ਕਾਠਮੰਡੂ: ਨੇਪਾਲ ਵਿੱਚ ਵੱਡੀ ਮਾਤਰਾ ਵਿੱਚ ਗਾਂਜਾ ਲੈ ਕੇ ਜਾਣ ਦੇ ਦੋਸ਼ ਵਿੱਚ ਤਿੰਨ ਭਾਰਤੀਆਂ ਸਮੇਤ ਅੱਠ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਨੇਪਾਲ ਪੁਲਿਸ ਦੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਮੰਗਲਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਮਿਆਂਮਾਰ ਦੇ ਪੰਜ ਅਤੇ ਭਾਰਤ ਦੇ ਤਿੰਨ ਨਾਗਰਿਕਾਂ ਨੂੰ ਐਤਵਾਰ ਰਾਤ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ 39 ਕਿਲੋ 288 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ।
ਬਿਆਨ ਮੁਤਾਬਕ ਭਾਰਤੀ ਨਾਗਰਿਕਾਂ ਦੀ ਪਛਾਣ ਖੁਸ਼ਦੀਪ (23), ਗੁਰਦੀਪ ਸਿੰਘ (32) ਅਤੇ ਕਾਮਿਨੀ (36) ਵਜੋਂ ਹੋਈ ਹੈ, ਸਾਰੇ ਪੰਜਾਬ ਦੇ ਵਸਨੀਕ ਹਨ। ਦੱਸਿਆ ਗਿਆ ਹੈ ਕਿ ਫੜੇ ਗਏ ਮੁਲਜ਼ਮ ਥਾਈਲੈਂਡ ਤੋਂ ਆਪਣੇ ਸਾਮਾਨ ਵਿੱਚ ਗਾਂਜਾ ਲੁਕਾ ਕੇ ਇੱਥੇ ਆਏ ਸਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਅੱਠ ਮੋਬਾਈਲ ਫ਼ੋਨ ਅਤੇ ਅੱਠ ਪਾਸਪੋਰਟ ਵੀ ਬਰਾਮਦ ਕੀਤੇ ਹਨ।











