Homeਦੇਸ਼ਦਿੱਲੀ ਦੇ ਉੱਤਮ ਨਗਰ ’ਚ ਈਦ ਦੇ ਮੌਕੇ ’ਤੇ ਈਦਗਾਹ ਕਮੇਟੀ ਵੱਲੋਂ...

ਦਿੱਲੀ ਦੇ ਉੱਤਮ ਨਗਰ ’ਚ ਈਦ ਦੇ ਮੌਕੇ ’ਤੇ ਈਦਗਾਹ ਕਮੇਟੀ ਵੱਲੋਂ ਸੈਨਿਕਾਂ ‘ਤੇ ਕੀਤੀ ਗਈ ਫੂਲਾਂ ਦੀ ਵਰਖਾ

ਉੱਤਮ ਨਗਰ : ਪੂਰੇ ਦੇਸ਼ ਵਿੱਚ ਅੱਜ ਈਦ ਦਾ ਤਿਉਹਾਰ ਮਨਾਈ ਜਾ ਰਹੀ ਹੈ। ਪਰ ਇਸ ਈਦ ‘ਤੇ ਸਾਰਿਆਂ ਦੀਆਂ ਨਜ਼ਰਾਂ ਦਿੱਲੀ ਦੇ ਉੱਤਮ ਨਗਰ ‘ਤੇ ਹਨ। ਕਿਉਂਕਿ ਉੱਥੇ ਹੋਲੀ ਵਾਲੇ ਦਿਨ ਇੱਕ ਹਿੰਦੂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ ਸੀ। ਅਜਿਹੇ ਵਿੱਚ  ਈਦ ਨੂੰ ਲੈ ਕੇ ਉੱਥੇ ਈਦਗਾਹ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਜਿੱਥੇ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਈਦਗਾਹ ਕਮੇਟੀ ਵੱਲੋਂ ਸੁਰੱਖਿਆ ਵਿੱਚ ਤਾਇਨਾਤ ਜਵਾਨਾਂ ’ਤੇ ਫੂਲ ਬਰਸਾਏ ਜਾ ਰਹੇ ਹਨ।

ਵੀਡੀਓ ਵਿੱਚ ਦੇਖ ਸਕਦੇ ਹੋ ਕਿ ਈਦਗਾਹ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਦੇ ਜਵਾਨ ਤਾਇਨਾਤ ਹਨ। ਨਾਲ ਹੀ ਦਿੱਲੀ ਪੁਲਿਸ ਈਦਗਾਹ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਗਸ਼ਤ ਵੀ ਕਰ ਰਹੀ ਹੈ। ਇਸ ਦੌਰਾਨ, ਈਦਗਾਹ ਕਮੇਟੀ ਨੇ ਈਦਗਾਹ ਦੇ ਬਾਹਰ ਤਾਇਨਾਤ ਸੁਰੱਖਿਆ ਕਰਮਚਾਰੀਆਂ ‘ਤੇ ਫੁੱਲਾਂ ਦੀਆਂ ਪੱਤੀਆਂ ਬਰਸਾਈਆ। ਵੀਡੀਓ ਵਿੱਚ ਕਮੇਟੀ ਦੇ ਮੈਂਬਰ ਕਰਮਚਾਰੀਆਂ ‘ਤੇ ਫੁੱਲ ਵਰ੍ਹਾਉਂਦੇ ਦਿਖਾਈ ਦੇ ਰਹੇ ਹਨ।

ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਚੌਕਸ ਰਹਿਣ ਦੇ ਦਿੱਤੇ ਹਨ ਨਿਰਦੇਸ਼

ਹੋਲੀ ਵਾਲੇ ਦਿਨ ਉੱਤਮ ਨਗਰ ਵਿੱਚ ਹੋਈ ਹਿੰਸਾ ਅਤੇ ਈਦ ‘ਤੇ ਹਿੰਸਾ ਦੀ ਸੰਭਾਵਨਾ ਦੇ ਮੱਦੇਨਜ਼ਰ, ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਦੀ ਸੁਣਵਾਈ 6 ਅਪ੍ਰੈਲ ਨੂੰ ਸਮੀਖਿਆ ਲਈ ਕੀਤੀ ਜਾਵੇਗੀ। ਉੱਤਮ ਨਗਰ ਵਿੱਚ ਪੁਲਿਸ ਪ੍ਰਬੰਧਾਂ ਦਾ ਨੋਟਿਸ ਲੈਂਦੇ ਹੋਏ, ਚੀਫ਼ ਜਸਟਿਸ ਦਵੇਂਦਰ ਕੁਮਾਰ ਉਪਾਧਿਆਏ ਅਤੇ ਜਸਟਿਸ ਤੇਜਸ ਕਰੀਆ ਦੀ ਬੈਂਚ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਈਦ ਅਤੇ ਰਾਮ ਨੌਮੀ ਦੇ ਤਿਉਹਾਰ ਸ਼ਾਂਤੀਪੂਰਵਕ ਮਨਾਏ ਜਾਣ।

ਕਾਨੂੰਨ ਦੇ ਤਹਿਤ ਲੋੜ ਅਨੁਸਾਰ ਸਾਰੀਆਂ ਜ਼ਰੂਰੀ ਕਾਰਵਾਈਆਂ ਕੀਤੀਆਂ ਜਾਣ। ਦਿੱਲੀ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਉਹ ਤਿਉਹਾਰ ਸ਼ਾਂਤੀਪੂਰਵਕ ਲੰਘਣ ਤੋਂ ਬਾਅਦ ਹੀ ਮਾਮਲੇ ਦੀ ਸੁਣਵਾਈ ਕਰੇਗਾ। ਦਿੱਲੀ ਹਾਈ ਕੋਰਟ ਨੇ ਫਿਰ ਦਿੱਲੀ ਪੁਲਿਸ ਦੇ ਵਕੀਲ ਸੰਜੇ ਲਾਓ ਨੂੰ ਕਿਹਾ ਕਿ ਉਹ ਆਪਣੇ ਅਧਿਕਾਰੀਆਂ ਨੂੰ ਢਿੱਲ ਨਾ ਵਰਤਣ। ਏਐਸਜੀ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਸਥਿਤੀ ਨੂੰ ਕੁਸ਼ਲਤਾ ਨਾਲ ਸੰਭਾਲਿਆ ਹੈ।

ਹੋਲੀ ਵਾਲੇ ਦਿਨ ਹੋਇਆ ਕਤਲ

ਉੱਤਮ ਨਗਰ ਵਿੱਚ 19 ਸਾਲਾ ਨੌਜਵਾਨ ਸੂਰਜ ਦੀ ਹੋਲੀ ‘ਤੇ ਹੱਤਿਆ ਕਰ ਦਿੱਤੀ ਗਈ ਸੀ। ਕਤਲ ਦੇ ਜਵਾਬ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਦਿੱਲੀ ਦੇ ਪੁਲ ਪ੍ਰਹਿਲਾਦਪੁਰ ਖੇਤਰ ਵਿੱਚ ਇੱਕ ਹਿੰਦੂ ਆਕ੍ਰੋਸ਼ ਰੈਲੀ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments