ਮੁੰਬਈ: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਹਾਲ ਹੀ ਵਿੱਚ ਆਪਣੇ ਦੂਜੇ ਬੱਚੇ ਦੀ ਮਾਂ ਬਣੀ ਹੈ। ਕਾਮੇਡੀਅਨ ਨੇ ਪਤੀ ਹਰਸ਼ ਲਿੰਬਾਚੀਆ ਨਾਲ 19 ਦਸੰਬਰ, 2025 ਨੂੰ ਆਪਣੇ ਦੂਜੇ ਪੁੱਤਰ ਦਾ ਸਵਾਗਤ ਕੀਤਾ, ਜਿਸਦਾ ਨਾਮ ਜੋੜੇ ਨੇ ਕਾਜੂ ਰੱਖਿਆ ਹੈ । ਇਸ ਦੇ ਨਾਲ ਹੀ , ਹੁਣ ਭਾਰਤੀ ਨੂੰ ਦੂਜੇ ਪੁੱਤਰ ਨੂੰ ਜਨਮ ਦਿੱਤੇ ਇੱਕ ਮਹੀਨਾ ਵੀ ਨਹੀਂ ਹੋਇਆ ਹੈ ਕਿ ਉਹ ਕੰਮ ‘ਤੇ ਵਾਪਸ ਆ ਗਏ ਹਨ । ਇਸ ਤੋਂ ਇਲਾਵਾ, ਉਨ੍ਹਾਂ ਨੇ ਮੀਡੀਆ ਨੂੰ ਮਠਿਆਈਆਂ ਵੀ ਵੰਡੀਆਂ, ਜਿਨ੍ਹਾਂ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਲਾਫਟਰ ਸ਼ੈੱਫ ਦੇ ਸੈੱਟ ‘ਤੇ ਭਾਰਤੀ ਸਿੰਘ
ਕਾਜੂ ਦੇ ਜਨਮ ਦੇ ਕੁਝ ਦਿਨਾਂ ਬਾਅਦ ਹੀ ਕੰਮ ‘ਤੇ ਵਾਪਸ ਆਏ ਭਾਰਤੀ ਸਿੰਘ ਇਸ ਦੌਰਾਨ ਗ੍ਰੇ ਕਲਰ ਦੇ ਸੂਟ ਵਿੱਚ ਨਜ਼ਰ ਆਏ ,ਜਿਸਦੇ ਨਾਲ ਉਨ੍ਹਾਂ ਔਰੇਂਜ ਪੈਂਟ ਪਾਈ ਹੋਈ ਸੀ । ਭਾਰਤੀ ਇਸ ਦੌਰਾਨ ਖੁਦ ਆਪਣੇ ਹੱਥਾਂ ਨਾਲ ਪਾਪਰਾਜ਼ੀ ਨੂੰ ਮਠਿਆਈਆਂ ਵੰਡਦੇ ਹੋਏ ਦੇਖੇ ਗਏ ਅਤੇ ਉਨ੍ਹਾਂ ਨੇ ਪਾਪਰਾਜ਼ੀ ਨੂੰ ਕਿਹਾ – “ਕਿਸ਼ਮਿਸ਼ ਚਾਹੀਦੀ ਸੀ , ਪਰ ਕਾਜੂ ਆ ਗਿਆ ।” ਫਿਰ ਇੱਕ ਪਾਪਰਾਜ਼ੀ ਨੇ ਕਿਹਾ, “ਦੁਬਾਰਾ ਕਰ ਲਿਓ ” ਤਾਂ ਭਾਰਤੀ ਨੇ ਜਵਾਬ ਦਿੱਤਾ, “ਏਹੀ ਕਰਦੀ ਰਹਾਂ । ਅਜਿਹੇ ਵਿੱਚ ਭਾਰਤੀ ਨੇ ਪਾਪਰਾਜ਼ੀ ਨਾਲ ਖੂਬ ਮਸਤੀ ਕੀਤੀ । ਭਾਰਤੀ ਸਿੰਘ ਆਪਣੇ ਕੰਮ ਪ੍ਰਤੀ ਬਹੁਤ ਸਮਰਪਿਤ ਹੈ। ਉਹ ਪਹਿਲਾਂ ਆਪਣੇ ਪੁੱਤਰ, ਗੋਲਾ ਦੇ ਜਨਮ ਤੋਂ ਥੋੜ੍ਹੀ ਦੇਰ ਬਾਅਦ ਕੰਮ ‘ਤੇ ਵਾਪਸ ਆ ਗਏ ਸਨ।
ਭਾਰਤੀ ਸਿੰਘ ਦਾ ਵਿਆਹ ਅਤੇ ਬੱਚੇ
ਭਾਰਤੀ ਸਿੰਘ ਨੇ 2017 ਵਿੱਚ ਲੇਖਕ ਹਰਸ਼ ਲਿੰਬਾਚੀਆ ਨਾਲ ਵਿਆਹ ਕੀਤਾ ਅਤੇ ਇਸ ਜੋੜੇ ਨੇ 2022 ਵਿੱਚ ਆਪਣੇ ਪਹਿਲੇ ਬੱਚੇ, ਗੋਲਾ ਦਾ ਸਵਾਗਤ ਕੀਤਾ। ਹੁਣ ਇਹ ਜੋੜਾ ਦੋ ਪੁੱਤਰਾਂ ਦੇ ਮਾਪੇ ਬਣ ਗਏ ਹਨ।











