ਸ਼੍ਰੀਨਗਰ : ‘ਸਿੰਘਮ’ ਦੇ ਕਿਰਦਾਰ ਲਈ ਮਸ਼ਹੂਰ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਕਸ਼ਮੀਰ ਪਹੁੰਚੇ ਹਨ।
ਜਾਣਕਾਰੀ ਮੁਤਾਬਕ ‘ਸਿੰਘਮ’ ਫਰੈਂਚਾਇਜ਼ੀ ‘ਚ ਬਾਜੀਰਾਓ ਸਿੰਘਮ ਦਾ ਕਿਰਦਾਰ ਨਿਭਾਉਣ ਵਾਲੇ ਅਜੇ ਦੇਵਗਨ ਸੋਨਮਰਗ ਪਹੁੰਚੇ, ਜਿੱਥੇ ‘ਸਿੰਧ ਰਿਜ਼ੌਰਟਸ’ ‘ਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ, ਰਿਜ਼ੋਰਟ ਨੇ ਕਿਹਾ ਕਿ ਉਹ ਅਦਾਕਾਰ ਦੀ ਮੇਜ਼ਬਾਨੀ ਕਰਕੇ ਬਹੁਤ ਖੁਸ਼ ਹਨ। ਉਨ੍ਹਾਂ ਨੇ ਅੱਗੇ ਲਿਖਿਆ ਕਿ ਕੁਝ ਪਲ ਅਜਿਹੇ ਹੁੰਦੇ ਹਨ ਜੋ ਕਿਸੇ ਦੇ ਰਹਿਣ ਦੇ ਅਨੁਭਵ ਨੂੰ ਸੱਚਮੁੱਚ ਯਾਦਗਾਰ ਬਣਾਉਂਦੇ ਹਨ।
ਸੂਤਰਾਂ ਮੁਤਾਬਕ ਇਸ ਤੋਂ ਪਹਿਲਾਂ ਅਜੇ ਦੇਵਗਨ ਲੱਦਾਖ ਦੇ ਕਾਰਗਿਲ ਇਲਾਕੇ ‘ਚ ‘ਕੱਕਸਰ’ ‘ਚ ਨਜ਼ਰ ਆਏ ਸਨ। ਉੱਥੇ ਉਹ ਆਪਣੀ ਆਉਣ ਵਾਲੀ ਫਿਲਮ ‘ਚੌਹਾਨ’ ਦੀ ਸ਼ੂਟਿੰਗ ਕਰ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ‘ਫੌਜ ਦੀ ਵਰਦੀ’ ਪਾਈ ਹੋਈ ਸੀ।
