Homeਹਰਿਆਣਾਮਸ਼ਹੂਰ ਬਾਲੀਵੁੱਡ ਰੈਪਰ ਬਾਦਸ਼ਾਹ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ

ਮਸ਼ਹੂਰ ਬਾਲੀਵੁੱਡ ਰੈਪਰ ਬਾਦਸ਼ਾਹ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ

ਪੰਜਾਬ: ਹਰਿਆਣਾ ਦੇ ਪਾਣੀਪਤ ਵਿੱਚ ਮਨੀ ਐਕਸਚੇਂਜ ਸੈਂਟਰ ‘ਤੇ ਹੋਈ ਗੋਲੀਬਾਰੀ ਦੇ ਬਾਅਦ ਹੁਣ ਮਸ਼ਹੂਰ ਬਾਲੀਵੁੱਡ ਰੈਪਰ ਬਾਦਸ਼ਾਹ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ । ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਪੋਸਟ ਵਿੱਚ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਂਦਿਆਂ ਹੋਏ ਬਾਦਸ਼ਾਹ ਨੂੰ ਖੁਲੀ ਚੇਤਾਵਨੀ ਦਿੱਤੀ ਹੈ ਕਿ ਇਸ ਵਾਰ ਨਿਸ਼ਾਨਾ ਉਨ੍ਹਾਂ ਦਾ ਕਲੱਬ ਨਹੀਂ , ਬਲਕਿ ਉਹ ਖੁਦ ਹੋਵੇਗਾ।

ਮਨੀ ਐਕਸਚੇਂਜ ਸੈਂਟਰ ‘ਤੇ ਅੰਨ੍ਹੇਵਾਹ ਗੋਲੀਬਾਰੀ
ਰਿਪੋਰਟਾਂ ਅਨੁਸਾਰ, ਹਰਿਆਣਾ ਦੇ ਪਾਣੀਪਤ ਵਿੱਚ ਅਸੰਧ ਰੋਡ ‘ਤੇ ਸਥਿਤ ‘ਹੈਸਟ ਫਾਰੇਕਸ ਪ੍ਰਾਈਵੇਟ ਲਿਮਟਿਡ’ ਨਾਮਕ ਮਨੀ ਐਕਸਚੇਂਜ ਸੈਂਟਰ ‘ਤੇ ਬੀਤੀ ਦੁਪਹਿਰ 3:15 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਤਿੰਨ ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਹਮਲਾਵਰਾਂ ਨੇ ਲਗਭਗ ਸੱਤ ਰਾਉਂਡ ਫਾਇਰ ਕੀਤੇ, ਗੋਲੀਆਂ ਦੁਕਾਨ ਦੀਆਂ ਖਿੜਕੀਆਂ ‘ਤੇ ਲੱਗੀਆਂ, ਜਿਸ ਨਾਲ ਸ਼ੀਸ਼ੇ ਟੁੱਟ ਗਏ। ਘਟਨਾ ਦੌਰਾਨ ਮੌਕੇ ‘ਤੇ ਮੌਜੂਦ ਕਰਮਚਾਰੀ ਹਰੀਸ਼ ਅਤੇ ਪ੍ਰੀਤੀ ਨੇ ਕਾਊਂਟਰ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ।

ਸੋਸ਼ਲ ਮੀਡੀਆ ਪੋਸਟ ਰਾਹੀਂ ਬਾਦਸ਼ਾਹ ਨੂੰ ਚੇਤਾਵਨੀ
ਗੋਲੀਬਾਰੀ ਤੋਂ ਬਾਅਦ, ਰਣਦੀਪ ਮਲਿਕ ਅਤੇ ਅਨਿਲ ਪੰਡਿਤ ਦੇ ਨਾਵਾਂ ਹੇਠ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਹਮਣੇ ਆਈ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਇਹ ਕਾਰਵਾਈ *ਹਵਾਲਾ* ਆਪਰੇਟਰਾਂ ਵਿਰੁੱਧ ਮੁਹਿੰਮ ਵਿੱਚ ਸਿਰਫ਼ ਇੱਕ “ਟ੍ਰੇਲਰ” ਹੈ। ਪੋਸਟ ਦੇ ਅੰਤ ਵਿੱਚ ਰੈਪਰ ਬਾਦਸ਼ਾਹ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਿ ਖਿਆ ਕਿ 2024 ਵਿੱਚ ਉਨ੍ਹਾਂ ਦੇ ਕਲੱਬ ਦੇ ਬਾਹਰ ‘ਟ੍ਰੇਲਰ’ ਸੀ ਅਤੇ ਹੁਣ ਸਿੱਧੇ ਉਨ੍ਹਾਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ । ਸਿੱਧੇ ਮੱਥੇ ਵਿੱਚ ਗੋਲੀ ਮਾਰਾਂਗੇ । ਪੋਸਟ ਵਿੱਚ 2024 ਵਿੱਚ ਚੰਡੀਗੜ੍ਹ ਦੇ ਸੈਕਟਰ-26 ਵਿੱਚ ਕਲੱਬਾਂ ਦੇ ਬਾਹਰ ਹੋਏ ਧਮਾਕਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ।

‘ਟਟੀਰੀ’ ਗੀਤ ਨੂੰ ਲੈ ਕੇ ਵਿਵਾਦ
ਇਹ ਦੱਸਿਆ ਜਾਂਦਾ ਹੈ ਕਿ ਬਾਦਸ਼ਾਹ ਨੂੰ ਮਿਲੀਆਂ ਧਮਕੀਆਂ ਪਿੱਛੇ ਇੱਕ ਵੱਡਾ ਕਾਰਨ ਉਨ੍ਹਾਂ ਦਾ ਗੀਤ “ਟਟੀਰੀ” ਹੈ, ਜੋ ਕਿ 1 ਮਾਰਚ ਨੂੰ ਰਿਲੀਜ਼ ਹੋਇਆ ਹੈ। ਗਾਣੇ ਵਿੱਚ ਅਪਮਾਨਜਨਕ ਸ਼ਬਦਾਂ ਅਤੇ ਸਕੂਲੀ ਵਿ ਦਿਆਰਥਣਾਂ ਨੂੰ ਗਲਤ ਤਰੀਕੇ ਨਾਲ ਦਿਖਾਉਣ ਦੇੇ ਦੋਸ਼ ਲੱਗੇ ਸਨ , ਜਿਸ ਤੋਂ ਬਾਅਦ ਇਹ ਗੀਤ ਯੂਟਿਊਬ ਤੋਂ ਹਟਾ ਦਿੱਤਾ ਗਿਆ । ਇਸ ਮਾਮਲੇ ਵਿੱਚ ਹਰਿਆਣਾ ਮਹਿਲਾ ਆਯੋਗ ਦੀ ਚੇਅਰਪਰਸਨ ਰੇਣੂ ਭਾਟਿਆ ਨੇ ਬਾਦਸ਼ਾਹ ਦੇ ਪੇਸ਼ ਨਾ ਹੋਣ ਦਾ ਕੜ੍ਹਾ ਰੁਖ ਅਪਣਾਇਆ ਹੈ । ਬਾਦਸ਼ਾਹ ਦੇ ਪੇਸ਼ ਨਾ ਹੋਣ ‘ਤੇ ਉਨ੍ਹਾਂ ਨੇ ਪੁਲਿਸ ਨੂੰ ਉਨ੍ਹਾਂ ਦਾ ਪਾਸਪੋਰਟ ਜਬਤ ਕਰਨ ਅਤੇ ਗ੍ਰਿਫ਼ਤਾਰੀ ਦੇ ਨਿਰਦੇਸ਼ ਦਿੱਤੇ ਹਨ । ਡੀ.ਐਸ.ਪੀ. ਸਤੀਸ਼ ਵਤਸ ਨੇ ਕਿਹਾ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸੀ.ਆਈ.ਏ. (ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ) ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ‘ਤੇ, ਤਿੰਨ ਹਮਲਾਵਰਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਘਟਨਾ ਨਾਲ ਸਬੰਧਤ ਸੋਸ਼ਲ ਮੀਡੀਆ ਪੋਸਟਾਂ ਦੀ ਸੱਚਾਈ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਦੋਸ਼ੀ ਵਿਅਕਤੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments