕਾਰ ਵੀ ਜਿੱਤੇ।

ਕੌਣ ਸੀ ਡਾਇਨ ਲੈਡ?

“ਐਲਿਸ ਡਜ਼ੈਂਟ ਲਿਵ ਹੇਅਰ ਐਨੀਮੋਰ” ਵਿੱਚ ਉਨ੍ਹਾਂ ਦੇ ਕਿਰਦਾਰ, ਫਲੋ ਨੇ ਦਰਸ਼ਕਾਂ ਦੇ ਦਿਲ ਵਿੱਚ ਅਲੱਗ ਹੀ ਜਗ੍ਹਾਂ ਬਣਾ ਲਈ ਸੀ। ਇਸ ਕਿਰਦਾਰ ਲਈ ਆਸਕਰ ਵਿੱਚ ਉਨ੍ਹਾਂ ਨੂੰ ਨਾਮਾਂਕਨ ਵੀ ਮਿਲਿਆ ਸੀ। ਇਸ ਦੇ ਨਾਲ ਹੀ ਆਸਕਰ ਵਿੱਚ ਉਨ੍ਹਾਂ ਨੂੰ 3 ਵਾਰ ਨਾਮਾਂਕਨ ਮਿਲ ਚੁੱਕਾ ਸੀ। ਦੱਸ ਦਿੱਤਾ ਜਾਂਦਾ ਹੈ ਕਿ ਲੌਰੇਲ ਦੇ ਮਿਸਿਸਿਪੀ ਵਿੱਚ ਜਨਮੀਆਂ ਡਾਇਨ ਲੈਡ ਨੇ ਆਪਣੇ ਅਭਿਨੇਤਾ ਕੈਰੀਅਰ ਦੀ ਸ਼ੁਰੂਆਤ ਬਹੁਤ ਘੱਟ ਉਮਰ ਤੋਂ ਹੀ ਕਰ ਦਿੱਤੀ ਸੀ। 1950 ਅਤੇ 1960 ਦੇ ਦਹਾਕੇ ਵਿੱਚ ਉਹ ਟੀਵੀ ਸ਼ੋਜ ‘ਨੇਕਡ ਸਿਟੀ’ ਅਤੇ ‘ਪੇਰੀ ਮੇਸਨ’ ਵਿੱਚ ਵੀ ਦਿਖਾਈ ਦਿੱਤੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments